Sunday, February 8, 2009

ਦੇਸ਼-ਪ੍ਰੇਮ ਦੇ ਸੁਪਨੇ ਕਦੋਂ ਤੱਕ ਵੇਚੇਗਾ ਮੁੰਬਈਆ ਫਿਲਮੀ ਕਾਰਖਾਨਾ?? - ਲੇਖ

ਲੇਖਕ: ਦਰਸ਼ਨ ਦਰਵੇਸ਼

60 ਸਾਲ ਪਹਿਲਾਂ ਦੇਸ਼ ਆਜ਼ਾਦ ਹੋਇਆ ਸੀ1947ਚ ਮਿਲੀ ਸੂਹੀ ਆਜ਼ਾਦੀ ਦਾ ਰੰਗ ਹੁਣ ਸ਼ਾਇਦ ਫਿੱਕਾ ਪੈਣ ਲੱਗ ਪਿਆ ਹੈ ਇਹਨਾਂ ਸਾਰੇ ਸਾਲਾਂ ਵਿੱਚ ਦੋਹਾਂ ਹੀ ਦੇਸ਼ਾਂ ਨੇ ਬਹੁਤ ਸਾਰੀਆਂ ਊਚਾਂ ਨੀਚਾਂ ਵੇਖੀਆਂ ਨੇਇਹਨਾਂ ਸਾਰੀਆਂ ਊਚਾਂ ਨੀਚਾਂ ਦਾ ਸਿੱਧਾ ਜਾਂ ਅਸਿੱਧਾ ਪ੍ਰਭਾਵ ਦੋਹਾਂ ਹੀ ਦੇਸ਼ਾਂ ਦੇ ਮਨੋਰੰਜਨ ਜਗਤ ਉੱਪਰ ਵੀ ਕਿਸੇ ਨਾ ਕਿਸੇ ਰੂਪ ਵਿੱਚ ਪਿਆ ਹੀ ਪਿਆ ਹੈਇਸ ਗੱਲ ਦਾ ਪਤਾ ਸਿਰਫ਼ ਉਹ ਫਿਲਮਾਂ ਵੇਖਕੇ ਹੀ ਲੱਗਦਾ ਹੈ ਜਿਹੜੀਆਂ ਇਸ ਉਤਰਾਅ-ਚੜ੍ਹਾਅ ਤੋਂ ਪ੍ਰਭਾਵਿਤ ਵਿਸ਼ਿਆਂ ਨੂੰ ਲੈਕੇ ਬਣਾਈਆਂ ਗਈਆਂ ਹਨ

-----

ਜੇਕਰ ਅਸੀਂ ਦਸ ਕੁ ਸਾਲ ਪਿੱਛੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਭਾਰਤੀ ਫਿਲਮੀ ਕਾਰਖਾਨਾ ਵੀ ਆਜ਼ਾਦੀ ਦੇ ਪੰਜਾਹ ਸਾਲਾ ਜਸ਼ਨਾਂ ਵਿੱਚ ਸ਼ਾਮਿਲ ਹੋਇਆ ਸੀ ਅਤੇ ਬਾਲੀਵੁੱਡ ਵਾਲਿਆਂ ਨੇ 1997-98 ਵਿੱਚ ਬਾਰਡਰ’, ‘ਹਿੰਦੁਸਤਾਨੀਅਤੇ ਪਰਦੇਸਵਰਗੀਆਂ ਵੱਡੀਆਂ ਅਤੇ ਦੇਸ਼-ਪ੍ਰੇਮ ਦੀ ਭਾਵਨਾ ਵਿੱਚ ਗੜੁੱਚ ਫਿਲਮਾਂ ਦਾ ਨਿਰਮਾਣ ਕੀਤਾ ਸੀ

----

ਆਜ਼ਾਦੀ ਦੇ ਇਸ ਸਿਲਵਰ ਜ਼ੁਬਲੀ ਸਾਲ ਵਿੱਚ ਇਹਨਾਂ ਫਿਲਮਾਂ ਨੇ ਜਿੱਥੇ ਹਰ ਫਿਲਮ ਪ੍ਰੇਮੀ ਨੂੰ ਆਪਣੇ ਨਾਲ ਜੋੜ ਲਿਆ, ਉੱਥੇ ਦੂਰਦਰਸ਼ਨ ਅਤੇ ਕੇਬਲ ਟੀ.ਵੀ. ਵਾਲਿਆਂ ਨੇ ਵੀ ਆਪਣੀ ਅਲਖ ਜਗਾਉਣ ਤੋਂ ਕਿਨਾਰਾ ਨਹੀਂ ਕੀਤਾਉਦੋਂ ਤੋਂ ਲੈਕੇ ਅੱਜ ਤੱਕ ਬਾਲੀਵੁੱਡ ਨੇ ਇਸ ਦੇਸ਼ ਭਗਤੀ ਦੇ ਫਾਰਮੂਲੇ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਕੀਤਾ ਹੋਇਆ ਹੈਇਸ ਲਈ ਕਿਸੇ ਨਾਂ ਕਿਸੇ ਦੇਸ਼ ਭਗਤੀ ਦੀ ਭਾਵਨਾ ਵਾਲੀ ਫਿਲਮ ਦਾ ਕਿਧਰੇ ਨਾਂ ਕਿਧਰੇ ਨਿਰਮਾਣ ਹੁੰਦਾ ਹੀ ਰਹਿੰਦਾ ਹੈਇਸ ਪਿੱਛੇ ਇੱਕ ਕਾਰਨ ਸ਼ਾਇਦ ਬਾਰਡਰਨੂੰ ਮਿਲੀ ਸਫ਼ਲਤਾ ਦਾ ਵੀ ਹੋ ਸਕਦਾ ਹੈ

----

ਵੈਸੇ ਜੇਕਰ ਅਸੀਂ ਥੋੜੀ ਜਿਹੀ ਲੰਮੀ ਨਜ਼ਰ ਮਾਰੀਏ ਤਾਂ ਬਾਰਡਰ ਤੋਂ ਪਹਿਲਾਂ ਹੀ ਦੇਸ਼ ਪ੍ਰੇਮ ਦੀ ਚਾਸ਼ਣੀ ਚ ਲਿੱਬੜੀਆਂ ਫਿਲਮਾਂ ਦਾ ਜ਼ਮਾਨਾ ਪਰਤ ਆਇਆ ਸੀ1942-ਏ ਲਵ ਸਟੋਰੀਆਜ਼ਾਦੀ ਤੋਂ ਪਹਿਲਾਂ ਦੀ ਇਹ ਪਿਆਰ ਕਹਾਣੀ, ਆਪਣੀ ਦੇਸ਼ ਭਗਤੀ ਦੀ ਚਾਸ਼ਣੀ ਚ ਗੜੁੱਚ ਇਹ ਫਿਲਮ ਬਹੁਤ ਹੀ ਸਫਲ ਰਹੀ ਸੀਅਨਿਲ ਕਪੂਰ ਦਾ ਉੱਚਾ ਸੰਵਾਦ ਸੁਰ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਬਹੁਤ ਹੀ ਕਾਮਯਾਬ ਰਿਹਾ ਸੀ

----

ਅਸਲ ਵਿੱਚ ਇਹਨਾਂ ਫਿਲਮਾਂ ਰਾਹੀਂ ਬਰਤਾਨਵੀ ਰਾਜ ਦੇ ਖਿਲਾਫ਼ ਜਿਹੜਾ ਅਸਲ ਮੋਰਚਾ ਖੋਲ੍ਹਿਆ ਗਿਆ ਸੀ ਉਸ ਕਿਸਮਤਨਾਂ ਦੀ ਫਿਲਮ ਦਾ ਨਿਰਮਾਣ 1943 ਵਿੱਚ ਹੋਇਆ ਸੀਇਸ ਫਿਲਮ ਨੇ ਗੁਲਾਮ ਭਾਰਤ ਉੱਪਰ ਕਬਜ਼ੇ ਦੇ ਦਿਨਾਂ ਵਿੱਚ ਬੜਾ ਹੀ ਅਨੋਖਾ ਕੰਮ ਕੀਤਾ ਸੀ ਕਿ ਲੋਕ ਇਸਦਾ ਗੀਤ ਦੂਰ ਹਟੋ ਐ ਦੁਨੀਆਂ ਵਾਲੋ, ਹਿੰਦੁਸਤਾਨ ਹਮਾਰਾ ਹੈਸੁਣਕੇ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਇੱਕ ਹੋ ਗਏ ਸਨ

----

ਆਜ਼ਾਦ ਭਾਰਤ ਦੇ ਨਹਿਰੂ ਯੁੱਗ ਵਿੱਚ ਦੇਸ਼ ਅੰਦਰ ਸਮਾਜਵਾਦ ਦੀ ਜਿਹੜੀ ਲਹਿਰ ਚੱਲ ਰਹੀ ਸੀ ਉਸ ਭਾਵਨਾ ਨੂੰ ਲੈਕੇ ਵੀ ਰਾਜਕਪੂਰ, ਵੀ.ਸ਼ਾਂਤਾਰਾਮ, ਸਤਿਅਜੀਤ ਰੇਅ ਆਦਿ ਨੇ ਫਿਲਮਾਂ ਦਾ ਨਿਰਮਾਣ ਕਰਕੇ ਅਮੀਰ ਅਤੇ ਗਰੀਬ ਵਿਚਾਲੇ ਵਧੀਆਂ ਦੂਰੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀਚੇਤਨ ਆਨੰਦ ਨੇ ਵੀ 1962 ਦੇ ਭਾਰਤ-ਪਾਕਿ ਯੁੱਧ ਦੀ ਤ੍ਰਾਸਦੀ ਉੱਪਰ ਹਕੀਕਤਨਾਂ ਦੀ ਫਿਲਮ ਦਾ ਨਿਰਮਾਣ ਕੀਤਾ ਸੀਇਸ ਫਿਲਮ ਨੇ ਹਿੰਦੁਸਤਾਨੀ ਸੈਨਿਕਾਂ ਦੇ ਦੁੱਖ ਦਰਦ ਅਤੇ ਸਾਡੀ ਸੁਰੱਖਿਆ ਨੀਤੀ ਅੰਦਰਲੀਆਂ ਖ਼ਾਮੀਆਂ ਦੀਆਂ ਧੱਜੀਆਂ ਉਡਾਕੇ ਰੱਖ ਦਿੱਤੀਆਂ ਸਨਅਸਲੀ ਮਾਅਨਿਆਂ ਵਿੱਚ ਇਸ ਫਿਲਮ ਨੂੰ ਦੇਸ਼ ਪ੍ਰੇਮ ਦੀ ਫਿਲਮ ਕਿਹਾ ਜਾ ਸਕਦਾ ਹੈਕਿਉਂਕਿ ਇਸ ਫਿਲਮ ਤੋਂ ਪਹਿਲਾਂ ਕਿਸੇ ਵੀ ਫਿਲਮ ਨਿਰਮਾਤਾ-ਨਿਰਦੇਸ਼ਕ ਨੇ ਯੁੱਧ ਵਰਗੇ ਵਿਸ਼ੇ ਨੂੰ ਲੈਕੇ ਦੇਸ਼ ਪ੍ਰੇਮ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀਇਸ ਫਿਲਮ ਦਾ ਗੀਤ ਕਰ ਚਲੇ ਹਮ ਫਿਦਾ ਜਾਨੇ ਤਨ ਸਾਥੀਓ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓਅੱਜ ਵੀ ਜਦੋਂ ਕਿਧਰੇ ਗੂੰਜਦਾ ਹੈ ਤਾਂ ਦੇਸ਼ ਨੂੰ ਪ੍ਰੇਮ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨਇਸੇ ਚੇਤਨ ਆਨੰਦ ਨੇ ਇੱਕ ਵਾਰ ਫੇਰ ਭਾਰਤ-ਪਾਕਿ ਯੁੱਧ ਉੱਪਰ ਰਾਜ ਕਪੂਰ ਅਤੇ ਪ੍ਰੀਆ ਰਾਜਵੰਸ਼ ਨੂੰ ਲੈਕੇ ਹਿੰਦੁਸਤਾਨ ਕੀ ਕਸਮਨਾਂ ਦੀ ਫਿਲਮ ਬਣਾਈ ਸੀ ਜਿਹੜੀ ਦੇਸ਼ ਪ੍ਰੇਮ ਦੀ ਫਿਲਮ ਹੋਣ ਕਰਕੇ ਆਪਣੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਏਨੀ ਕੁ ਚਰਚਿਤ ਹੋ ਗਈ ਸੀ ਕਿ ਪ੍ਰਦਰਸ਼ਨ ਹੋਣ ਤੋਂ ਬਾਦ ਇਸਨੇ ਆਪਣੀ ਸਫ਼ਲਤਾ ਦੇ ਝੰਡੇ ਏਨੇ ਕੁ ਜ਼ਿਆਦਾ ਬੁਲੰਦ ਕੀਤੇ ਸਨ ਕਿ ਸਰਕਾਰ ਨੂੰ ਮਜਬੂਰਨ ਇਸਦਾ ਟੈਕਸ ਮੁਆਫ ਕਰਨਾ ਪਿਆ ਸੀਸੰਜੀਵ ਕੁਮਾਰ ਨੂੰ ਲੈਕੇ ਯੁੱਧ ਦੇ ਵਿਸ਼ੇ ਉੱਪਰ ਹੀ ਇੱਕ ਹੋਰ ਫਿਲਮ ਆਕਰਸ਼ਨਵੀ ਬਣੀ ਸੀ ਜਿਹੜੀ ਕਿ ਯੁੱਧ ਤੋਂ ਬਾਦ ਸੈਨਿਕ ਦੀ ਜ਼ਿੰਦਗੀ ਦੀ ਕਹਾਣੀ ਉੱਪਰ ਆਧਾਰਿਤ ਸੀ ਪਰ ਇਹ ਫਿਲਮ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਬਹੁਤੀ ਕਾਮਯਾਬ ਨਹੀਂ ਸੀ ਰਹੀ

----

ਆਜ਼ਾਦੀ ਤੋਂ ਬਾਦ ਗਾਹੇ-ਬਗਾਹੇ ਸਮਾਜ ਨੂੰ ਜਗਾਉਣ ਦੀ ਨਜ਼ਰ ਵਾਲੀਆਂ ਫਿਲਮਾਂ ਦਾ ਨਿਰਮਾਣ ਹੁੰਦਾ ਰਿਹਾ ਹੈਸ਼ਹੀਦਤੋਂ ਬਾਦ 1960 ਦੇ ਦਹਾਕੇ ਵਿੱਚ ਹੀ ਨਾਇਕ,ਨਿਰਮਾਤਾ, ਨਿਰਦੇਸ਼ਕ ਮਨੋਜ ਕੁਮਾਰ ਨੇ ਦੇਸ਼ ਪ੍ਰੇਮ ਨੂੰ ਮੱਥੇ ਉੱਪਰ ਸਜਾਕੇ ਉਪਕਾਰਫਿਲਮ ਦਾ ਵੀ ਨਿਰਮਾਣ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਨਾਅਰੇ ਜੈ ਜਵਾਨ ਜੈ ਕਿਸਾਨਨੇ ਭਾਰਤ ਵਾਸੀਆਂ ਨੂੰ ਜਿੰਨਾ ਪ੍ਰਭਾਵਿਤ ਕੀਤਾ ਸੀ, ਮਨੋਜ ਕੁਮਾਰ ਨੇ ਉਸੇ ਨੂੰ ਹੀ ਆਪਣਾ ਵਿਸ਼ਾ ਬਣਾ ਲਿਆਕਿਸਾਨ ਤੋਂ ਫੌਜੀ ਬਣੇ ਨੌਜੁਆਨ ਦੀ ਕਹਾਣੀ ਨੂੰ ਬੜੇ ਹੀ ਕਲਾਤਮਿਕ ਢੰਗ ਨਾਲ ਪੇਸ਼ ਕਰਕੇ ਦੇਸ਼ ਭਗਤੀ ਦੀਆਂ ਫਿਲਮਾਂ ਨੂੰ ਇੱਕ ਬਹੁਤ ਵੱਡਾ ਦਰਸ਼ਕ ਵਰਗ ਦੇ ਦਿੱਤਾ ਅਤੇ ਬਾਦ ਵਿੱਚ ਇਸੇ ਨੂੰ ਹੀ ਗਲੈਮਰਾਈਜ਼ ਕਰਕੇ ਪੇਸ਼ ਕਰਦੇ ਰਹੇਜਿਹਨਾਂ ਵਿੱਚ ਬਾਦ ਵਿੱਚ ਸੈਕਸ ਨੇ ਵੀ ਆਪਣੀ ਘੁਸਪੈਂਠ ਕਰ ਲਈਪੂਰਬ ਔਰ ਪੱਛਿਮ’, ਕਰਾਂਤੀ’, ਸ਼ੋਰਤੱਕ ਦਾ ਉਹਨਾਂ ਦਾ ਸਫਰ ਇਸੇ ਹੀ ਗੱਲਬਾਤ ਦੁਆਲੇ ਘੁੰਮਦਾ ਹੈਇਹਨਾਂ ਹੀ ਫਿਲਮਾਂ ਦੇ ਨਿਰਮਾਣ ਦੇ ਚਲਦਿਆਂ ਸ਼ਸ਼ੀ ਕਪੂਰ ਨੇ ਵੀ 1857 ਦੇ ਗਦਰ ਉੱਪਰ ਆਧਾਰਿਤ ਜਨੂੰਨਦਾ ਨਿਰਮਾਣ ਕੀਤਾ ਸੀਟਿਕਟ ਖਿੜਕੀ ਉੱਪਰ ਇਹ ਫਿਲਮ ਭਾਵੇਂ ਜ਼ਿਆਦਾ ਕਾਮਯਾਬ ਨਾ ਰਹੀ ਹੋਵੇ ਲੇਕਿਨ ਜੈਨੀਫਰ ਕਪੂਰ ਦੀ ਵਜਾਹ ਨਾਲ ਇਹ ਫਿਲਮ ਯਾਦਗਾਰੀ ਜ਼ਰੂਰ ਬਣ ਗਈ ਸੀ

----

ਇਸ ਤੋਂ ਬਾਦ ਦੇ ਦੌਰ ਵਿੱਚ ਵੀ ਕੁੱਝ ਫਿਲਮਾਂ ਦਾ ਨਿਰਮਾਣ ਹੋਇਆ ਪਰ ਉਹ ਫਿਲਮਾਂ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਏਨੀਆਂ ਕਾਮਯਾਬ ਨਹੀਂ ਹੋ ਸਕੀਆਂ90 ਦੇ ਦਹਾਕੇ ਵਿੱਚ ਕੌਮਵਾਦ, ਹਿੰਦੂ-ਮੁਸਲਿਮ ਦੰਗੇ, ਅੱਤਵਾਦ ਵਰਗੇ ਵਿਸ਼ਿਆਂ ਨਾਲ ਜੁੜੀਆਂ ਕਈ ਫਿਲਮਾਂ ਨੇ ਫਿਰ ਤੋਂ ਦਰਸ਼ਕਾਂ ਵਿੱਚ ਆਪਣੀਂ ਥਾਂ ਬਣਾਉਣ ਵਿੱਚ ਸਫ਼ਲਤਾ ਹਾਸਿਲ ਕਰ ਲਈ ਸੀ ਜਿਹਨਾਂ ਵਿੱਚੋਂ 1994-95 ਵਿੱਚ ਨਾਨਾ ਪਾਟੇਕਰ ਦੀ ਕਰਾਂਤੀਵੀਰ’, ਕਸ਼ਮੀਰ ਦੇ ਅੱਤਵਾਦ ਖਿਲਾਫ ਰੋਜ਼ਾ’, ਜਿਸ ਵਿੱਚ ਫਿਲਮ ਦਾ ਨਾਇਕ ਰਾਸ਼ਟਰੀ ਝੰਡੇ ਨੂੰ ਅੱਗ ਲੱਗੀ ਹੋਣ ਦੇ ਬਾਵਜ਼ੂਦ ਵੀ ਉਸ ਨੂੰ ਬਚਾਉਣ ਲਈ ਅੱਗ ਵਿੱਚ ਕੁੱਦ ਪੈਂਦਾ ਹੈ, ਨੇ ਦਰਸ਼ਕਾਂ ਦਾ ਹਜ਼ੂਮ ਆਪਣੇ ਵੱਲ ਖਿੱਚ ਲਿਆ ਸੀਮਨੀ ਰਤਨਮ ਦੀ ਇਸ ਫਿਲਮ ਨੇ ਜਿੱਥੇ ਕਰੋੜਾਂ ਰੁਪਏ ਦਾ ਬਿਜ਼ਨਸ ਕੀਤਾ ਸੀ ਉੱਥੇ ਹੀ ਹਿੰਦ-ਮੁਸਲਿਮ ਏਕਤਾ ਨੂੰ ਆਧਾਰ ਬਣਾਕੇ ਬਣਾਈ ਉਸੇ ਦੀ ਹੀ ਫਿਲਮ ਬਾਂਬੇਨੇ ਵੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਬੁੱਕਲ਼ ਵਿੱਚ ਘੁੱਟ ਲਿਆ ਸੀ

----

ਉਦੋਂ ਸੁਭਾਸ਼ ਘਈ ਦੇ ਸ਼ੁਰੂਆਤੀ ਦਿਨ ਸਨਜਦੋਂ ਉਹਨਾਂ ਨੇ ਵਿਦੇਸ਼ੀ ਤਾਕਤਾਂ ਵਿਰੁੱਧ ਲੜਨ ਵਾਲੇ ਇੱਕ ਪੁਲਿਸ ਅਧਿਕਾਰੀ ਦੀ ਕਹਾਣੀ ਦਾ ਤਾਣਾ-ਬਾਣਾ ਬੁਣਕੇ ਫਿਲਮ ਕਰਮਾਦਾ ਨਿਰਮਾਣ ਕੀਤਾ ਸੀਇਸ ਫਿਲਮ ਨੂੰ ਵੀ ਦੇਸ਼ ਭਗਤੀ ਦੀ ਪੂਰੀ ਪੁੱਠ ਚਾੜ੍ਹੀ ਗਈ ਸੀ ਅਤੇ ਸੁਭਾਸ਼ ਘਈ ਦਾ ਇਹ ਪ੍ਰਯੋਗ ਬੇਹੱਦ ਸਫਲ ਰਿਹਾ ਸੀਇਸ ਤੋਂ ਬਾਦ 1997 ਵਿੱਚ ਘਈ ਨੇ ਦੇਸ਼ ਪ੍ਰੇਮ ਨੂੰ ਪ੍ਰਦਰਸ਼ਿਤ ਕਰਦੀ ਇੱਕ ਹੋਰ ਸ਼ਾਨਦਾਰ ਫਿਲਮ ਪਰਦੇਸਦਾ ਨਿਰਮਾਣ ਕੀਤਾਇਸੇ ਤਰਾਂ ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇਨੂੰ ਵੀ ਇਸ ਦੇਸ਼ ਪ੍ਰੇਮ ਦੀ ਲੜੀ ਦਾ ਅਗਲਾ ਮਣਕਾ ਕਿਹਾ ਜਾ ਸਕਦਾ ਹੈ

----

ਜੇ.ਪੀ.ਦੱਤਾ ਵਰਗਾ ਨਿਰਮਾਤਾ-ਨਿਰਦੇਸ਼ਕ ਜਿਸਨੂੰ ਰਾਜਸਥਾਨ ਦੀ ਸਰਜ਼ਮੀਨ ਨਾਲ ਅੰਤਾਂ ਦਾ ਲਗਾਉ ਹੈ ਅਤੇ ਉਹ ਬਹੁਤ ਹੀ ਬਾਖੂਬੀ ਉਥੋਂ ਦੀਆਂ ਪਰੰਪਰਾਵਾਂ, ਵਿਵਸਥਾ ਅਤੇ ਦਮਨ ਚੱਕਰ ਨੂੰ ਪਰਦੇ ਉੱਪਰ ਉਤਾਰਨ ਲਈ ਯਤਨਸ਼ੀਲ ਰਹਿੰਦਾ ਹੈਅਜਿਹੀਆਂ ਫਿਲਮਾਂ ਵਿੱਚ ਗੁਲਾਮੀਂ ਅਤੇ ਬਟਵਾਰਾਵਰਗੀਆਂ ਫਿਲਮਾਂ ਦਾ ਜ਼ਿਕਰ ਕਰਨਾ ਬਣਦਾ ਹੈਉਸੇ ਜੇ.ਪੀ. ਦੱਤਾ ਨੇ 1997 ਵਿੱਚ 1971 ਦੇ ਭਾਰਤ-ਪਾਕਿ ਯੁੱਧ ਵਿੱਚਰਾਜਸਥਾਨ ਦੀ ਇੱਕ ਘਟਨਾ ਨੂੰ ਪਰਦੇ ਉੱਪਰ ਜਿਉਂਦਿਆਂ ਪੇਸ਼ ਕੀਤਾ ਬਾਰਡਰਦਾ ਨਿਰਮਾਣ ਕਰਕੇਯੁੱਧ ਵਰਗੇ ਵਿਸ਼ੇ ਨੂੰ ਲੈਕੇ ਬਣਾਈਆਂ ਕੁੱਝ ਗਿਣੀਆਂ ਚੁਣੀਆਂ ਫਿਲਮਾਂ ਵਿੱਚ ਬਾਰਡਰ ਦਾ ਵਿਸ਼ੇਸ਼ ਜ਼ਿਕਰ ਹੁੰਦਾ ਹੈਇਸੇ ਤਰਾਂ ਦੇਸ਼ ਦੀ ਸੈਨਾਂ ਦੇ ਅਧਿਕਾਰੀਆਂ ਨੂੰ ਲੈਕੇ ਅਮਿਤਾਭ ਬੱਚਨ ਦੀ ਵਾਪਸੀ ਲਈ ਏ.ਬੀ.ਸੀ.ਐੱਲ. ਨੇ ਬੇਸ਼ਕ ਮੇਜਰ ਸਾਹਬਵਰਗੀ ਵੱਡੀ ਕਾਸਟ,ਵੱਡੇ ਬੱਜਟ ਵਾਲੀ ਫਿਲਮ ਦਾ ਨਿਰਮਾਣ ਵੀ ਕੀਤਾ ਗਿਆ ਸੀ ਪਰ ਇਹ ਫਿਲਮ ਰੀਲੀਜ਼ ਹੁੰਦਿਆਂ ਹੀ ਸੈਨਾਂ ਅਧਿਕਾਰੀਆਂ ਅਤੇ ਆਲੋਚਨਾਂ ਦੀ ਟੇਢੀ ਨਜ਼ਰ ਦਾ ਸ਼ਿਕਾਰ ਹੋ ਗਈ ਸੀਕਿਉਂਕਿ ਨੈਸ਼ਨਲ ਡਿਫੈਂਸ ਅਕੈਡਮੀ ਦੇ ਕਿਰਦਾਰ ਨੂੰ ਸਹੀ ਢੰਗ ਨਾਲ ਪੇਸ਼ ਕਰਨ ਤੋਂ ਅਸਮਰੱਥ ਰਹੀ ਸੀ

----

ਹੁਣ ਜਦੋਂ ਕਿ ਸਾਨੂੰ ਅਗਲੀ ਸਦੀ ਵਿੱਚ ਪ੍ਰਵੇਸ਼ ਕੀਤਿਆਂ ਵੀ ਅੱਠ ਸਾਲ ਹੋ ਗਏ ਹਨ ਅੱਜ ਤੱਕ ਵੀ ਮਾਂ ਤੁਝੇ ਸਲਾਮ’, ‘ਰਫਿਊਜ਼ੀ’, ‘ਬੋਲੇ ਸੋ ਨਿਹਾਲ’, ‘ਐੱਲ ਓ ਸੀ’, ‘ਧੋਖਾ’, ‘ਕੱਚੇ ਧਾਗੇ’, ‘ਚਾਈਨਾ ਗੇਟ’, ‘ਕਾਰਗਿਲ’, ‘ਗਦਰ’, ‘ਸਰਫਰੋਸ਼’, ਵਰਗੀਆਂ ਕਿੰਨੀਆਂ ਹੀ ਫਿਲਮਾਂ ਦਾ ਨਿਰਮਾਣ ਹੋ ਚੁੱਕਾ ਹੈ ਅਤੇ ਅੱਗੇ ਨੂੰ ਵੀ ਇਹ ਮੁੰਬਈਆ ਫਿਲਮੀਂ ਕਾਰਖਾਨਾ ਇਸ ਦੇਸ਼ ਪ੍ਰੇਮ ਦੀਆਂ ਭਾਵਨਾ- ਵਾਂ ਨੂੰ ਕੈਸ਼ ਕਰਾਉਣ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਦੇਸ਼ ਪ੍ਰੇਮ, ਦੇਸ਼ ਭਗਤੀ, ਸਮਾਜਿਕ ਚੇਤਨਾ, ਅੱਤਵਾਦ ਦੇ ਵਿਰੁੱਧ ਲੜਾਈ ਆਦਿ ਵਿਸ਼ਿਆਂ ਉੱਪਰ ਫਿਲਮਾਂ ਅਤੇ ਲੜੀਵਾਰਾਂ ਦਾ ਬੜੀ ਤੇਜ਼ੀ ਨਾਲ ਨਿਰਮਾਣ ਕਰ ਰਿਹਾ ਹੈ ਤਾਂ ਪਤਾ ਨਹੀਂ ਕਿਉਂ ਮਹਿਸੂਸ ਹੁੰਦਾ ਹੈ ਕਿ ਸਾਡੇ ਫਿਲਮਕਾਰ ਤਾਂ ਸ਼ਾਇਦ ਦੇਸ਼ ਪ੍ਰੇਮ ਦੀ ਭਾਵਨਾ ਨੂੰ ਸੁਪਨਿਆਂ ਵਾਂਗ ਵੇਚ ਰਹੇ ਹਨ ਤੇ ਸ਼ਾਇਦ ਇਹ ਸਿਲਸਿਲਾ ਇਵੇਂ ਹੀ ਜਾਰੀ ਰਹੇਗਾਬਹੁਤ ਸਾਰੇ ਤਕਨੀਸ਼ੀਅਨਾਂ ਅਤੇ ਕਲਾਕਾਰਾਂ ਦੀ ਰੋਟੀ ਰੋਜ਼ੀ ਦਾ ਸਵਾਲ ਵੀ ਤਾਂ ਹੈ . . . . . .!


2 comments:

Deep Jagdeep Singh said...

ਦੇਸ਼ ਭਗਤੀ 'ਤੇ ਫਿਲਮਾਂ ਬਾਰੇ ਇਤਿਹਾਸਿਕ ਜਾਣਕਾਰੀ ਦੇਣ ਲਈ ਧੰਨਵਾਦ।

harpinder rana said...

sir ji tusi bahut he vadia lekh likhe ne. kina changa hove je eh sare publish karva do.jina kol internet nahi hunda oh v parh sakange. changi lekhni nu parhan da haq sarian da hunda hai. kher mere walon mubaraq ine touching lekh lkhin lai.
Harpinder Rana
Muktsar