ਆਹ !
'ਸੋਨੇ ਦੀ ਚਿੜੀ] ਸੀ ਇੱਕ ਦਿਨ ਦੇਸ਼ ਮੇਰਾ ,
ਖੰਭ ਕੁਤਰਕੇ ਲੈ ਗਏ ਵਲੈਤ ਵਾਲੇ ।
ਲੱਤਾਂ ਬਾਹਾਂ ਨੂੰ ਭਾਈਆਂ ਦੀ ਵੰਡ ਖਾ ਗਈ ,
ਕੁੱਝ ਸਵਾਰਥੀ ਤੱਤ ਨਾਂ ਟਲੇ ਟਾਲੇ .
ਕੁੱਝ ਨੇਤਾ ਵੀ ਜੇਬ ਦੀ ਭੁੱਖ ਖਾਤਿਰ ,
ਖਾ ਗਏ ਨੋਚ ਕੇ ਏਸ ਦੇ ਅੰਗ ਬਾਹਲੇ ।
ਹੁਣ ਤੜਪਦੀ ਮੱਲ੍ਹਮਾਂ ਪੱਟੀਆਂ ਨੂੰ,
ਵੈਦ ਸੌˆ ਗਏ ਜ਼ਮੀਰਾਂ ਨੂੰ ਮਾਰ ਤਾਲੇ .
ਜਦੋˆ ਛੱਡੀ ਨਾਂ ਚਿੱਟਿਆਂ ਬਗਲਿਆਂ ਨੇ ,
ਕਿਵੇˆ ਛੱਡਣਗੇ ਏਸ ਨੂੰ ਕਾਂ ਕਾਲੇ ।
ਕਾਸ਼ ! ਮਿਲੇ 'ਘੁਮਾਣ' ਹਕੀਮ ਐਸਾ ,
ਕਿਸੇ ਸੰਜੀਵਨੀ ਬੂਟੀ ਨੂੰ ਜਾ ਭਾਲੇ ।
ਉੱਡਣ ਲੱਗੇ ਇਹ ਫੇਰ ਤੋ ਹੋ ਰਾਜ਼ੀ ,
ਦਿਲ ਵਿੱਚ ਹੈ ਬਚੀ ਉਮੀਦ ਹਾਲੇ ॥
No comments:
Post a Comment