Wednesday, January 21, 2009

ਸੰਗੀਤ ਚੈਨਲਾਂ ਦੇ ‘ਜੀ ਹਜ਼ੂਰੀਏ’ ਕਿਉਂ ਬਣ ਗਏ ਨੇ ਪੰਜਾਬੀ ਗਾਇਕ ?

ਲੇਖਕ: ਦਰਸ਼ਨ ਦਰਵੇਸ਼

ਪੂਰੀ ਦੁਨੀਆਂ ਵਿੱਚ ਪੰਜਾਬੀ ਗਾਇਕੀ ਦਾ ਬੋਲਬਾਲਾ ਹੈਅੱਤਵਾਦ ਦੀ ਸੀਮਾਂ ਤੱਕ ਪਹੁੰਚੀ ਪਾਇਰੇਸੀ ਦੇ ਬਾਵਜੂਦ ਵੀ ਆਡੀਓ-ਵੀਡੀਓ ਕੰਪਨੀਆਂ ਸਿੰਗਰ ਰਿਲੀਜ਼ ਕਰ ਰਹੀਆਂ ਹਨਸੁਰਿਆਂ ਬੇਸੁਰਿਆਂ ਦੀ ਹੁਣ ਕੋਈ ਕਲਾਸ ਹੀ ਨਹੀਂ ਰਹੀਸੰਗੀਤ ਦੀ ਮਾਰਕੀਟ ਸਬਜ਼ੀ ਮੰਡੀ ਦੇ ਹਾਣ ਦੀ ਹੋ ਗਈ ਹੈਕਿਸੇ ਨੂੰ ਗੋਭੀ ਚੰਗੀ ਲੱਗਦੀ ਹੈ ਕਿਸੇ ਨੂੰ ਗਾਜਰਾਂਸ਼ਾਮ ਨੂੰ ਗੋਭੀ ਵਾਲਾ ਵੀ ਆਪਣੀਂ ਬੋਰੀ ਖਾਲੀ ਕਰਕੇ ਜਾਂਦਾ ਹੈ ਅਤੇ ਗਾਜਰਾਂ ਵਾਲਾ ਵੀਪੈਸੇ ਕਿਸੇ ਦੇ ਪੱਲੇ ਵੀ ਨਹੀਂ ਹੁੰਦੇਫੇਰ ਭਲਾ ਗੋਭੀ ਅਤੇ ਗਾਜਰਾਂ ਕਿੱਧਰ ਗਈਆਂ?

ਇਹੋ ਹਾਲਤ ਅੱਜ ਪੰਜਾਬੀ ਸੰਗੀਤ ਦੀ ਹੈਅਗਲੀ ਗੱਲ ਕਰਨ ਤੋਂ ਪਹਿਲਾਂ ਮੈ ਉਸ ਸਮੇਂ ਤਾਈਂ ਗੁਜ਼ਰਨਾਂ ਚਾਹੂੰਗਾ ਜਦੋਂ ਪੰਜਾਬੀ ਗਾਇਕਾਂ ਦੀ ਮੰਡੀ ਸਿਰਫ ਲੁਧਿਆਣਾ ਹੁੰਦੀ ਸੀਬੱਸ ਅੱਡੇ ਦੇ ਸਾਹਮਣੇ ਗਾਇਕਾਂ ਦੇ ਕਿੰਨੇ ਹੀ ਬੋਰਡ ਦੁਕਾਨਾਂ ਉਪਰਲੇ ਚੁਬਾਰਿਆਂ ਉਪਰ ਲਟਕੇ ਨਜ਼ਰੀਂ ਪੈਂਦੇ ਸਨ ਪਹਿਲੀ ਗੱਲ ਤਾਂ ਇਹ ਕਿ ਉਦੋਂ ਗਾਇਕੀ ਨੂੰ ਕੰਜਰਾਂ ਦਾ ਕਿੱਤਾ ਹੀ ਮੰਨਿਆ ਜਾਂਦਾ ਸੀ ਲੇਕਿਨ ਕਿਹੜੇ ਲੋਕ ਗਾਇਕੀ ਅਤੇ ਗਾਇਕਾਂ ਨੂੰ ਪਸੰਦ ਕਰਦੇ ਸਨ ,ਉਹਨਾਂ ਲੋਕਾਂ ਵਿੱਚ ਇਹਨਾਂ ਗਾਇਕਾਂ ਨੂੰ ਮਿਲਣ ਅਤੇ ਦੇਖਣ ਦਾ ਬਹੁਤ ਵੱਡਾ ਕਰੇਜ਼ ਹੁੰਦਾ ਸੀ ਜਿਹੜੇ ਗੀਤਕਾਰ ਦੇ ਗੀਤ ਉਦੋਂ ਦੇ ਗਾਇਕ ਗਾਉਂਦੇ ਸਨ ਲੋਕ ਉਹਨਾਂ ਤੋਂ ਵਾਰ-ਵਾਰ ਪੁੱਛਦੇ ਹੁੰਦੇ ਸਨ ਕਿ ਉਹ ਸੁੱਚੀ -ਮੁੱਚੀਂ ਹੀ ਗਾਇਕਾਂ ਨੂੰ ਮਿਲਦੇ ਹਨ ਉਹਨਾਂ ਨਾਲ ਚਾਹ ਪਾਣੀ ਪੀਂਦੇ ਹਨ? ਉਹਨਾਂ ਨਾਲ ਹੱਥ ਮਿਲਾਉਂਦੇ ਹਨ ਮਤਲਬ ਕਿ ਗਾਇਕ ਸਰੋਤਿਆਂ ਦੇ ਅਸਲੀ ਨਾਇਕ ਹੁੰਦੇ ਸਨ

ਇਹ ਵੱਖਰੀ ਗੱਲ ਹੈ ਕਿ ਗਾਇਕ ਆਪਣੇ ਗੀਤਕਾਰਾਂ ਨੂੰ 'ਟੁੱਚੇ' ਤੋਂ ਵੱਧ ਕੁੱਝ ਨਹੀਂ ਸਮਝਦੇ ਸਨਵੱਡੇ ਇੱਜ਼ਤਦਾਰ ਘਰਾਣਿਆਂ ,ਸਰਕਾਰਾਂ ਲਈ ਇਹ ਪੰਜਾਬੀ ਗਾਇਕ 'ਭੰਡਾਂ' ਤੋਂ ਵੱਧ ਕੁਝ ਵੀ ਨਹੀਂ ਸਨ ਮੁਜਰਾ ਵੇਖਣ ਵਾਲਿਆਂ ਦੀ ਨਜ਼ਰ ਵਿੱਚ ਕੰਜਰੀ ਦੀ ਕੀ ਪੁਜ਼ੀਸ਼ਨ ਹੁੰਦੀ ਹੈ? ਬੱਸ ਇਹੋ ਜਿਹੀ ਹੀ ਪੁਜ਼ੀਸਨ ਇਹਨਾਂ ਗਾਇਕਾਂ ਦੀ ਹੁੰਦੀ ਹੈ ਜਾਣੀ ਟਕਾ ਸੁੱਟਿਆ ਅਤੇ ਖੜਕਾ ਲਏ

ਅਸਲ ਵਿੱਚ ਤਾਂ ਅਖ਼ਬਾਰਾਂ ਵਿੱਚ ਇਹਨਾਂ ਦਾ ਜ਼ਿਕਰ ਤੱਕ ਨਹੀਂ ਸੀ ਹੁੰਦਾ ਪਰ ਜੇ ਕਦੇ ਕਦਾਈ ਭੁੱਲ-ਭੁਲੇਖੇ ਇਹਨਾਂ ਦੀ ਕੋਈ ਵੀ ਤਸਵੀਰ ਛਪ ਜਾਂਦੀ ਜਾਂ ਕਿਧਰੇ ਨਾਮ ਛਪ ਜਾਂਦਾ ਤਾਂ ਇਹ ਗਾਇਕ ਉਸ ਅਖ਼ਬਾਰ ਨੂੰ ਸ਼ੀਸ਼ੇ ਵਿੱਚ ਜੜਵਾ ਕੇ ਆਪਣੇ ਦਫ਼ਤਰ ਵਿੱਚ ਲਗਾ ਕੇ ਰੱਖਦੇ ਸਨ ਅਤੇ ਹਿੱਕ ਫੁਲਾ ਕੇ ਆਪਣੇ ਸਾਥੀਆਂ ਨੂੰ ਦੱਸਦੇ ਸਨ ਕਿ ਫਲਾਣੇ ਅਖ਼ਬਾਰ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਉਹ ਅਖ਼ਬਾਰ ਉਹਨਾਂ ਲਈ ਦੇਵਤਾ ਸਮਾਨ ਹੁੰਦਾ ਸੀ ਫਿਰ ਹੌਲੀ-ਹੌਲ਼ੀ ਇਹ ਚਲਨ ਸ਼ੁਰੂ ਹੋ ਗਿਆ ਇਹਨਾਂ ਬਾਰੇ ਇੱਕਾ ਦੁੱਕਾ ਅਖ਼ਬਾਰਾਂ ਵਿੱਚ ਕਦੇ ਕਦਾਈ, ਖ਼ਾਸ ਉੱਤੇ ਲਿਖਿਆ ਜਾਣ ਲੱਗ ਪਿਆ ਪਿੰਟ ਮੀਡੀਆ ਨੇ ਮੰਨੋਰੰਜਨ ਵਾਲੀ ਥਾਂ ਉਪਰ ਥਾਂ ਦੇਣੀ ਸ਼ੁਰੂ ਕਰ ਦਿੱਤੀ

ਨਾਟਕਾਂ,ਕਲਾਕਾਰਾਂ, ਚਿੱਤਰਕਾਰੀ ਦੀ ਨੁਮਾਇਸ਼ ਅਤੇ ਸਾਹਿਤਕ ਸਰਗਰਮੀਆਂ ਵਾਂਗ ਇਹਨਾਂ ਨੂੰ ਵੀ ਕੁਝ ਕੁਝ ਅਹਿਮੀਅਤ ਦਿੱਤੀ ਜਾਣ ਲੱਗ ਪਈ ਇਹਨਾਂ ਦੇ ਫੀਚਰ ਲਿਖੇ ਜਾਣ ਲੱਗ ਪਏ ਇਹਨਾਂ ਦੀਆਂ ਫੋਟੋਆਂ ਛਾਪੀਆਂ ਜਾਣ ਲੱਗ ਪਈਆਂ ,ਇਹਨਾਂ ਦੇ ਰੇਖਾ-ਚਿੱਤਰ ਲਿਖੇ ਜਾਣ ਲੱਗ ਪਏ ਇਹਨਾਂ ਦੀਆਂ ਮੁਲਾਕਾਤਾਂ ਕੀਤੀਆਂ ਜਾਣ ਲੱਗ ਪਈਆਂਅਖ਼ਬਾਰ ਰੰਗਦਾਰ ਬਣ ਗਏ ਤਾਂ ਇਹ ਵੀ ਰੰਗਦਾਰ ਹੋ ਗਏ ਜਿਹਨਾਂ ਚੁਬਾਰਿਆਂ ਵਿੱਚ ਇੱਕ ਅੱਧਾ ਅਖਬਾਰ ਆਉਂਦਾ ਹੁੰਦਾ ਸੀ ਉੱਥੇ ਰੰਗਦਾਰ ਅਖ਼ਬਾਰਾਂ ਦੀਆਂ ਮਹਿਫ਼ਲਾਂ ਲੱਗਣ ਲੱਗ ਪਈਆਂ ਇਹ ਚੁਬਾਰੇ ਲੁਧਿਆਣੇ ਤੋ ਬਠਿੰਡੇ, ਜਲੰਧਰ, ਅੰਮ੍ਰਿਤਸਰ, ਪਟਿਆਲੇ, ਮੁਹਾਲੀ ਗੱਲ ਕੀ ਸਾਰੇ ਪੰਜਾਬ ਵਿੱਚ ਫੈਲ ਗਏ ਅਤੇ ਉਹ ਵੇਲਾ ਆ ਗਿਆ ਜਦੋਂ ਇਹਨਾਂ ਗਾਇਕਾਂ ਲਈ ਸਪੈਸ਼ਲ ਟਰੇਡ ਮੈਗਜ਼ੀਨ ਨਿਕਲਣੇ ਸ਼ੁਰੂ ਹੋ ਗਏ ਅਤੇ ਇਹਨਾਂ ਉੱਪਰ ਕਿਤਾਬਾਂ ਵੀ ਲਿਖੀਆਂ ਜਾਣ ਲੱਗ ਪਈਆਂ ਅਤੇ ਜਿਸ ਵੇਲੇ ਦਾ ਮੈਂ ਜ਼ਿਕਰ ਕੀਤਾ ਹੈ ਉਹ ਅੱਜ ਦਾ ਵੇਲ਼ਾ ਹੈ ਇਸ ਵੇਲੇ ਤੱਕ ਪਹੁੰਚਦਿਆਂ ਪਹੁੰਚਦਿਆਂ ਏਨੀ ਭੀੜ ਗਾਇਕੀ ਦੇ ਪਲੇਟਫਾਰਮ ਉਪਰ ਜਮ੍ਹਾਂ ਹੋ ਗਈ ਹੈ ਕਿ ਜਿੱਥੇ ਗਾਇਕੀ ਦੇ ਅਸਲੀ ਬੋਲ ਪਤਾ ਨਹੀਂ ਕਿੱਧਰ ਗੁਆਚ ਗਏ ਹਨ

ਇਹ ਸਭ ਕੁਝ ਪ੍ਰਿੰਟ ਮੀਡੀਏ ਦੀ ਈਮਾਨਦਾਰੀ ਅਤੇ ਮਿਹਰਬਾਨੀ ਸਦਕਾ ਹੋਇਆ ਹੈ ਕਿ ਇਹਨਾਂ ਗਾਇਕਾਂ ਬਾਰੇ ਲਿਖਣ ਵਾਲੇ ਕਲਮਕਾਰਾਂ ਅਤੇ ਕਾਲਮ ਨਵੀਸਾਂ ਨੇ ਇਹਨਾਂ ਖਾਤਰ ਮਣਾਂ ਮੂਹੀ ਸਿਆਹੀ ਸਫ਼ਿਆਂ ਉਪਰ ਡੋਹਲ ਕੇ ਇਹਨਾਂ ਲੋਕਾਂ ਨੂੰ ਬੱਚੇ-ਬੱਚੇ ਦੇ ਹਰਮਨ ਪਿਆਰੇ ਬਣਾ ਦਿੱਤਾ ਹੈ ਅਖਬਾਰਾਂ ਅਤੇ ਰਸਾਲਿਆਂ ਨੇ ਆਪਣੇ ਸਫਿਆਂ ਦੀ ਜ਼ਮੀਨ ਇਹਨਾਂ ਲਈ ਕੁਰਬਾਨ ਕੀਤੀ ਹੈ। ਇਹਨਾਂ ਨੂੰ ਥਾਂ ਦੇਣ ਦੀ ਖਾਤਰ ਹੋਰ ਬਹੁਤ ਸਾਰੀਆਂ ਖ਼ਬਰਾਂ ਬਲੀ ਚੜ੍ਹਾਈਆਂ ਹਨ

ਜੇਕਰ ਪ੍ਰਿੰਟ ਮੀਡੀਆ ਅਜਿਹਾ ਨਾ ਕਰਦਾ ਜਾਂ ਮੇਰੇ ਜਿਹੇ ਕਾਲਮ ਨਵੀਸ ਆਪਣਾ ਕੀਮਤੀ ਵਕਤ ਇਹਨਾਂ ਲਈ ਰਾਖਵਾਂ ਨਾ ਕਰਦੇ ਤਾਂ ਅੱਜ ਵੀ ਪੰਜਾਬੀ ਗਾਇਕਾਂ ਦੀ ਹਾਲਤ ਖੂਹ ਦੇ ਡੱਡੂ ਵਾਂਗ ਹੀ ਹੋਣੀ ਸੀ ਅੱਜ ਵਾਂਗ ਇਹਨਾਂ ਨੇ ਕਦੇ ਵੀ ਸਤਿਕਾਰ ਦੇ ਪਾਤਰ ਨਹੀਂ ਹੋਣਾ ਸੀਇਹਨਾਂ ਗਾਇਕਾਂ ਬਾਰੇ ਕਾਵਿਕ ਰੇਖਾ ਚਿੱਤਰ, ਲੰਮੀਆਂ ਮੁਲਾਕਾਤਾਂ ਸਾਹਿਤਕ ਮੈਗਜ਼ੀਨਾਂ ਦੇ ਗਾਇਕੀ ਵਿਸ਼ੇਸ਼ ਅੰਕ ਕੱਢਣ ਵਾਲਿਆਂ ਵਿੱਚ ਕਦੇ ਆਪਣਾ ਸਾਰਾ ਸਮਾਂ ਬਰਬਾਦ ਕਰਨ ਵਾਲਾ ਇਹਨਾਂ ਸਤਰਾਂ ਦਾ ਲੇਖਕ ਵੀ ਸ਼ਾਮਿਲ ਹੁੰਦਾ ਸੀ ਜਿਸ ਕਰਕੇ ਪੰਜਾਬੀ ਦੇ ਹਰ ਵੱਡੇ-ਛੋਟੇ, ਪ੍ਰਸਿੱਧ ਤੇ ਗੁਆਚੇ ਗਾਇਕ ਨੂੰ ਮਿਲਣ ਦਾ 'ਸੁਭਾਗ' ਵੀ ਪ੍ਰਾਪਤ ਹੋਇਆ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਬਹੁਤ ਸਾਰੇ ਪੰਜਾਬੀ ਪੱਤਰਕਾਰਾਂ ,ਕਾਲਮ ਨਵੀਸਾਂ ਬਾਰੇ ਪੰਜਾਬੀ ਗਾਇਕਾਂ ਕੋਲੋਂ ਕੰਨੀ ਸੁਣੀਆਂ ਟਿੱਪਣੀਆਂ ਪੇਸ਼ ਕਰਨ ਦੀ ਇਜਾਜ਼ਤ ਲੈਂਦਾ ਹਾਂ:-

1. ਉੱਲੂ ਦੇ ਚਰਖਿਆਂ ਪੱਤਰਕਾਰਾਂ ਨੂੰ ਤਾਂ ਸਵਾਲ ਵੀ ਨਹੀਂ ਪੁੱਛਣੇ ਆਉਂਦੇ ਅੱਜ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆਂ-"ਆਪ ਕਿਸ ਕਲਰ ਦਾ ਬੈਂਗਨ ਖਾਤੇ ਹੋ।

2. ਭੈਣ ਦਾ ਵੀਰ ਪਹਿਲੇ ਫੋਟੋਆਂ ਮੰਗਣ ਖਾਤਰ ਤਰਲੇ ਕਰਦਾ ਹੁੰਦਾ ਸੀ ਅੱਜ ਕੱਲ੍ਹ ਗਾਣੇ ਵੀ ਲਿਖਣ ਲੱਗ ਪਿਐ

3. ਅਖਬਾਰਾਂ ਵਾਲਿਆਂ ਨੂੰ ਖ਼ਬਰਾਂ ਨਹੀਂ ਮਿਲਦੀਆਂ ਤਾਂ ਆਪਣੇ ਪੱਤਰਕਾਰ ਨੂੰ ਮੇਰੀ ਇੰਟਰਵਿਊ ਕਰਨ ਭੇਜ ਦਿੰਦੇ ਹਨ

4. ਪ੍ਰੈਸ ਕਾਨਫ੍ਰੰਸ ਕਿਹੜੀ ਸਸਤੀ ਪੈਣੀ ਐ, ਪੱਤਰਕਾਰ ਦੇ ਮੂੰਹ 'ਚ ਵੀ ਹੱਡ ਪਾਉਣਾ ਪਊ

5.(ਫੋਨ ਉਪਰ ਸੈਕਟਰੀ ਨੂੰ ਤਾੜਨਾ) ਪੱਤਰਕਾਰ ਦੀ ਦਫਤਰ ਵਿੱਚ ਪੂਰੀ ਸੇਵਾ ਕਰਨੀ ਪਿਛਲੀ ਵਾਰ ਉਹਨਾਂ ਦੇ ਘਰ ਗਿਆ ਸੀ ,ਉਹਨਾਂ ਦੀ ਨਿੱਕੀ ਦਾ ਰਿਸਪਾਂਸ ਬੜਾ ਪਾਜ਼ੇਟਿਵ ਸੀ

6. ਹੁਣ ਤਾਂ ਬਰਜਿੰਦਰ ਸਿੰਘ ਵੀ ਗਵੰਤਰੀ ਬਣ ਗਿਐ ਉਹਨੂੰ ਵੀ ਕਿਸੇ ਪੱਤਰਕਾਰ ਦੀ ਸ਼ਰਨ 'ਚ ਜਾਣਾ ਪਊ ਤੇ ਜਾਂ ਕਿਸੇ ਗਾਇਕ ਨੂੰ ਪੱਤਰਕਾਰ ਬਣਨਾ ਪਊ

7. ਅਖਬਾਰਾਂ ਵਾਲੇ ਸਾਲੇ ਲੱਗਦੇ ਨੇ ਜਿੱਥੇ ਇਸ਼ਤਿਹਾਰ ਛਪਦੇ ਨੇ ਉਥੇ ਤਾਂ ਲੋਕ ਰੋਟੀ ਲਪੇਟ ਦਫ਼ਤਰ ਲੈ ਜਾਂਦੇ ਨੇ

8. (ਟੈਲੀਫੋਨ ਤੇ ) ਕਾਹਨੂੰ ਯਾਰ! ਉਹ ਆਪਣੀ ਇੰਟਰਵਿਊ ਕਰਕੇ ਲੈ ਗਿਆ ਫਿਰ ਉਹਨੇ ਇਸ਼ਤਿਹਾਰ ਮੰਗਿਆ ਮੈਂ ਪੰਦਰਾਂ ਦਿਨ ਦਫਤਰ ਗੇੜੇ ਮਰਵਾਉਂਦਾ ਰਿਹਾ ਉਹਨੇ ਤਪਕੇ ਮੈਨੂੰ ਬੇਸੁਰਾ ਲਿਖ ਦਿੱਤਾ ਤੇ ਮੈਂ ਤਪਕੇ ਉਹਦੇ ਤੇ ਪੈਸੇ ਮੰਗਣ ਦਾ ਦੋਸ਼ ਲਾ 'ਤਾ ਇਹ ਤਾਂ ਉਹਦੀ ਪਿੱਠ ਸੁਣਦੀ ਐ ਵਿਚਾਰੇ ਨੇ ਮੇਰੇ ਤੋਂ ਕਦੇ ਚਾਹ ਵੀ ਨਹੀਂ ਪੀਤੀ

9. 'ਬਰਾੜਾ ਆਹ ਲੈ ਸੁਣ ਲੈ ,ਭੈਣ ਦੇ ਦੁੱਗ ਦਿਉਣ ਵਾਲੇ ਪੱਤਰਕਾਰ ਦਾ ਫੋਨ ਐ '

10.(ਨਸ਼ੇ ਦੀ ਹਾਲਤ 'ਚ)ਜਿਹੜੇ ਅਖਬਾਰ ਜਾਂ ਰਸਾਲੇ ਵਾਲੇ ਨੂੰ ਲੋੜ ਹੋਊ ਉਹ ਘਰੇ ਆ ਕੇ ……,"ਜੱਟ ਦੀ ਅਵਾਜ਼ ਵਿਕਦੀ ਐ ਉਏ !"

ਇਹ ਜਿਹੜੀਆਂ ਵੀ ਟਿੱਪਣੀਆਂ ਮੈਂ ਉਪਰ ਪੇਸ਼ ਕੀਤੀਆਂ ਨੇ ,ਇਹ ਪੰਜਾਬੀ ਦੇ ਉਨ੍ਹਾਂ ਧਨੰਤਰ ਗਾਇਕਾਂ ਦੀਆਂ ਟਿੱਪਣੀਆਂ ਨੇ,ਜਿੰਨ੍ਹਾਂ ਲਈ ਪੰਜਾਬੀ ਦੇ ਕਈ ਕਲਾਮ ਨਵੀਸਾਂ ਨੇ ਆਪਣਾ ਸਮਾਂ ਅਤੇ ਅਖ਼ਬਾਰਾਂ ਜਾਂ ਰਸਾਲਿਆਂ ਨੇ ਆਪਣੀ ਸਪੇਸ ਬਰਬਾਦ ਕੀਤੀ ਐ ਹਜ਼ਾਰਾਂ ਵਿੱਚ ਸਟੇਜ਼ ਸੋਅ ਕਰਨ ਵਾਲੇ ਇਹ ਗਾਇਕ ਅੱਜ ਲੱਖਾਂ ਅਡਵਾਂਸ ਲੈਣ ਤੋਂ ਬਾਅਦ ਸਟੇਜ ਉਪਰ ਚੜ੍ਹਦੇ ਨੇ ਅਤੇ ਚੜ੍ਹਦਿਆਂ ਹੀ ਰੱਬ ਦੇ ਨਾਂ ਆਪਣੇ ਕੁਝ ਸ਼ਬਦ ਅਰਪਿਤ ਕਰਨ ਦੇ ਇਰਾਦੇ ਨਾਲ ਜਿਹੜੇ ਸ਼ਬਦ ਬੋਲਦੇ ਨੇ ,ਉਹ ਇਹੋ ਹੁੰਦੇ ਨੇ, 'ਮਾਇਆ ਨਾਲ ਨਹੀਂ ਜਾਣੀ ਬੰਦਿਆਂ '

ਫਿਰ ਉਹ ਸਮਾਂ ਆ ਗਿਆ ,ਜਦੋਂ ਵੀਡੀਓ ਫਿਲਮਾਂਕਣ ਦਾ ਦੌਰ ਸ਼ੁਰੂ ਹੋ ਗਿਆ ਇੱਕਾ- ਦੁੱਕਾ ਵੀਡੀਓ ਬਣਨੇ ਸੁਰੂ ਹੋ ਗਏ ਗੀਤਾਂ 'ਚ ਕਹਾਣੀ ਫਿੱਟ ਹੋਣੀ ਸ਼ੁਰੂ ਹੋਣ ਲੱਗ ਪਈ ਗਾਣਾ,ਜਿਹੜਾ ਸੁਣਨ ਦੀ ਚੀਜ਼ ਸੀ, ਵੇਖਣ ਦੀ ਚੀਜ਼ ਬਣ ਗਿਆਵੇਖਣ ਦੀ ਚੀਜ਼ ਬਣਦੇ ਬਣਦੇ ਗਾਣੇ ਨੇ ਸੰਗ ਸ਼ਰਮ ਦੀ ਲੋਈ ਉਤਾਰ ਦਿੱਤੀ ਗਾਣਾ ਨੰਗਾ ਹੋਣਾ ਸ਼ੁਰੂ ਹੋ ਗਿਆ ਦੇਖਣ ਵਾਲੀਆਂ ਨਜ਼ਰਾਂ ਨੇ ਨਜ਼ਰਾਂ ਨਾਲ ਹੀ ਹੁਸਨ ਦਾ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾਦੇਸ਼ ਦੀ ਇੱਜ਼ਤ ਨੀਲਾਮ ਹੋਣ ਲੱਗ ਪਈ ਇਹ ਨੀਲਾਮੀ ਦੁਬਈ ਦੇ ਸ਼ੇਖਾਂ ਤੱਕ ਪਹੁੰਚ ਗਈ ਮਿਊਜ਼ਿਕ ਵੀਡੀਓ ਦਾ ਜਿਵੇਂ ਹੜ੍ਹ ਆ ਗਿਆ ……ਤੇ ਇਹਨਾਂ ਮਿਊਜ਼ਿਕ ਬਣਾਉਣ ਵਾਲਿਆਂ ਨੇ ਸਾਰੇ ਸਿਨਮੈਟਿਕ ਅਸੂਲ ,ਸਾਰੀਆਂ ਤਕਨੀਕਾਂ ਛਿੱਕੇ ਟੰਗ ਦਿੱਤੀਆਂ ਅਤੇ ਗਾਣਾ ਫਿਲਮਾਉਂਣ ਨੂੰ ਇੱਕ ਖੇਡ ਸਮਝ ਲਿਆ

ਇਸ ਖੇਡ ਦੇ ਖੁੱਲ ਕੇ ਖੇਡਣ ਦੀ ਦੇਰ ਸੀ ਕਿ ਸੰਗੀਤ ਚੈਨਲਾਂ ਦੀ ਭਰਮਾਰ ਹੋ ਗਈ ਗਾਣਿਆਂ ਦੇ ਪ੍ਰੋਮੋ ਚੱਲਣੇ ਸ਼ੁਰੂ ਹੋ ਗਏ ਸੰਗੀਤ ਕੰਪਨੀਆਂ ਅਤੇ ਗਾਇਕਾਂ ਦੀ ਲੁੱਟ ਦਾ ਰਸਤਾ ਸਾਫ਼ ਹੋ ਗਿਆ ਗਾਇਕਾਂ ਨੂੰ ਅਖਬਾਰ ਤੇ ਰਸਾਲੇ ਨਜ਼ਰ ਆਉਣੋਂ ਹਟ ਗਏ ਉਹਨਾਂ ਦਾ ਪੂਰਾ ਧਿਆਨ ਹੀ ਸੰਗੀਤ ਚੈਨਲਾਂ ਵੱਲ ਹੋ ਗਿਆ ਉਹਨਾਂ ਨੂੰ ਆਪਣਾ ਮੂੰਹ ਚੈਨਲਾਂ ਉੱਪਰ ਦਿਨ 'ਚ 50-50,80-80 ਵਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਉਹ ਆਪਣੇ ਆਪ ਨੂੰ ਲੋਕਾਂ ਦੇ ਨਾਇਕ ਸਮਝਣ ਲੱਗ ਪਏ ਕੰਪਨੀਆਂ ਵਾਲਿਆਂ ਨੂੰ ਆਪਣੀ ਕੰਪਨੀ ਦਾ ਲੋਗੋ ਜਦੋਂ ਟੀ. ਵੀ. ਸਕਰੀਨ ਉੱਪਰ ਨਜ਼ਰ ਆਇਆ ਤਾਂ ਉਹ ਆਪਣੇ ਲੋਗੋ ਨੂੰ ਮੁਕਤਾ ਆਰਟਸ ਜਾਂ ਯਸ਼ ਰਾਜ ਫਿਲਮਜ਼ ਨਾਲ ਮੇਲ ਕੇ ਵੇਖਣ ਲੱਗ ਪਏ ਨਵੀਂ ਵਿਆਹੀ ਦੇ ਚਾਅ ਵਾਂਗ ਉਹਨਾਂ ਨੂੰ ਇਹ ਗੱਲ ਤਾਂ ਬਹੁਤ ਦੇਰ ਬਾਅਦ ਸਮਝ ਪਈ ਕਿ ਉਹਨਾਂ ਦਾ ਤਾਂ ਉਤਨਾ ਮਾਲ ਈ ਨੀਂ ਵਿਕਦਾ ਨਹੀਂ ਜਿੰਨਾਂ ਚੈਨਲਾਂ ਵਾਲੇ ਇੱਕ ਹਫ਼ਤੇ 'ਚ ਉਹਨਾਂ ਦੀ ਜੇਬ ਵਿੱਚੋਂ ਕਢਵਾ ਕੇ ਲੈ ਜਾਂਦੇ ਨੇ

ਉਹਨਾਂ ਨੂੰ ਇਹ ਗੱਲ ਤਾਂ ਅਜੇ ਤੱਕ ਵੀ ਸਮਝ ਨਹੀਂ ਪਈ ਕਿ ਜਿੱਥੇ ਰੋਜ਼ਾਨਾ ਅਖ਼ਬਾਰ ਜਾਂ ਮਾਸਿਕ ਰਸਾਲਾ ਪਹੁੰਚ ਗਿਆ ਹੈ, ਉੱਥੇ ਤੱਕ ਸੈਟੇਲਾਈਟ ਚੈਨਲਾਂ ਨੂੰ ਪਹੁੰਚਣ ਵਿੱਚ ਅਜੇ ਬਹੁਤ ਲੰਬਾ ਸਮਾਂ ਲੱਗੇਗਾ। ਉਹਨਾਂ ਨੂੰ ਇਹ ਗੱਲ ਅਜੇ ਤੱਕ ਸਮਝ ਨਹੀਂ ਪਈ ਕਿ ਜਿੰਨੀ ਵੱਡੀ ਗੱਲ ਅਖ਼ਬਾਰ ਜਾਂ ਰਸਾਲੇ ਉਹਨਾਂ ਬਾਰੇ ਕਰ ਸਕਦੇ ਹਨ ਜਾਂ ਕਰਦੇ ਰਹੇ ਨੇ, ਟੈਲੀਵਿਜ਼ਨ ਸਾਰੀ ਉਮਰ ਉਹਨਾਂ ਬਾਰੇ ਗੱਲ ਨਹੀਂ ਕਰ ਸਕਦੇ ਅਤੇ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਦੇਖਾ-ਦੇਖੀ ਦੂਰਸਰਸ਼ਨ ਵੀ ਇਹਨਾਂ ਸੈਟੇਲਾਈਟ ਚੈਨਲਾਂ ਦਾ ਹਿੱਸਾ ਬਣ ਗਿਆ ਹੈਉੱਥੇ ਵੀ ਹੁਣ ਸੈਕਿੰਡ ਵਿਕਦੇ ਹਨ

ਕੋਈ ਅਖ਼ਬਾਰ ਜਾਂ ਰਸਾਲੇ ਵਾਲਾ ਇਹਨਾਂ ਪ੍ਰੌਫੈਸ਼ਨਲ ਅਤੇ ਪ੍ਰੋਮੋਸ਼ਨਲ ਗਾਇਕਾਂ ਤੋਂ ਆਪਣੇ ਲਈ ਕੋਈ ਇਸ਼ਤਿਹਾਰ ਮੰਗ ਲੈਂਦਾ ਹੈ ਤਾਂ ਸੈਂਕੜੇ ਘੜੇ ਇਹਨਾਂ ਦੇ ਸਿਰ 'ਚ ਪਾਣੀ ਦੇ ਡੁੱਲ ਜਾਂਦੇ ਹਨਲੇਕਿਨ ਟੀ. ਵੀ. ਚੈਨਲਾਂ ਦੇ ਦਫਤਰਾਂ 'ਚ ਅਟੈਚੀ ਭਰ ਭਰ ਆਪ ਜਾ ਕੇ ਪੈਸੇ ਦੇ ਕੇ ਆਉਂਦੇ ਹਨ ਕੋਈ ਪੱਤਰਕਾਰ ਜਾਂ ਕਾਲਮ-ਨਵੀਸ ਇਹਨਾਂ ਤੋਂ ਮੁਲਾਕਾਤ ਕਰਨ ਦਾ ਸਮਾਂ ਮੰਗ ਲਵੇ ਤਾਂ ਇਹਨਾਂ ਨੂੰ ਹੱਡੀ ਚੂਸਦਾ ਹੋਇਆ ਕੁੱਤਾ ਨਜ਼ਰ ਆਉਂਦਾ ਹੈ ਟੀ. ਵੀ. ਚੈਨਲਾਂ ਵਾਲੇ ਕਦੇ ਫੋਨ ਕਰਕੇ ਹਾਲ ਚਾਲ ਹੀ ਪੁੱਛ ਲੈਣ ਤਾਂ ਇਹ ਆਪਣਾ ਕੋਈ ਜ਼ਰੂਰੀ ਰੁਝੇਵਾਂ ਵੀ ਵਿਚਕਾਰ ਛੱਡ ਕੇ ਉਹਨਾਂ ਦੀ ਜੀਅ ਹਜੂਰੀ 'ਚ ਪਹੁੰਚ ਜਾਂਦੇ ਨੇ ਅਖ਼ਬਾਰਾਂ ਨੇ ਅੱਧਾ-ਅੱਧਾ ਸਫ਼ਾ ਅਤੇ ਰਸਾਲਿਆਂ ਨੇ ਪੰਜ-ਪੰਜ .ਛੇ-ਛੇ ਪੇਜ਼ ਇਹਨਾਂ ਲਈ ਬਰਬਾਦ ਕੀਤੇ ਨੇ ਪਰ ਇਹਨਾਂ ਪੱਤਰਕਾਰਾਂ ਤੇ ਕਾਲਮ-ਨਵੀਸਾਂ ਨੂੰ ਹਮੇਸਾਂ ਟੁੱਕੜਬੋਚ ਹੀ ਸਮਝਿਆ ਹਾਂ! ਇਹ ਸਮਝਣ ਵੀ ਕਿਵੇਂ ਨਾ ਬਹੁਤ ਸਾਰੇ ਤਥਾ-ਕਥਿਤ ਪੱਤਰਕਾਰ ਇਹਨਾਂ ਦੀ ਕਠਪੁਤਲੀ ਜੋ ਬਣੇ ਹੋਏ ਹਨ ਆਪਣੀ ਨਵੀਂ ਕੈਸਿਟ ਦੀ ਪ੍ਰੋਮੋਸ਼ਨ ਲਈ ਇਹ ਉਹਨਾਂ ਨੂੰ ਖ਼ੂਬ ਵਰਤਣਾ ਸਿੱਖ ਜੋ ਗਏ ਹਨ

ਜੇਕਰ ਇਹਨਾਂ ਪੰਜਾਬੀ ਗਾਇਕਾਂ ਦੇ ਸਿਰ ਉਪਰ ਟੀ. ਵੀ. ਚੈਨਲਾਂ ਨੂੰ ਲੱਖਾਂ ਦੀ ਕਮਾਈ ਹੋ ਸਕਦੀ ਹੈ ਤਾਂ ਕੀ ਪੰਜਾਬੀ ਅਖਬਾਰਾਂ ਜਾਂ ਰਸਾਲਿਆਂ ਵਾਲਿਆਂ ਦੇ ਪਰਚੇ ਮੁਫ਼ਤ 'ਚ ਛਪ ਜਾਂਦੇ ਨੇ? ਕੀ ਉਹਨਾਂ ਨੂੰ ਕਾਗਜ਼ ਨਹੀਂ ਲੱਗਦਾ ਜਾਂ ਸਿਆਹੀ ਨਹੀਂ ਲੱਗਦੀ ਜਾਂ ਪੋਸਟਿੰਗ ਨਹੀਂ ਹੁੰਦੀ ਜਾਂ ਆਰਟੀਕਲ ਨਹੀਂ ਲਿਖੇ ਜਾਂਦੇ?ਜਾਂ ਫਿਰ ਉਹ ਕੀ ਬਿਨਾਂ 'ਪੇਟ' ਹੀ ਜੰਮੇ ਹਨ ? ਜੇਕਰ ਗਾਣਿਆ ਦੀ ਦੁਰਦਸ਼ਾ ਕਰਕੇ ,ਕੁੜੀਆਂ ਮੁੰਡਿਆਂ ਨੂੰ ਵਿਗਾੜਨ ,ਮਾਡਲਾਂ ਦੇ ਕੱਪੜੇ ਉਤਾਰਨ ,ਤਕਨੀਕੀ ਵੀਡੀਓ ਅਣ-ਸਿੱਖਿਆਂ ਜੁਗਾੜੀਆਂ ਦੇ ਹੱਥਾਂ 'ਚ ਦੇਣ, ਟੀ. ਵੀ. ਚੈਨਲਾਂ ਦੇ ਜੀ ਹਜ਼ੂਰੀਏ ਬਣਨ ਦਾ ਇਹਨਾਂ ਗਾਇਕਾਂ ਅਤੇ ਗਾਇਕਾਵਾਂ ਨੇ ਜ਼ਿੰਮਾ ਲੈ ਲਿਆ ਹੈ ਤਾਂ ਫਿਰ ਅਖਬਾਰਾਂ ਅਤੇ ਰਸਾਲਿਆਂ ਨੂੰ ਜੜ੍ਹਾਂ ਤੋਂ ਉਖੜਾਨ ਦੀ ਕੋਈ ਮੁਹਿੰਮ ਵਿੱਢ ਲੈਣ ਤਾਂ ਕਿ ਪ੍ਰਿੰਟ ਮੀਡੀਆਂ ਅਸਲੋਂ ਹੀ ਖ਼ਤਮ ਹੋ ਜਾਵੇ

ਪਰ ਅਜਿਹਾ ਸੋਚਣ ਤੋਂ ਪਹਿਲਾਂ ਇਹਨਾਂ ਨੂੰ ਇਹ ਗੱਲ ਯਾਦ ਕਰਨੀ ਪਵੇਗੀ ਕਿ ਸ਼ਬਦ ਅਤੇ ਆਵਾਜ਼ ਕਦੇ ਵੀ ਮਰਦੀ ਨਹੀਂ ਇਹਨਾਂ ਦਾ ਅੱਜ ਵੀ ਸ਼ਬਦਾਂ ਅਤੇ ਆਵਾਜ਼ ਨਾਲ ਜੁੜਿਆ ਹੈ ਜ਼ਰੂਰਤ ਹੈ ਸ਼ਬਦਾਂ ਨੂੰ ਤਰਤੀਬ ਦੇਣ ਵਾਲਿਆਂ ਦੇ ਅੰਦਰ ਬੈਠੀ ਅਵਾਜ਼ ਨੂੰ ਪਹਿਚਾਨਣ ਦੀ ਕਿਉਂਕਿ ਪਾਸ਼ ,ਲਾਲ ਸਿੰਘ ਦਿਲ ਅਤੇ ਸਫ਼ਦਰ ਹਾਸ਼ਮੀ ਤਾਂ ਹਰ ਯੁੱਗ ਵਿੱਚ ਹੀ ਪੈਦਾ ਹੋਣੇ ਨੇ ਸਾਧੂ ਸਿੰਘ ਹਮਦਰਦ ਅਤੇ ਲਾਲਾ ਜਗਤ ਨਰਾਇਣ ਦੇ ਲਾਏ ਬੂਟੇ ਬਹੁਤ ਵੱਡੇ ਹੋ ਗਏ ਨੇ

3 comments:

Deep Jagdeep said...

ਦਰਸ਼ਨ ਵੀਰ ਜੀ ਤੁਹਾਡਾ ਦਰਦ ਵਾਜਿਬ ਹੈ। ਦਰਅਸਲ ਸਾਡੇ ਕੁਝ ਪੱਤਰਕਾਰ ਸਾਥੀਆਂ ਨੇ ਹੀ ਸਾਨੂੰ ਟੁੱਕੜ ਵੱਡ ਵਾਲੀ ਹਾਲਤ 'ਚ ਪੁਚਾਇਆ ਹੈ। ਗੱਲ ਤਾਂ ਬਣੂ ਜੇ ਸਾਰੇ ਰਲ ਕੇ ਇਨ੍ਹਾਂ ਨੂੰ ਛਾਪਣਾ 'ਤੇ ਲਿਖਣਾਂ ਬੰਦ ਕਰੀਏ। ਟੀਵੀ ਚੈਨਲਾਂ ਦੇ ਧੱਕੇ ਚੜ੍ਹ ਇਨ੍ਹਾਂ ਨੂੰ ਅਕਲ ਆ ਗਈ ਆ ਕਿ ਇੱਥੇ ਪੈਸੇ ਮੁਕਦਿਆਂ ਹੀ ਕਲਾਕਾਰ ਵੀ ਗੱਡੀ ਚੜ੍ਹ ਜਾਂਦਾ। ਹੁਣ ਤਾਂ ਉਹੀ ਚਲਦੇ ਆ ਜਿਨ੍ਹਾਂ ਦੀਆਂ ਕੰਪਨੀਆਂ ਚੈਨਲਾਂ ਦੀਆਂ ਝੋਲੀ ਚੁੱਕ ਬਣੀਆਂ ਹੋਈਆਂ। ਬਹੁਤੇ ਵੱਡੇ ਗਵੱਈਆਂ ਨੇ ਤਾਂ ਆਪਣੀਆਂ ਕੰਪਨੀਆਂ ਬਣਾ ਲਈਆਂ, 'ਤੇ ਚੈਨਲਾਂ ਨਾਲ ਸੈਟਿੰਗ ਕਰਕੇ ਆਪਣੀ ਐਲਬਮ ਨੂੰ ਆਪ ਹੀ ਸੁਪਰ ਹਿੱਟ ਕਹਾ ਲੈਦੇ ਆ। ਐਵਾਰਡਾ ਆਲਾ ਪਰਪੰਚ ਵੀ ਸ਼ੁਰੂ ਹੋ ਗਿਆ। ਬੇਨਤੀ ਬੱਸ ਏਨੀ ਆ ਕਿ ਇਹ ਗੱਲਾਂ ਬਲੋਗ ਤੋਂ ਬਾਹਰ ਵੀ ਲਿਖੋ। ਨਹੀਂ ਤਾਂ ਇੱਥੇ ਹੀ ਰਹਿ ਜਾਣੀਆਂ।

Silver Screen said...

Thanks, It has also published in MUSIC TIMES monthely magzine, We can try to stop yellow journlism . and piaracy. Govt. is not sincere for music and visual trade... I liked your thoughts and thinking.. Darshan Darvesh

Deep Jagdeep Singh said...

ਧੰਨਵਾਦ