ਨਿਮਨ ਲਿਖਤ ਸਤਰਾਂ ਹਰਿੰਦਰ ਸਿੰਘ ਮਹਿਬੂਬ ਵੱਲੋਂ ਗੁਰਦਿਆਲ ਬੱਲ ਨੂੰ ਲਿਖੇ ਖ਼ਤ ਵਿਚੋਂ ਲਈਆਂ ਗਈਆਂ ਹਨ। ਇਹ ਖ਼ਤ 31-3-88 ਨੂੰ ਪਾਸ਼ ਦੇ ਕਤਲ ਤੋਂ ਹਫ਼ਤਾ ਕੁ ਬਾਅਦ ਦਾ ਲਿਖਿਆ ਹੋਇਆ ਹੈ। ਮੈਂ ਸਿਰਫ਼ ਇਸ ਖ਼ਤ ਦਾ ਉਹੋ ਹਿੱਸਾ ਉਧਰਿਤ ਕੀਤਾ ਹੈ, ਜੋ ਪਾਸ਼ ਦੇ ਕਤਲ ਨਾਲ 'ਤੇ ਮਹਿਬੂਬ ਵੱਲੋਂ ਕੀਤੇ 'ਅਫ਼ਸੋਸ' ਨਾਲ ਸੰਬੰਧਿਤ ਹੈ। ਇਹ ਖ਼ਤ ਅਮਰੀਕਾ ਤੋਂ ਛਪਦੀ ਅਖ਼ਬਾਰ 'ਪੰਜਾਬ ਟਾਈਮਜ਼' ਦੇ 27 ਫਰਵਰੀ ਦੇ 'ਸ਼ਿਕਾਗੋ ਐਡੀਸ਼ਨ' ਵਿਚ ਛਪਿਆ ਹੈ।
--ਮੈਨੂੰ ਪਾਸ਼ ਦੀ ਮੌਤ ਉੱਤੇ ਬਹੁਤ ਤਰਸ ਆਇਆ। ਅਸੀਂ ਇਕ ਅਜੀਬ ਬੇਰਹਿਮ ਸਮੇਂ ਵਿਚੋਂ ਗੁਜ਼ਰ ਰਹੇ ਹਾਂ। ਪਾਸ਼ ਈਮਾਨਦਾਰ ਜ਼ਰੂਰ ਸੀ ਪਰ ਅਜਿਹੇ ਸੰਕਟ ਲੱਦੇ ਸਮੇਂ ਵਿਚ ਜ਼ਖ਼ਮੀ ਦਿਲਾਂ ਦੇ ਸਭ ਪਹਿਲੂਆਂ ਦਾ ਜਾਇਜ਼ਾ ਲਏ ਬਿਨਾਂ ਈਮਾਨਦਾਰੀ ਦਾ ਹਥਿਆਰ ਵਰਤਣਾ ਗ਼ਲਤੀ ਵੀ ਹੋ ਸਕਦੀ ਹੈ। ਹੋ ਸਕਦਾ ਹੈ ਕਤਲ ਹੋਣ ਵਾਲੇ ਦੀ ਈਮਾਨਦਾਰੀ ਦਾ ਘੇਰਾ ਛੋਟਾ ਹੋਵੇ ਤੇ ਕਾਤਲ ਦੇ ਜ਼ਖ਼ਮੀ ਦਿਲ ਦੀ ਪੀੜ ਵੱਡੀ ਹੋਵੇ। ਫਿਰ ਵੀ ਅਸੀਂ ਇਨਸਾਨ ਹਾਂ, ਤੇ ਰਹਿਮ ਦੇ ਸਹਾਰੇ ਹੀ ਦਿਲ ਦਾ ਲਹੂ ਜ਼ਿੰਦਾ ਹੈ। ਈਮਾਨ ਦੇ ਕਿਸੇ ਵੀ ਨੁਕਤੇ ਉੱਤੇ ਖਲੋ ਕੇ ਰਹਿਮ ਕੀਤਾ ਜਾ ਸਕਦਾ ਹੈ।-- ਹਰਿੰਦਰ ਸਿੰਘ-ਗੜ੍ਹਦੀ ਵਾਲਾ 31-3-88
ਮੇਰੀ ਅਲਪ-ਬੁੱਧ ਨੂੰ ਤਾਂ ਇਹੋ ਹੀ ਲੱਗਾ ਹੈ ਕਿ ਇਹ ਖ਼ਤ ਪਾਸ਼ ਦੇ ਕਤਲ ਨੂੰ ਹੱਕ-ਬ-ਜਾਨਬ ਠਹਿਰਾਉਂਦਾ ਹੈ। ਮਹਿਬੂਬ ਪਾਸ਼ ਨੂੰ 'ਈਮਾਨਦਾਰ' ਤਾਂ ਆਖਦਾ ਹੈ ਪਰ ਉਸਦੀ 'ਈਮਾਨਦਾਰੀ' ਨਾਲ ਧਿਰ ਬਣ ਕੇ ਖਲੋਤਾ ਨਹੀਂ ਹੋਇਆ ਸਗੋਂ 'ਕਾਤਲ ਧਿਰ ਦੇ ਜ਼ਖ਼ਮੀ ਦਿਲ ਦੀ ਵੱਡੀ ਪੀੜ' ਨਾਲ ਖਲੋਤਾ ਨਜ਼ਰ ਆਉਂਦਾ ਹੈ। ਉਹ 'ਈਮਾਨ' ਦੇ 'ਕਿਸੇ ਹੋਰ' ਨੁਕਤੇ 'ਤੇ ਖਲੋਤਾ ਹੈ। ਇਸ ਨੁਕਤੇ ਤੋਂ ਉਸਦੀ 'ਈਮਾਨਦਾਰ' ਨਜ਼ਰ ਨੂੰ ਪਾਸ਼ ਦਾ ਕਤਲ ਕਰਨ ਵਾਲੀ ਧਿਰ ਦਾ 'ਐਕਸ਼ਨ' ਠੀਕ ਲੱਗਦਾ ਜਾਪਦਾ ਹੈ। ਪਾਸ਼ ਦੀ ਈਮਾਨਦਾਰੀ ਦਾ ਘੇਰਾ ਛੋਟਾ ਆਖਣ ਤੋਂ ਭਾਵ ਉਸਨੂੰ ਇਕ ਤਰ੍ਹਾਂ 'ਬੇਸਮਝ' ਆਖਣ ਤੋਂ ਵੀ ਹੈ ਜਿਹੜਾ 'ਸਮੇਂ ਦੀ ਨਬਜ਼' ਨਹੀਂ ਸੀ ਪਛਾਣ ਸਕਿਆ ਤੇ ਜਿਸ ਵਿਚ 'ਕਾਤਲਾਂ ਦੇ ਜ਼ਖ਼ਮੀ ਦਿਲ ਦੇ ਦਰਦ' ਨੂੰ ਸਮਝਣ ਤੇ ਮਹਿਸੂਸਣ ਦੀ ਸੋਝੀ ਨਹੀਂ ਸੀ। ਮਹਿਬੂਬ ਕਹਿੰਦਾ ਲੱਗਦਾ ਹੈ ਕਿ ਪਾਸ਼ ਨੇ 'ਜ਼ਖ਼ਮੀ ਦਿਲਾਂ ਨੂੰ ਦੁਖਾ ਕੇ ਗ਼ਲਤੀ ਕੀਤੀ ਤੇ ਉਸਦਾ ਫ਼ਲ਼ ਉਸਨੂੰ ਭੁਗਤਣਾ ਹੀ ਪੈਣਾ ਸੀ!' ਮਹਿਬੂਬ ਸ਼ਾਇਦ ਇਹ ਕਹਿਣਾ ਚਾਹ ਰਿਹਾ ਹੈ ਕਿ 'ਪਾਸ਼ ਵਰਗੇ ਅਜਿਹੇ ਬੰਦੇ ਅਣਆਈ-ਮੌਤ ਮਰਦੇ ਹੀ ਹੁੰਦੇ ਨੇ!'
ਪਾਸ਼ ਦੀ ਮੌਤ 'ਤੇ ਉਸ ਵੱਲੋਂ ਕੀਤਾ 'ਅਫ਼ਸੋਸ' ਵੀ 'ਈਮਾਨ' ਦੇ ਓਸ ਨੁਕਤੇ ਤੇ ਖਲੋ ਕੇ ਹੀ ਕੀਤਾ ਗਿਆ ਹੈ ਜਿਥੋਂ 'ਪਾਸ਼ ਦੀ ਈਮਾਨਦਾਰੀ' ਨੂੰ 'ਈਮਾਨਦਾਰੀ' ਆਖਣਾ ਵੀ ਐਵੇਂ ਸ਼ਬਦਾਂ ਦਾ ਹੇਰ-ਫ਼ੇਰ ਹੀ ਹੈ। ਅਸਲ ਵਿਚ ਏਥੇ 'ਈਮਾਨਦਾਰੀ' ਦੇ ਅਰਥ 'ਮੂਰਖ਼ਤਾ' ਨਿਕਲਦੇ ਜਾਪਦੇ ਨੇ।
ਜੇ ਮੇਰੇ ਵਿਚਾਰਾਂ ਦੀ ਕੋਈ ਤੁਕ ਬਣਦੀ ਹੈ ਤਾਂ ਮੇਰੀ ਇਛਾ ਹੈ ਕਿ 'ਮਹਾਨ ਸਿੱਖ ਵਿਦਵਾਨ' ਕਰ ਕੇ ਜਾਣੇ ਤੇ ਪਰਚਾਰੇ ਜਾਂਦੇ ਮਹਿਬੂਬ ਦੀ 'ਸਿੱਖੀ' ਤੇ ਉਸਦਾ 'ਦਰਦਮੰਦ ਦਿਲ' ਵੀ ਲੋਕ ਵੇਖ ਲੈਣ। -ਵਰਿਆਮ ਸਿੰਘ ਸੰਧੂ

No comments:
Post a Comment