Saturday, May 16, 2009

ਪੰਜਾਬੀ ਸਿਨੇਮਾ ਦੇ ਵਿਹੜੇ ਪਰਤੀਆਂ ਰੌਣਕਾਂ

ਲੇਖਕ: ਪਰਮਜੀਤ ਫਰੀਟਕੋਟ

ਪੰਜਾਬੀ ਫਿਲਮ ਇੰਡਸਟਰੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਫਿਲਮਾਂ ਅੱਜ ਅੰਤਰਰਾਸ਼ਟਰੀ ਪੱਧਰ ਤੇ ਅਪਣੀ ਪਹਿਚਾਣ ਕਾਇਮ ਕਰਦੀਆਂ ਜਾ ਰਹੀਆਂ ਹਨਪੰਜਾਬੀ ਸਿਨੇਮਾ ਦੀ ਬਦਲੀ ਇਸ ਨੁਹਾਰ ਦਾ ਹੀ ਤਾਜਾ ਉਦਾਰਹਣ ਰਹੀਆਂ ਹਨ’’ ਮਿੱਟੀ ਵਾਜਾਂ ਮਾਰਦੀ’, ਦਿਲ ਅਪਣਾ ਪੰਜਾਬੀ’, ’ਵਾਰਿਸ ਸ਼ਾਹ ਇਸ਼ਕ ਦਾ ਵਾਰਿਸਜਿਹੀਆਂ ਬੇਹਤਰੀਣ ਪੰਜਾਬੀ ਫਿਲਮਾਂ, ਜਿੰਨਾਂ ਦੇਸ਼ ਦੇ ਨਾਲ ਨਾਲ ਵਿਦੇਸ਼ੀ ਟੈਰੀਟਰੀ ਵਿੱਚ ਵੀ ਬਿੱਗ ਬਜਟ ਹਿੰਦੀ ਫਿਲਮਾਂ ਦੇ ਬਰਾਬਰ ਬਿਜਨਸ਼ ਤਾਂ ਕੀਤਾ ਹੀ ਹੈ ਨਾਲ ਹੀ ਪਿਛਲੇ ਸਮੇਂ ਆਸਕਰਲਈ ਨਾਮਾਂਕਿਤ ਹੋਈ ਵਾਰਿਸ ਸ਼ਾਹਨੇ ਵੀ ਇਹ ਅਹਿਸਾਸ ਵੀ ਕਰਵਾ ਦਿੱਤਾ ਹੈ ਕਿ ਆਉਣ ਵਾਲਾ ਸਮਾਂ ਪੰਜਾਬੀ ਫਿਲਮਾਂ ਲਈ ਹੋਰ ਖੁਸ਼ੀਆਂ, ਖੇੜੇ ਲੈ ਕੇ ਆਵੇਗਾਪ੍ਰਗਤੀਸ਼ੀਲਤਾ ਪੱਖੋਂ ਬਾਲੀਵੁੱਡਫਿਲਮਾਂ ਨਾਲੋ ਅੱਗੇ ਵਧਦੇ ਜਾ ਰਹੇ ਪੰਜਾਬੀ ਸਿਨੇਮਾਂ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦਾ ਸਿਹਰਾ ਨਿਰਦੇਸ਼ਕ ਮਨਮੋਹਨ ਸਿੰਘ ਹੁਰਾਂ ਨੂੰ ਦਿੱਤਾ ਜਾਵੇ ਤਾਂ ਅਤਿਕਥਨੀ ਨਹੀ ਹੋਵੇਗੀ

----

ਪਿਛਲੇ ਸਮੇਂ ਦੌਰਾਨ ਨਸੀਬ’, ’ਜੀ ਆਇਆ ਨੂੰ’, ’ਅਸਾ ਨੂੰ ਮਾਣ ਵਤਨਾਂ ਦਾ’ , ‘ਯਾਰਾਂ ਨਾਲ ਬਹਾਰਾਂ’, ’ਦਿਲ ਅਪਣਾ ਪੰਜਾਬੀ ਮਿੱਟੀ ਵਾਜਾਂ ਮਾਰਦੀਫਿਲਮਾਂ ਦੁਆਰਾ ਪੰਜਾਬੀ ਸਿਨੇਮਾਂ ਦੇ ਵਿਹੜੇ ਦੁਬਾਰਾ ਰੌਣਕਾਂ ਪਰਤਾਉਣ ਵਾਲੇ ਮਨਮੋਹਨ ਸਿੰਘ ਜੀ ਦੀਆਂ ਜੀ ਜਾਨ ਕੋਸ਼ਿਸ਼ਾਂ ਸਦਕਾ ਹੀ ਪੰਜਾਬੀ ਫਿਲਮ ਇੰਡਸ਼ਟਰੀ ਅੱਜ ਮੁੜ ਅਪਣਾ ਆਧਾਰ ਮਜਬੂਤ ਕਰਨ ਵਿੱਚ ਕਾਮਯਾਬ ਹੋਈ ਹੈ ਪੰਜਾਬੀ ਸਿਨੇਮਾਂ ਦੀ ਤਰੱਕੀ ਲਈ ਨਿਰੰਤਰ ਸਰਗਰਮ ਮਨ ਜੀ ਦੇ ਨਾਲ ਪੰਜਾਬੀ ਸਿਨੇਮਾ ਦਾ ਮੂੰਹ ਮੱਥਾ ਸੰਵਾਰਣ ਵਿੱਚ ਸਵਰਗੀ ਨਿਰਦੇਸ਼ਕ ਮਨੋਜ ਪੁੰਜ ਵੱਲੋਂ ਦਿੱਤੇ ਯੋਗਦਾਨ ਨੂੰ ਵੀ ਮਨੋਂ ਨਹੀ ਵਿਸਾਰਿਆ ਜਾ ਸਕਦਾ ਬਹੁ-ਆਯਾਮੀ ਅਦਾਕਾਰ ਅਤੇ ਫਨਕਾਰ ਗੁਰਦਾਸ ਮਾਨ ਨਾਲ ਸ਼ਹੀਦ ਏ ਮਹੁੱਬੁਤ ਬੂਟਾ ਸਿੰਘ’, ’ਦੇਸ ਹੋਇਆ ਪ੍ਰਦੇਸ਼’, ਵਾਰਿਸ ਸ਼ਾਹ ਜਿਹੀਆਂ ਸ਼ਾਨਦਾਰ ਫਿਲਮਾਂ ਨਾਲ ਪੰਜਾਬੀ ਸਿਨੇਮਾ ਨੂੰ ਖੁਸ਼ਹਾਲੀ ਦੇ ਮਾਰਗ ਤੇ ਲਿਜਾਣ ਵਾਲੇ ਸਵ: ਮਨੋਜ ਦੀਆਂ ਸਿਰੜੀ ਕੋਸ਼ਿਸ਼ਾਂ ਸਦਕਾ ਉਨਾਂ ਦਾ ਅਕਸ ਹਮੇਸਾ ਪੰਜਾਬੀ ਸਿਨੇ ਦਰਸ਼ਕਾਂ ਦੇ ਮਨਾਂ ਵਿੱਚ ਵੱਸਿਆ ਰਹੇਗਾ

----

ਪੰਜਾਬੀ ਸਿਨੇਮਾ ਨੂੰ ਤਰੱਕੀ ਦੇ ਸਿਖਰ ਵੱਲ ਲਿਜਾਣ ਲਈ ਇਸ ਦੇ ਵਿਹੜੇ ਨਿਤਰੇ ਨਿਰਦੇਸ਼ਕ ਮਨ ਜੀ, ਸਿਨੇਮਾਟ੍ਰੋਗ੍ਰਾਫਰ, ਨਿਰਦੇਸ਼ਕ ਦਰਸ਼ਨ ਦਰਵੇਸ਼ , ਸਿਨੇਮਾਟੋਗ੍ਰਾਫਰ ਹਰਮੀਤ ਸਿੰਘ , ਨਿਰਮਾਤਾ ਸ੍ਰੀਮਤੀ ਮਨਜੀਤ ਮਾਨ ,ਇਕਬਾਲ ਢਿੱਲੋਂ, ਪ੍ਰਿਤਪਾਲ ਸ਼ੇਰਗਿਲ , ਸਮਿਤ ਬਰਾੜ, ਦਲਵਿੰਦਰ ਲਿੱਧੜ ਕੈਲਗਰੀ ਕਨਾਡਾ , ਅਦਾਕਾਰ ਹਰਭਜਨ ਮਾਨ , ਵਿਵੇਕ ਸੋਕ ,ਜਸਪਾਲ ਭੱਟੀ ,ਅਦਾਕਾਰ , ਪ੍ਰੋਡਕਸ਼ਨ ,ਲੋਕੇਸ਼ਨ ਕੋਆਡੀਨੇਟਰ ਦਰਸਨ ਔਲਖ, ਲੇਖਕ ਬਲਦੇਵ ਗਿੱਲ, ਗੀਤਕਾਰ ਬਾਬੂ ਸਿੰਘ ਮਾਨ , ਸੰਗੀਤਕਾਰ ਜੈਦੇਵ , ਫਿਲਮ ਐਡੀਟਰ ਅਤੇ ਸਾਨ ਏ ਪੰਜਾਬੀ ਡਾਟ ਕਾਮ ਦੇ ਸੰਚਾਲਕ ਤਰਸੇਮ ਬੱਧਣ ਮੁੰਬਈ, ਨਿਰਦੇਸ਼ਕ ਡਾ: ਸਵਰਨ ਸਿੰਘ ਜਲੰਧਰ, ਹਰਜਿੰਦਰ ਸਿੰਘ ਧਾਮੀ ਜਿਹੀਆਂ ਕੁਝ ਅਜੀਮ ਸ਼ਖ਼ਸੀਅਤਾਂ ਦੀ ਬਦੌਲਤ ਪੜਾਅ ਦਰ ਪੜਾਅ ਸਫਲਤਾ ਦੇ ਉਚ ਮਾਰਗਾਂ ਵੱਲ ਵਧਦੇ ਜਾ ਰਹੇ ਪੰਜਾਬੀ ਸਿਨੇਮਾਂ ਦੀ ਇਕ ਹੋਰ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਪੰਜਾਬੀ ਫਿਲਮਾਂ ਦੇ ਨਿਰਮਾਣ ਵਿੱਚ ਅੱਜ ਬਾਲੀਵੁੱਡਦੀਆਂ ਮੰਨੀਆਂ ,ਪ੍ਰਮੰਨੀਆਂ ਹਸਤੀਆਂ ਅਤੇ ਰਿਲਾਇੰਸ ਜਿਹੀਆਂ ਕਾਰਪੋਰੇਟ ਸ਼ਖ਼ਸੀਅਤਾਂ ਰੁਚੀ ਦਿਖਾ ਰਹੀਆਂ ਹਨ

----

ਜਿਸ ਦੇ ਨਤੀਜੇ ਵੱਜੋਂ ਹੀ ਟਿਪਸਦੀ ਦਿਲ ਆਪਣਾ ਪੰਜਾਬੀਤੋਂ ਬਾਅਦ ਰਿਲਾਇੰਸ ਸਮੂਹ ਦੀ ਪ੍ਰਸਿੱਧ ਫਿਲਮ ਨਿਰਮਾਣ ਕੰਪਨੀ ਏਡ ਲੈਬਜ ਮੁੰਬਈਦੀ ਪੇਸ਼ਕਸ ਮਿੱਟੀ ਵਾਜਾਂ ਮਾਰਦੀਫਿਲਮਾਂ ਪੰਜਾਬੀ ਸਿਨੇਮਾ ਦਾ ਸ਼ਿੰਗਾਰ ਬਣੀ ਹੋਈਏਨਾਂ ਹੀ ਨਹੀ ਮਾਇਆਨਗਰੀ ਦੇ ਜਿੰਮੀ ਸ਼ੇਰਗਿੱਲ , ਜੂਹੀ ਚਾਵਲਾ , ਜੂਹੀ ਬੱਬਰ ,ਦੀਪ ਢਿੱਲੋ , ਰਜਤ ਬੇਦੀ ,ਗ੍ਰੇਸੀ ਸਿੰਘ ,ਕੁਲਭੂਸ਼ਣ ਖਰਬੰਦਾ ,ਅਮਨ ਵਰਮਾ , ਅਨੂਪ ਸੋਨੀ ਜਿਹੇ ਨਾਮਵਰ ਸਿਤਾਰਿਆਂ ਦਾ ਪੰਜਾਬੀ ਸਿਨੇਮਾ ਲਈ ਹਾਮੀ ਭਰਨਾ ਵੀ ਪੰਜਾਬੀ ਫਿਲਮ ਇੰਡਸਟਰੀ ਲਈ ਸ਼ੁੱਭ ਸੰਕੇਤ ਮੰਨਿਆ ਜਾ ਸਕਦਾ ਹੈ ਸੋ ਉਮੀਦ ਕੀਤੀ ਜਾ ਸਕਦੀ ਹੈ ਕਿ ਪੰਜਾਬੀ ਸਭਿਆਚਾਰ ਦੀ ਤਰਜ਼ਮਾਨੀ ਕਰਦੀਆਂ ਆਉਣ ਵਾਲੀਆਂ ਪੰਜਾਬੀ ਫਿਲਮਾਂ ਪੰਜਾਬੀ ਸਿਨੇਮਾ ਦਾ ਪੱਧਰ ਹੋਰ ਉੱਚਾ ਕਰਨ ਵਿੱਚ ਵਿਸੇਸ਼ ਤੌਰ ਤੇ ਸਹਾਈ ਸਾਬਿਤ ਹੋਣਗੀਆਂ।