Wednesday, January 21, 2009

ਸੰਗੀਤ ਚੈਨਲਾਂ ਦੇ ‘ਜੀ ਹਜ਼ੂਰੀਏ’ ਕਿਉਂ ਬਣ ਗਏ ਨੇ ਪੰਜਾਬੀ ਗਾਇਕ ?

ਲੇਖਕ: ਦਰਸ਼ਨ ਦਰਵੇਸ਼

ਪੂਰੀ ਦੁਨੀਆਂ ਵਿੱਚ ਪੰਜਾਬੀ ਗਾਇਕੀ ਦਾ ਬੋਲਬਾਲਾ ਹੈਅੱਤਵਾਦ ਦੀ ਸੀਮਾਂ ਤੱਕ ਪਹੁੰਚੀ ਪਾਇਰੇਸੀ ਦੇ ਬਾਵਜੂਦ ਵੀ ਆਡੀਓ-ਵੀਡੀਓ ਕੰਪਨੀਆਂ ਸਿੰਗਰ ਰਿਲੀਜ਼ ਕਰ ਰਹੀਆਂ ਹਨਸੁਰਿਆਂ ਬੇਸੁਰਿਆਂ ਦੀ ਹੁਣ ਕੋਈ ਕਲਾਸ ਹੀ ਨਹੀਂ ਰਹੀਸੰਗੀਤ ਦੀ ਮਾਰਕੀਟ ਸਬਜ਼ੀ ਮੰਡੀ ਦੇ ਹਾਣ ਦੀ ਹੋ ਗਈ ਹੈਕਿਸੇ ਨੂੰ ਗੋਭੀ ਚੰਗੀ ਲੱਗਦੀ ਹੈ ਕਿਸੇ ਨੂੰ ਗਾਜਰਾਂਸ਼ਾਮ ਨੂੰ ਗੋਭੀ ਵਾਲਾ ਵੀ ਆਪਣੀਂ ਬੋਰੀ ਖਾਲੀ ਕਰਕੇ ਜਾਂਦਾ ਹੈ ਅਤੇ ਗਾਜਰਾਂ ਵਾਲਾ ਵੀਪੈਸੇ ਕਿਸੇ ਦੇ ਪੱਲੇ ਵੀ ਨਹੀਂ ਹੁੰਦੇਫੇਰ ਭਲਾ ਗੋਭੀ ਅਤੇ ਗਾਜਰਾਂ ਕਿੱਧਰ ਗਈਆਂ?

ਇਹੋ ਹਾਲਤ ਅੱਜ ਪੰਜਾਬੀ ਸੰਗੀਤ ਦੀ ਹੈਅਗਲੀ ਗੱਲ ਕਰਨ ਤੋਂ ਪਹਿਲਾਂ ਮੈ ਉਸ ਸਮੇਂ ਤਾਈਂ ਗੁਜ਼ਰਨਾਂ ਚਾਹੂੰਗਾ ਜਦੋਂ ਪੰਜਾਬੀ ਗਾਇਕਾਂ ਦੀ ਮੰਡੀ ਸਿਰਫ ਲੁਧਿਆਣਾ ਹੁੰਦੀ ਸੀਬੱਸ ਅੱਡੇ ਦੇ ਸਾਹਮਣੇ ਗਾਇਕਾਂ ਦੇ ਕਿੰਨੇ ਹੀ ਬੋਰਡ ਦੁਕਾਨਾਂ ਉਪਰਲੇ ਚੁਬਾਰਿਆਂ ਉਪਰ ਲਟਕੇ ਨਜ਼ਰੀਂ ਪੈਂਦੇ ਸਨ ਪਹਿਲੀ ਗੱਲ ਤਾਂ ਇਹ ਕਿ ਉਦੋਂ ਗਾਇਕੀ ਨੂੰ ਕੰਜਰਾਂ ਦਾ ਕਿੱਤਾ ਹੀ ਮੰਨਿਆ ਜਾਂਦਾ ਸੀ ਲੇਕਿਨ ਕਿਹੜੇ ਲੋਕ ਗਾਇਕੀ ਅਤੇ ਗਾਇਕਾਂ ਨੂੰ ਪਸੰਦ ਕਰਦੇ ਸਨ ,ਉਹਨਾਂ ਲੋਕਾਂ ਵਿੱਚ ਇਹਨਾਂ ਗਾਇਕਾਂ ਨੂੰ ਮਿਲਣ ਅਤੇ ਦੇਖਣ ਦਾ ਬਹੁਤ ਵੱਡਾ ਕਰੇਜ਼ ਹੁੰਦਾ ਸੀ ਜਿਹੜੇ ਗੀਤਕਾਰ ਦੇ ਗੀਤ ਉਦੋਂ ਦੇ ਗਾਇਕ ਗਾਉਂਦੇ ਸਨ ਲੋਕ ਉਹਨਾਂ ਤੋਂ ਵਾਰ-ਵਾਰ ਪੁੱਛਦੇ ਹੁੰਦੇ ਸਨ ਕਿ ਉਹ ਸੁੱਚੀ -ਮੁੱਚੀਂ ਹੀ ਗਾਇਕਾਂ ਨੂੰ ਮਿਲਦੇ ਹਨ ਉਹਨਾਂ ਨਾਲ ਚਾਹ ਪਾਣੀ ਪੀਂਦੇ ਹਨ? ਉਹਨਾਂ ਨਾਲ ਹੱਥ ਮਿਲਾਉਂਦੇ ਹਨ ਮਤਲਬ ਕਿ ਗਾਇਕ ਸਰੋਤਿਆਂ ਦੇ ਅਸਲੀ ਨਾਇਕ ਹੁੰਦੇ ਸਨ

ਇਹ ਵੱਖਰੀ ਗੱਲ ਹੈ ਕਿ ਗਾਇਕ ਆਪਣੇ ਗੀਤਕਾਰਾਂ ਨੂੰ 'ਟੁੱਚੇ' ਤੋਂ ਵੱਧ ਕੁੱਝ ਨਹੀਂ ਸਮਝਦੇ ਸਨਵੱਡੇ ਇੱਜ਼ਤਦਾਰ ਘਰਾਣਿਆਂ ,ਸਰਕਾਰਾਂ ਲਈ ਇਹ ਪੰਜਾਬੀ ਗਾਇਕ 'ਭੰਡਾਂ' ਤੋਂ ਵੱਧ ਕੁਝ ਵੀ ਨਹੀਂ ਸਨ ਮੁਜਰਾ ਵੇਖਣ ਵਾਲਿਆਂ ਦੀ ਨਜ਼ਰ ਵਿੱਚ ਕੰਜਰੀ ਦੀ ਕੀ ਪੁਜ਼ੀਸ਼ਨ ਹੁੰਦੀ ਹੈ? ਬੱਸ ਇਹੋ ਜਿਹੀ ਹੀ ਪੁਜ਼ੀਸਨ ਇਹਨਾਂ ਗਾਇਕਾਂ ਦੀ ਹੁੰਦੀ ਹੈ ਜਾਣੀ ਟਕਾ ਸੁੱਟਿਆ ਅਤੇ ਖੜਕਾ ਲਏ

ਅਸਲ ਵਿੱਚ ਤਾਂ ਅਖ਼ਬਾਰਾਂ ਵਿੱਚ ਇਹਨਾਂ ਦਾ ਜ਼ਿਕਰ ਤੱਕ ਨਹੀਂ ਸੀ ਹੁੰਦਾ ਪਰ ਜੇ ਕਦੇ ਕਦਾਈ ਭੁੱਲ-ਭੁਲੇਖੇ ਇਹਨਾਂ ਦੀ ਕੋਈ ਵੀ ਤਸਵੀਰ ਛਪ ਜਾਂਦੀ ਜਾਂ ਕਿਧਰੇ ਨਾਮ ਛਪ ਜਾਂਦਾ ਤਾਂ ਇਹ ਗਾਇਕ ਉਸ ਅਖ਼ਬਾਰ ਨੂੰ ਸ਼ੀਸ਼ੇ ਵਿੱਚ ਜੜਵਾ ਕੇ ਆਪਣੇ ਦਫ਼ਤਰ ਵਿੱਚ ਲਗਾ ਕੇ ਰੱਖਦੇ ਸਨ ਅਤੇ ਹਿੱਕ ਫੁਲਾ ਕੇ ਆਪਣੇ ਸਾਥੀਆਂ ਨੂੰ ਦੱਸਦੇ ਸਨ ਕਿ ਫਲਾਣੇ ਅਖ਼ਬਾਰ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਉਹ ਅਖ਼ਬਾਰ ਉਹਨਾਂ ਲਈ ਦੇਵਤਾ ਸਮਾਨ ਹੁੰਦਾ ਸੀ ਫਿਰ ਹੌਲੀ-ਹੌਲ਼ੀ ਇਹ ਚਲਨ ਸ਼ੁਰੂ ਹੋ ਗਿਆ ਇਹਨਾਂ ਬਾਰੇ ਇੱਕਾ ਦੁੱਕਾ ਅਖ਼ਬਾਰਾਂ ਵਿੱਚ ਕਦੇ ਕਦਾਈ, ਖ਼ਾਸ ਉੱਤੇ ਲਿਖਿਆ ਜਾਣ ਲੱਗ ਪਿਆ ਪਿੰਟ ਮੀਡੀਆ ਨੇ ਮੰਨੋਰੰਜਨ ਵਾਲੀ ਥਾਂ ਉਪਰ ਥਾਂ ਦੇਣੀ ਸ਼ੁਰੂ ਕਰ ਦਿੱਤੀ

ਨਾਟਕਾਂ,ਕਲਾਕਾਰਾਂ, ਚਿੱਤਰਕਾਰੀ ਦੀ ਨੁਮਾਇਸ਼ ਅਤੇ ਸਾਹਿਤਕ ਸਰਗਰਮੀਆਂ ਵਾਂਗ ਇਹਨਾਂ ਨੂੰ ਵੀ ਕੁਝ ਕੁਝ ਅਹਿਮੀਅਤ ਦਿੱਤੀ ਜਾਣ ਲੱਗ ਪਈ ਇਹਨਾਂ ਦੇ ਫੀਚਰ ਲਿਖੇ ਜਾਣ ਲੱਗ ਪਏ ਇਹਨਾਂ ਦੀਆਂ ਫੋਟੋਆਂ ਛਾਪੀਆਂ ਜਾਣ ਲੱਗ ਪਈਆਂ ,ਇਹਨਾਂ ਦੇ ਰੇਖਾ-ਚਿੱਤਰ ਲਿਖੇ ਜਾਣ ਲੱਗ ਪਏ ਇਹਨਾਂ ਦੀਆਂ ਮੁਲਾਕਾਤਾਂ ਕੀਤੀਆਂ ਜਾਣ ਲੱਗ ਪਈਆਂਅਖ਼ਬਾਰ ਰੰਗਦਾਰ ਬਣ ਗਏ ਤਾਂ ਇਹ ਵੀ ਰੰਗਦਾਰ ਹੋ ਗਏ ਜਿਹਨਾਂ ਚੁਬਾਰਿਆਂ ਵਿੱਚ ਇੱਕ ਅੱਧਾ ਅਖਬਾਰ ਆਉਂਦਾ ਹੁੰਦਾ ਸੀ ਉੱਥੇ ਰੰਗਦਾਰ ਅਖ਼ਬਾਰਾਂ ਦੀਆਂ ਮਹਿਫ਼ਲਾਂ ਲੱਗਣ ਲੱਗ ਪਈਆਂ ਇਹ ਚੁਬਾਰੇ ਲੁਧਿਆਣੇ ਤੋ ਬਠਿੰਡੇ, ਜਲੰਧਰ, ਅੰਮ੍ਰਿਤਸਰ, ਪਟਿਆਲੇ, ਮੁਹਾਲੀ ਗੱਲ ਕੀ ਸਾਰੇ ਪੰਜਾਬ ਵਿੱਚ ਫੈਲ ਗਏ ਅਤੇ ਉਹ ਵੇਲਾ ਆ ਗਿਆ ਜਦੋਂ ਇਹਨਾਂ ਗਾਇਕਾਂ ਲਈ ਸਪੈਸ਼ਲ ਟਰੇਡ ਮੈਗਜ਼ੀਨ ਨਿਕਲਣੇ ਸ਼ੁਰੂ ਹੋ ਗਏ ਅਤੇ ਇਹਨਾਂ ਉੱਪਰ ਕਿਤਾਬਾਂ ਵੀ ਲਿਖੀਆਂ ਜਾਣ ਲੱਗ ਪਈਆਂ ਅਤੇ ਜਿਸ ਵੇਲੇ ਦਾ ਮੈਂ ਜ਼ਿਕਰ ਕੀਤਾ ਹੈ ਉਹ ਅੱਜ ਦਾ ਵੇਲ਼ਾ ਹੈ ਇਸ ਵੇਲੇ ਤੱਕ ਪਹੁੰਚਦਿਆਂ ਪਹੁੰਚਦਿਆਂ ਏਨੀ ਭੀੜ ਗਾਇਕੀ ਦੇ ਪਲੇਟਫਾਰਮ ਉਪਰ ਜਮ੍ਹਾਂ ਹੋ ਗਈ ਹੈ ਕਿ ਜਿੱਥੇ ਗਾਇਕੀ ਦੇ ਅਸਲੀ ਬੋਲ ਪਤਾ ਨਹੀਂ ਕਿੱਧਰ ਗੁਆਚ ਗਏ ਹਨ

ਇਹ ਸਭ ਕੁਝ ਪ੍ਰਿੰਟ ਮੀਡੀਏ ਦੀ ਈਮਾਨਦਾਰੀ ਅਤੇ ਮਿਹਰਬਾਨੀ ਸਦਕਾ ਹੋਇਆ ਹੈ ਕਿ ਇਹਨਾਂ ਗਾਇਕਾਂ ਬਾਰੇ ਲਿਖਣ ਵਾਲੇ ਕਲਮਕਾਰਾਂ ਅਤੇ ਕਾਲਮ ਨਵੀਸਾਂ ਨੇ ਇਹਨਾਂ ਖਾਤਰ ਮਣਾਂ ਮੂਹੀ ਸਿਆਹੀ ਸਫ਼ਿਆਂ ਉਪਰ ਡੋਹਲ ਕੇ ਇਹਨਾਂ ਲੋਕਾਂ ਨੂੰ ਬੱਚੇ-ਬੱਚੇ ਦੇ ਹਰਮਨ ਪਿਆਰੇ ਬਣਾ ਦਿੱਤਾ ਹੈ ਅਖਬਾਰਾਂ ਅਤੇ ਰਸਾਲਿਆਂ ਨੇ ਆਪਣੇ ਸਫਿਆਂ ਦੀ ਜ਼ਮੀਨ ਇਹਨਾਂ ਲਈ ਕੁਰਬਾਨ ਕੀਤੀ ਹੈ। ਇਹਨਾਂ ਨੂੰ ਥਾਂ ਦੇਣ ਦੀ ਖਾਤਰ ਹੋਰ ਬਹੁਤ ਸਾਰੀਆਂ ਖ਼ਬਰਾਂ ਬਲੀ ਚੜ੍ਹਾਈਆਂ ਹਨ

ਜੇਕਰ ਪ੍ਰਿੰਟ ਮੀਡੀਆ ਅਜਿਹਾ ਨਾ ਕਰਦਾ ਜਾਂ ਮੇਰੇ ਜਿਹੇ ਕਾਲਮ ਨਵੀਸ ਆਪਣਾ ਕੀਮਤੀ ਵਕਤ ਇਹਨਾਂ ਲਈ ਰਾਖਵਾਂ ਨਾ ਕਰਦੇ ਤਾਂ ਅੱਜ ਵੀ ਪੰਜਾਬੀ ਗਾਇਕਾਂ ਦੀ ਹਾਲਤ ਖੂਹ ਦੇ ਡੱਡੂ ਵਾਂਗ ਹੀ ਹੋਣੀ ਸੀ ਅੱਜ ਵਾਂਗ ਇਹਨਾਂ ਨੇ ਕਦੇ ਵੀ ਸਤਿਕਾਰ ਦੇ ਪਾਤਰ ਨਹੀਂ ਹੋਣਾ ਸੀਇਹਨਾਂ ਗਾਇਕਾਂ ਬਾਰੇ ਕਾਵਿਕ ਰੇਖਾ ਚਿੱਤਰ, ਲੰਮੀਆਂ ਮੁਲਾਕਾਤਾਂ ਸਾਹਿਤਕ ਮੈਗਜ਼ੀਨਾਂ ਦੇ ਗਾਇਕੀ ਵਿਸ਼ੇਸ਼ ਅੰਕ ਕੱਢਣ ਵਾਲਿਆਂ ਵਿੱਚ ਕਦੇ ਆਪਣਾ ਸਾਰਾ ਸਮਾਂ ਬਰਬਾਦ ਕਰਨ ਵਾਲਾ ਇਹਨਾਂ ਸਤਰਾਂ ਦਾ ਲੇਖਕ ਵੀ ਸ਼ਾਮਿਲ ਹੁੰਦਾ ਸੀ ਜਿਸ ਕਰਕੇ ਪੰਜਾਬੀ ਦੇ ਹਰ ਵੱਡੇ-ਛੋਟੇ, ਪ੍ਰਸਿੱਧ ਤੇ ਗੁਆਚੇ ਗਾਇਕ ਨੂੰ ਮਿਲਣ ਦਾ 'ਸੁਭਾਗ' ਵੀ ਪ੍ਰਾਪਤ ਹੋਇਆ ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਬਹੁਤ ਸਾਰੇ ਪੰਜਾਬੀ ਪੱਤਰਕਾਰਾਂ ,ਕਾਲਮ ਨਵੀਸਾਂ ਬਾਰੇ ਪੰਜਾਬੀ ਗਾਇਕਾਂ ਕੋਲੋਂ ਕੰਨੀ ਸੁਣੀਆਂ ਟਿੱਪਣੀਆਂ ਪੇਸ਼ ਕਰਨ ਦੀ ਇਜਾਜ਼ਤ ਲੈਂਦਾ ਹਾਂ:-

1. ਉੱਲੂ ਦੇ ਚਰਖਿਆਂ ਪੱਤਰਕਾਰਾਂ ਨੂੰ ਤਾਂ ਸਵਾਲ ਵੀ ਨਹੀਂ ਪੁੱਛਣੇ ਆਉਂਦੇ ਅੱਜ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆਂ-"ਆਪ ਕਿਸ ਕਲਰ ਦਾ ਬੈਂਗਨ ਖਾਤੇ ਹੋ।

2. ਭੈਣ ਦਾ ਵੀਰ ਪਹਿਲੇ ਫੋਟੋਆਂ ਮੰਗਣ ਖਾਤਰ ਤਰਲੇ ਕਰਦਾ ਹੁੰਦਾ ਸੀ ਅੱਜ ਕੱਲ੍ਹ ਗਾਣੇ ਵੀ ਲਿਖਣ ਲੱਗ ਪਿਐ

3. ਅਖਬਾਰਾਂ ਵਾਲਿਆਂ ਨੂੰ ਖ਼ਬਰਾਂ ਨਹੀਂ ਮਿਲਦੀਆਂ ਤਾਂ ਆਪਣੇ ਪੱਤਰਕਾਰ ਨੂੰ ਮੇਰੀ ਇੰਟਰਵਿਊ ਕਰਨ ਭੇਜ ਦਿੰਦੇ ਹਨ

4. ਪ੍ਰੈਸ ਕਾਨਫ੍ਰੰਸ ਕਿਹੜੀ ਸਸਤੀ ਪੈਣੀ ਐ, ਪੱਤਰਕਾਰ ਦੇ ਮੂੰਹ 'ਚ ਵੀ ਹੱਡ ਪਾਉਣਾ ਪਊ

5.(ਫੋਨ ਉਪਰ ਸੈਕਟਰੀ ਨੂੰ ਤਾੜਨਾ) ਪੱਤਰਕਾਰ ਦੀ ਦਫਤਰ ਵਿੱਚ ਪੂਰੀ ਸੇਵਾ ਕਰਨੀ ਪਿਛਲੀ ਵਾਰ ਉਹਨਾਂ ਦੇ ਘਰ ਗਿਆ ਸੀ ,ਉਹਨਾਂ ਦੀ ਨਿੱਕੀ ਦਾ ਰਿਸਪਾਂਸ ਬੜਾ ਪਾਜ਼ੇਟਿਵ ਸੀ

6. ਹੁਣ ਤਾਂ ਬਰਜਿੰਦਰ ਸਿੰਘ ਵੀ ਗਵੰਤਰੀ ਬਣ ਗਿਐ ਉਹਨੂੰ ਵੀ ਕਿਸੇ ਪੱਤਰਕਾਰ ਦੀ ਸ਼ਰਨ 'ਚ ਜਾਣਾ ਪਊ ਤੇ ਜਾਂ ਕਿਸੇ ਗਾਇਕ ਨੂੰ ਪੱਤਰਕਾਰ ਬਣਨਾ ਪਊ

7. ਅਖਬਾਰਾਂ ਵਾਲੇ ਸਾਲੇ ਲੱਗਦੇ ਨੇ ਜਿੱਥੇ ਇਸ਼ਤਿਹਾਰ ਛਪਦੇ ਨੇ ਉਥੇ ਤਾਂ ਲੋਕ ਰੋਟੀ ਲਪੇਟ ਦਫ਼ਤਰ ਲੈ ਜਾਂਦੇ ਨੇ

8. (ਟੈਲੀਫੋਨ ਤੇ ) ਕਾਹਨੂੰ ਯਾਰ! ਉਹ ਆਪਣੀ ਇੰਟਰਵਿਊ ਕਰਕੇ ਲੈ ਗਿਆ ਫਿਰ ਉਹਨੇ ਇਸ਼ਤਿਹਾਰ ਮੰਗਿਆ ਮੈਂ ਪੰਦਰਾਂ ਦਿਨ ਦਫਤਰ ਗੇੜੇ ਮਰਵਾਉਂਦਾ ਰਿਹਾ ਉਹਨੇ ਤਪਕੇ ਮੈਨੂੰ ਬੇਸੁਰਾ ਲਿਖ ਦਿੱਤਾ ਤੇ ਮੈਂ ਤਪਕੇ ਉਹਦੇ ਤੇ ਪੈਸੇ ਮੰਗਣ ਦਾ ਦੋਸ਼ ਲਾ 'ਤਾ ਇਹ ਤਾਂ ਉਹਦੀ ਪਿੱਠ ਸੁਣਦੀ ਐ ਵਿਚਾਰੇ ਨੇ ਮੇਰੇ ਤੋਂ ਕਦੇ ਚਾਹ ਵੀ ਨਹੀਂ ਪੀਤੀ

9. 'ਬਰਾੜਾ ਆਹ ਲੈ ਸੁਣ ਲੈ ,ਭੈਣ ਦੇ ਦੁੱਗ ਦਿਉਣ ਵਾਲੇ ਪੱਤਰਕਾਰ ਦਾ ਫੋਨ ਐ '

10.(ਨਸ਼ੇ ਦੀ ਹਾਲਤ 'ਚ)ਜਿਹੜੇ ਅਖਬਾਰ ਜਾਂ ਰਸਾਲੇ ਵਾਲੇ ਨੂੰ ਲੋੜ ਹੋਊ ਉਹ ਘਰੇ ਆ ਕੇ ……,"ਜੱਟ ਦੀ ਅਵਾਜ਼ ਵਿਕਦੀ ਐ ਉਏ !"

ਇਹ ਜਿਹੜੀਆਂ ਵੀ ਟਿੱਪਣੀਆਂ ਮੈਂ ਉਪਰ ਪੇਸ਼ ਕੀਤੀਆਂ ਨੇ ,ਇਹ ਪੰਜਾਬੀ ਦੇ ਉਨ੍ਹਾਂ ਧਨੰਤਰ ਗਾਇਕਾਂ ਦੀਆਂ ਟਿੱਪਣੀਆਂ ਨੇ,ਜਿੰਨ੍ਹਾਂ ਲਈ ਪੰਜਾਬੀ ਦੇ ਕਈ ਕਲਾਮ ਨਵੀਸਾਂ ਨੇ ਆਪਣਾ ਸਮਾਂ ਅਤੇ ਅਖ਼ਬਾਰਾਂ ਜਾਂ ਰਸਾਲਿਆਂ ਨੇ ਆਪਣੀ ਸਪੇਸ ਬਰਬਾਦ ਕੀਤੀ ਐ ਹਜ਼ਾਰਾਂ ਵਿੱਚ ਸਟੇਜ਼ ਸੋਅ ਕਰਨ ਵਾਲੇ ਇਹ ਗਾਇਕ ਅੱਜ ਲੱਖਾਂ ਅਡਵਾਂਸ ਲੈਣ ਤੋਂ ਬਾਅਦ ਸਟੇਜ ਉਪਰ ਚੜ੍ਹਦੇ ਨੇ ਅਤੇ ਚੜ੍ਹਦਿਆਂ ਹੀ ਰੱਬ ਦੇ ਨਾਂ ਆਪਣੇ ਕੁਝ ਸ਼ਬਦ ਅਰਪਿਤ ਕਰਨ ਦੇ ਇਰਾਦੇ ਨਾਲ ਜਿਹੜੇ ਸ਼ਬਦ ਬੋਲਦੇ ਨੇ ,ਉਹ ਇਹੋ ਹੁੰਦੇ ਨੇ, 'ਮਾਇਆ ਨਾਲ ਨਹੀਂ ਜਾਣੀ ਬੰਦਿਆਂ '

ਫਿਰ ਉਹ ਸਮਾਂ ਆ ਗਿਆ ,ਜਦੋਂ ਵੀਡੀਓ ਫਿਲਮਾਂਕਣ ਦਾ ਦੌਰ ਸ਼ੁਰੂ ਹੋ ਗਿਆ ਇੱਕਾ- ਦੁੱਕਾ ਵੀਡੀਓ ਬਣਨੇ ਸੁਰੂ ਹੋ ਗਏ ਗੀਤਾਂ 'ਚ ਕਹਾਣੀ ਫਿੱਟ ਹੋਣੀ ਸ਼ੁਰੂ ਹੋਣ ਲੱਗ ਪਈ ਗਾਣਾ,ਜਿਹੜਾ ਸੁਣਨ ਦੀ ਚੀਜ਼ ਸੀ, ਵੇਖਣ ਦੀ ਚੀਜ਼ ਬਣ ਗਿਆਵੇਖਣ ਦੀ ਚੀਜ਼ ਬਣਦੇ ਬਣਦੇ ਗਾਣੇ ਨੇ ਸੰਗ ਸ਼ਰਮ ਦੀ ਲੋਈ ਉਤਾਰ ਦਿੱਤੀ ਗਾਣਾ ਨੰਗਾ ਹੋਣਾ ਸ਼ੁਰੂ ਹੋ ਗਿਆ ਦੇਖਣ ਵਾਲੀਆਂ ਨਜ਼ਰਾਂ ਨੇ ਨਜ਼ਰਾਂ ਨਾਲ ਹੀ ਹੁਸਨ ਦਾ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤਾਦੇਸ਼ ਦੀ ਇੱਜ਼ਤ ਨੀਲਾਮ ਹੋਣ ਲੱਗ ਪਈ ਇਹ ਨੀਲਾਮੀ ਦੁਬਈ ਦੇ ਸ਼ੇਖਾਂ ਤੱਕ ਪਹੁੰਚ ਗਈ ਮਿਊਜ਼ਿਕ ਵੀਡੀਓ ਦਾ ਜਿਵੇਂ ਹੜ੍ਹ ਆ ਗਿਆ ……ਤੇ ਇਹਨਾਂ ਮਿਊਜ਼ਿਕ ਬਣਾਉਣ ਵਾਲਿਆਂ ਨੇ ਸਾਰੇ ਸਿਨਮੈਟਿਕ ਅਸੂਲ ,ਸਾਰੀਆਂ ਤਕਨੀਕਾਂ ਛਿੱਕੇ ਟੰਗ ਦਿੱਤੀਆਂ ਅਤੇ ਗਾਣਾ ਫਿਲਮਾਉਂਣ ਨੂੰ ਇੱਕ ਖੇਡ ਸਮਝ ਲਿਆ

ਇਸ ਖੇਡ ਦੇ ਖੁੱਲ ਕੇ ਖੇਡਣ ਦੀ ਦੇਰ ਸੀ ਕਿ ਸੰਗੀਤ ਚੈਨਲਾਂ ਦੀ ਭਰਮਾਰ ਹੋ ਗਈ ਗਾਣਿਆਂ ਦੇ ਪ੍ਰੋਮੋ ਚੱਲਣੇ ਸ਼ੁਰੂ ਹੋ ਗਏ ਸੰਗੀਤ ਕੰਪਨੀਆਂ ਅਤੇ ਗਾਇਕਾਂ ਦੀ ਲੁੱਟ ਦਾ ਰਸਤਾ ਸਾਫ਼ ਹੋ ਗਿਆ ਗਾਇਕਾਂ ਨੂੰ ਅਖਬਾਰ ਤੇ ਰਸਾਲੇ ਨਜ਼ਰ ਆਉਣੋਂ ਹਟ ਗਏ ਉਹਨਾਂ ਦਾ ਪੂਰਾ ਧਿਆਨ ਹੀ ਸੰਗੀਤ ਚੈਨਲਾਂ ਵੱਲ ਹੋ ਗਿਆ ਉਹਨਾਂ ਨੂੰ ਆਪਣਾ ਮੂੰਹ ਚੈਨਲਾਂ ਉੱਪਰ ਦਿਨ 'ਚ 50-50,80-80 ਵਾਰ ਨਜ਼ਰ ਆਉਣਾ ਸ਼ੁਰੂ ਹੋ ਗਿਆ ਉਹ ਆਪਣੇ ਆਪ ਨੂੰ ਲੋਕਾਂ ਦੇ ਨਾਇਕ ਸਮਝਣ ਲੱਗ ਪਏ ਕੰਪਨੀਆਂ ਵਾਲਿਆਂ ਨੂੰ ਆਪਣੀ ਕੰਪਨੀ ਦਾ ਲੋਗੋ ਜਦੋਂ ਟੀ. ਵੀ. ਸਕਰੀਨ ਉੱਪਰ ਨਜ਼ਰ ਆਇਆ ਤਾਂ ਉਹ ਆਪਣੇ ਲੋਗੋ ਨੂੰ ਮੁਕਤਾ ਆਰਟਸ ਜਾਂ ਯਸ਼ ਰਾਜ ਫਿਲਮਜ਼ ਨਾਲ ਮੇਲ ਕੇ ਵੇਖਣ ਲੱਗ ਪਏ ਨਵੀਂ ਵਿਆਹੀ ਦੇ ਚਾਅ ਵਾਂਗ ਉਹਨਾਂ ਨੂੰ ਇਹ ਗੱਲ ਤਾਂ ਬਹੁਤ ਦੇਰ ਬਾਅਦ ਸਮਝ ਪਈ ਕਿ ਉਹਨਾਂ ਦਾ ਤਾਂ ਉਤਨਾ ਮਾਲ ਈ ਨੀਂ ਵਿਕਦਾ ਨਹੀਂ ਜਿੰਨਾਂ ਚੈਨਲਾਂ ਵਾਲੇ ਇੱਕ ਹਫ਼ਤੇ 'ਚ ਉਹਨਾਂ ਦੀ ਜੇਬ ਵਿੱਚੋਂ ਕਢਵਾ ਕੇ ਲੈ ਜਾਂਦੇ ਨੇ

ਉਹਨਾਂ ਨੂੰ ਇਹ ਗੱਲ ਤਾਂ ਅਜੇ ਤੱਕ ਵੀ ਸਮਝ ਨਹੀਂ ਪਈ ਕਿ ਜਿੱਥੇ ਰੋਜ਼ਾਨਾ ਅਖ਼ਬਾਰ ਜਾਂ ਮਾਸਿਕ ਰਸਾਲਾ ਪਹੁੰਚ ਗਿਆ ਹੈ, ਉੱਥੇ ਤੱਕ ਸੈਟੇਲਾਈਟ ਚੈਨਲਾਂ ਨੂੰ ਪਹੁੰਚਣ ਵਿੱਚ ਅਜੇ ਬਹੁਤ ਲੰਬਾ ਸਮਾਂ ਲੱਗੇਗਾ। ਉਹਨਾਂ ਨੂੰ ਇਹ ਗੱਲ ਅਜੇ ਤੱਕ ਸਮਝ ਨਹੀਂ ਪਈ ਕਿ ਜਿੰਨੀ ਵੱਡੀ ਗੱਲ ਅਖ਼ਬਾਰ ਜਾਂ ਰਸਾਲੇ ਉਹਨਾਂ ਬਾਰੇ ਕਰ ਸਕਦੇ ਹਨ ਜਾਂ ਕਰਦੇ ਰਹੇ ਨੇ, ਟੈਲੀਵਿਜ਼ਨ ਸਾਰੀ ਉਮਰ ਉਹਨਾਂ ਬਾਰੇ ਗੱਲ ਨਹੀਂ ਕਰ ਸਕਦੇ ਅਤੇ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਦੇਖਾ-ਦੇਖੀ ਦੂਰਸਰਸ਼ਨ ਵੀ ਇਹਨਾਂ ਸੈਟੇਲਾਈਟ ਚੈਨਲਾਂ ਦਾ ਹਿੱਸਾ ਬਣ ਗਿਆ ਹੈਉੱਥੇ ਵੀ ਹੁਣ ਸੈਕਿੰਡ ਵਿਕਦੇ ਹਨ

ਕੋਈ ਅਖ਼ਬਾਰ ਜਾਂ ਰਸਾਲੇ ਵਾਲਾ ਇਹਨਾਂ ਪ੍ਰੌਫੈਸ਼ਨਲ ਅਤੇ ਪ੍ਰੋਮੋਸ਼ਨਲ ਗਾਇਕਾਂ ਤੋਂ ਆਪਣੇ ਲਈ ਕੋਈ ਇਸ਼ਤਿਹਾਰ ਮੰਗ ਲੈਂਦਾ ਹੈ ਤਾਂ ਸੈਂਕੜੇ ਘੜੇ ਇਹਨਾਂ ਦੇ ਸਿਰ 'ਚ ਪਾਣੀ ਦੇ ਡੁੱਲ ਜਾਂਦੇ ਹਨਲੇਕਿਨ ਟੀ. ਵੀ. ਚੈਨਲਾਂ ਦੇ ਦਫਤਰਾਂ 'ਚ ਅਟੈਚੀ ਭਰ ਭਰ ਆਪ ਜਾ ਕੇ ਪੈਸੇ ਦੇ ਕੇ ਆਉਂਦੇ ਹਨ ਕੋਈ ਪੱਤਰਕਾਰ ਜਾਂ ਕਾਲਮ-ਨਵੀਸ ਇਹਨਾਂ ਤੋਂ ਮੁਲਾਕਾਤ ਕਰਨ ਦਾ ਸਮਾਂ ਮੰਗ ਲਵੇ ਤਾਂ ਇਹਨਾਂ ਨੂੰ ਹੱਡੀ ਚੂਸਦਾ ਹੋਇਆ ਕੁੱਤਾ ਨਜ਼ਰ ਆਉਂਦਾ ਹੈ ਟੀ. ਵੀ. ਚੈਨਲਾਂ ਵਾਲੇ ਕਦੇ ਫੋਨ ਕਰਕੇ ਹਾਲ ਚਾਲ ਹੀ ਪੁੱਛ ਲੈਣ ਤਾਂ ਇਹ ਆਪਣਾ ਕੋਈ ਜ਼ਰੂਰੀ ਰੁਝੇਵਾਂ ਵੀ ਵਿਚਕਾਰ ਛੱਡ ਕੇ ਉਹਨਾਂ ਦੀ ਜੀਅ ਹਜੂਰੀ 'ਚ ਪਹੁੰਚ ਜਾਂਦੇ ਨੇ ਅਖ਼ਬਾਰਾਂ ਨੇ ਅੱਧਾ-ਅੱਧਾ ਸਫ਼ਾ ਅਤੇ ਰਸਾਲਿਆਂ ਨੇ ਪੰਜ-ਪੰਜ .ਛੇ-ਛੇ ਪੇਜ਼ ਇਹਨਾਂ ਲਈ ਬਰਬਾਦ ਕੀਤੇ ਨੇ ਪਰ ਇਹਨਾਂ ਪੱਤਰਕਾਰਾਂ ਤੇ ਕਾਲਮ-ਨਵੀਸਾਂ ਨੂੰ ਹਮੇਸਾਂ ਟੁੱਕੜਬੋਚ ਹੀ ਸਮਝਿਆ ਹਾਂ! ਇਹ ਸਮਝਣ ਵੀ ਕਿਵੇਂ ਨਾ ਬਹੁਤ ਸਾਰੇ ਤਥਾ-ਕਥਿਤ ਪੱਤਰਕਾਰ ਇਹਨਾਂ ਦੀ ਕਠਪੁਤਲੀ ਜੋ ਬਣੇ ਹੋਏ ਹਨ ਆਪਣੀ ਨਵੀਂ ਕੈਸਿਟ ਦੀ ਪ੍ਰੋਮੋਸ਼ਨ ਲਈ ਇਹ ਉਹਨਾਂ ਨੂੰ ਖ਼ੂਬ ਵਰਤਣਾ ਸਿੱਖ ਜੋ ਗਏ ਹਨ

ਜੇਕਰ ਇਹਨਾਂ ਪੰਜਾਬੀ ਗਾਇਕਾਂ ਦੇ ਸਿਰ ਉਪਰ ਟੀ. ਵੀ. ਚੈਨਲਾਂ ਨੂੰ ਲੱਖਾਂ ਦੀ ਕਮਾਈ ਹੋ ਸਕਦੀ ਹੈ ਤਾਂ ਕੀ ਪੰਜਾਬੀ ਅਖਬਾਰਾਂ ਜਾਂ ਰਸਾਲਿਆਂ ਵਾਲਿਆਂ ਦੇ ਪਰਚੇ ਮੁਫ਼ਤ 'ਚ ਛਪ ਜਾਂਦੇ ਨੇ? ਕੀ ਉਹਨਾਂ ਨੂੰ ਕਾਗਜ਼ ਨਹੀਂ ਲੱਗਦਾ ਜਾਂ ਸਿਆਹੀ ਨਹੀਂ ਲੱਗਦੀ ਜਾਂ ਪੋਸਟਿੰਗ ਨਹੀਂ ਹੁੰਦੀ ਜਾਂ ਆਰਟੀਕਲ ਨਹੀਂ ਲਿਖੇ ਜਾਂਦੇ?ਜਾਂ ਫਿਰ ਉਹ ਕੀ ਬਿਨਾਂ 'ਪੇਟ' ਹੀ ਜੰਮੇ ਹਨ ? ਜੇਕਰ ਗਾਣਿਆ ਦੀ ਦੁਰਦਸ਼ਾ ਕਰਕੇ ,ਕੁੜੀਆਂ ਮੁੰਡਿਆਂ ਨੂੰ ਵਿਗਾੜਨ ,ਮਾਡਲਾਂ ਦੇ ਕੱਪੜੇ ਉਤਾਰਨ ,ਤਕਨੀਕੀ ਵੀਡੀਓ ਅਣ-ਸਿੱਖਿਆਂ ਜੁਗਾੜੀਆਂ ਦੇ ਹੱਥਾਂ 'ਚ ਦੇਣ, ਟੀ. ਵੀ. ਚੈਨਲਾਂ ਦੇ ਜੀ ਹਜ਼ੂਰੀਏ ਬਣਨ ਦਾ ਇਹਨਾਂ ਗਾਇਕਾਂ ਅਤੇ ਗਾਇਕਾਵਾਂ ਨੇ ਜ਼ਿੰਮਾ ਲੈ ਲਿਆ ਹੈ ਤਾਂ ਫਿਰ ਅਖਬਾਰਾਂ ਅਤੇ ਰਸਾਲਿਆਂ ਨੂੰ ਜੜ੍ਹਾਂ ਤੋਂ ਉਖੜਾਨ ਦੀ ਕੋਈ ਮੁਹਿੰਮ ਵਿੱਢ ਲੈਣ ਤਾਂ ਕਿ ਪ੍ਰਿੰਟ ਮੀਡੀਆਂ ਅਸਲੋਂ ਹੀ ਖ਼ਤਮ ਹੋ ਜਾਵੇ

ਪਰ ਅਜਿਹਾ ਸੋਚਣ ਤੋਂ ਪਹਿਲਾਂ ਇਹਨਾਂ ਨੂੰ ਇਹ ਗੱਲ ਯਾਦ ਕਰਨੀ ਪਵੇਗੀ ਕਿ ਸ਼ਬਦ ਅਤੇ ਆਵਾਜ਼ ਕਦੇ ਵੀ ਮਰਦੀ ਨਹੀਂ ਇਹਨਾਂ ਦਾ ਅੱਜ ਵੀ ਸ਼ਬਦਾਂ ਅਤੇ ਆਵਾਜ਼ ਨਾਲ ਜੁੜਿਆ ਹੈ ਜ਼ਰੂਰਤ ਹੈ ਸ਼ਬਦਾਂ ਨੂੰ ਤਰਤੀਬ ਦੇਣ ਵਾਲਿਆਂ ਦੇ ਅੰਦਰ ਬੈਠੀ ਅਵਾਜ਼ ਨੂੰ ਪਹਿਚਾਨਣ ਦੀ ਕਿਉਂਕਿ ਪਾਸ਼ ,ਲਾਲ ਸਿੰਘ ਦਿਲ ਅਤੇ ਸਫ਼ਦਰ ਹਾਸ਼ਮੀ ਤਾਂ ਹਰ ਯੁੱਗ ਵਿੱਚ ਹੀ ਪੈਦਾ ਹੋਣੇ ਨੇ ਸਾਧੂ ਸਿੰਘ ਹਮਦਰਦ ਅਤੇ ਲਾਲਾ ਜਗਤ ਨਰਾਇਣ ਦੇ ਲਾਏ ਬੂਟੇ ਬਹੁਤ ਵੱਡੇ ਹੋ ਗਏ ਨੇ

Tuesday, January 13, 2009

ਸਿਨੇਮਾ ਲਈ ਪੰਜਾਬੀ ਸਾਹਿਤ ਕੋਲ ਬਹੁਮੁੱਲੀਆਂ ਕਿਰਤਾਂ ਦਾ ਭੰਡਾਰ ਹੈ – ਦਰਸ਼ਨ ਦਰਵੇਸ਼

ਮੁਲਾਕਾਤੀ ਸੀਤਲ ਗਿੱਲ

ਦਰਸ਼ਨ ਦਰਵੇਸ਼ ਦਾ ਜੇਕਰ ਪੰਜਾਬੀ ਸਾਹਿਤ ਨਾਲ ਜੋੜਕੇ ਜ਼ਿਕਰ ਕਰਨਾ ਹੋਵੇ ਤਾਂ ਅੰਦਰ ਇੱਕ ਸੰਪਾਦਕ, ਸ਼ਾਇਰ, ਕਹਾਣੀਕਾਰ, ਹਰ ਵੇਲੇ ਕੋਈ ਨਾ ਕੋਈ ਗੱਲ ਆਖਦਾ ਦਿਖਾਈ ਸੁਣਾਈ ਦਿੰਦਾ ਹੈਪੰਜਾਬੀ ਸਾਹਿਤ ਵਿੱਚ ਕਿਸੇ ਵੇਲੇ ਉਸਦੀ ਕਵਿਤਾ ਦਾ ਅੱਛਾ ਖਾਸਾ ਜ਼ਿਕਰ ਹੁੰਦਾ ਸੀ ਆਪਣੇ ਸਮਕਾਲੀਆਂ ਵਿੱਚ ਉਸਦਾ ਨਾਮ ਮੂਹਰਲੀ ਕਤਾਰ ਦੇ ਸ਼ਾਇਰਾਂ ਵਿੱਚ ਹੁੰਦਾ ਸੀ ਉਹਨਾਂ ਵੇਲਿਆਂ ਵਿੱਚ ਉਸਨੇ ਇੱਕ ਕਵਿਤਾ-ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤਾ ਉਦਾਸ ਸਿਰਲੇਖਉਸਦੀ ਚਰਚਾ ਹੋਈ ਖ਼ੂਬ ਚਰਚਾ ਹੋਈ ਪ੍ਰਮਿੰਦਰਜੀਤ, ਮੋਹਨਜੀਤ ਜਿਹੇ ਨਾਮਵਰ ਸ਼ਾਇਰਾਂ ਨੇ ਉਸਨੂੰ ਤਲਾਸ਼ ਦਾ ਸ਼ਾਇਰ ਕਿਹਾਉਸਦਾ ਨਾਵਲੈੱਟ ਮਾਈਨਸ ਜ਼ੀਰੋ’,ਅਕਸ ਵਿੱਚ ਛਪਿਆ ਤਾਂ ਉਸਦੇ ਪਾਠਕਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ. . . ਪਰ ਦਰਸ਼ਨ ਦਰਵੇਸ਼ ਅੰਦਰਲੀ ਤਲਾਸ਼ ਨੇ ਉਸਨੂੰ ਟਿਕਣ ਨਾ ਦਿੱਤਾ. . . ਤੇ ਜਿਸ ਦਿਨ ਉਹ ਫ਼ਿਰੋਜ਼ਪੁਰ ਜਨਤਾ ਐਕਸਪ੍ਰੈਸ ਉੱਪਰ ਮੁੰਬਈ ਲਈ ਰਵਾਨਾ ਹੋਇਆ ਤਾਂ ਇਹ ਉਸਦੀ ਤਲਾਸ਼ ਦਾ ਅਗਲਾ ਕਦਮ ਸੀ

ਮੁੰਬਈ ਪਹੁੰਚਕੇ ਉਸਦਾ ਇੱਕੋ ਇੱਕ ਨਿਸ਼ਾਨਾ ਸੀ, ਮਸ਼ਹੂਰ ਸਿਨਮਾਟੋਗ੍ਰਾਫਰ ਮਨਮੋਹਨ ਸਿੰਘ ਦੀ ਛਤਰਛਾਇਆ ਹੇਠ ਸਿਨੇਮਾ ਦੀਆਂ ਬਾਰੀਕੀਆਂ ਸਿੱਖਣੀਆਂ ਅਤੇ ਹਰ ਵੇਲੇ ਆਪਣੇ ਆਪ ਨੂੰ ਕੰਮ ਵਿੱਚ ਰੁੱਝੇ ਰੱਖਣਾ ਤਿੰਨ ਕੁ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਦ ਆਖਿਰ ਉਹ ਮਨ ਜੀਦਾ ਆਸ਼ੀਰਵਾਦ ਲੈਣ ਵਿੱਚ ਕਾਮਯਾਬ ਹੋ ਹੀ ਗਿਆ ਬੱਸ ਫੇਰ ਕੀ ਸੀ, ਚਲ ਸੋ ਚਲ ਉਸਨੇ ਮਨਮੋਹਨ ਸਿੰਘ ਹੋਰਾਂ ਨਾਲ ਮਾਚਿਸ’, ‘ ਮੁਹੱਬਤੇਂ’ ,‘ਔਰ ਪਿਆਰ ਹੋ ਗਿਆ’ , ‘ ਦਿਲ ਤੋ ਪਾਗਲ ਹੈ’ , ‘ ਜਬ ਪਿਆਰ ਕਿਸੀ ਸੇ ਹੋਤਾ ਹੈ’ , ‘ ਹੂ-ਤੂ-ਤੂ’ , ‘ ਦਿਲਲਗੀ’ , ‘ ਅਲਬੇਲਾ, ਵਰਗੀਆਂ ਫਿਲਮਾਂ ਸਹਾਇਕ ਕੈਮਰਾਮੈਨ ਦੇ ਤੌਰ ਉੱਪਰ ਕੀਤੀਆਂ ਪਿਛਲੇ ਦਿਨੀਂ ਬੜੇ ਸਾਲਾਂ ਬਾਦ ਅਚਾਨਕ ਉਹ ਫਿਰ ਮਨਮੋਹਨ ਸਿੰਘ ਨਾਲ ਚੰਡੀਗੜ੍ਹ ਦੇ ਚੀਮਾ ਸਟੂਡੀਓ ਵਿੱਚ ਪੰਜਾਬੀ ਫਿਲਮ ਮੇਰਾ ਪਿੰਡਦੀ ਸੂਟਿੰਗ ਤੋਂ ਦੋ ਕੁ ਮਹੀਨੇ ਬਾਦ ਅਤੇ ਮੁੰਡੇ ਯੂ.ਕੇ. ਦੇਦੀ ਸ਼ੂਟਿੰਗ ਤੋਂ ਪਹਿਲਾਂ ਅਚਾਨਕ ਹੀ ਮਿਲ਼ ਗਿਆ ਤੇ ਉਸਨੇ ਦੱਸਿਆ ਕਿ ਉਹ ਅੱਜ-ਕੱਲ੍ਹ ਇਹ ਫਿਲਮ ਮਨ ਜੀ ਹੋਰਾਂ ਨਾਲ ਹੀ ਕਰ ਰਿਹਾ ਹੈਬੜੀ ਦੇਰ ਤੋਂ ਉਸ ਨਾਲ ਗੱਲਾਂ ਕਰਨ ਦੀ ਤਮੰਨਾ ਸੀ ਜਿਹੜੀ ਮੈਂ ਉਸ ਦਿਨ ਪੂਰੀ ਕਰ ਲਈ

ਸੀਤਲ- ਦਰਸ਼ਨ ਇਹ ਦੱਸੋ ਕਿ ਤੁਸੀਂ ਆਪਣੇ ਸੁਪਨੇ ਵਿੱਚ ਕਿੱਥੋਂ ਤੱਕ ਕਾਮਯਾਬ ਹੋਏ ਹੋ ?

ਦਰਵੇਸ਼- ਸੁਪਨੇ ਦੀ ਪੂਰਤੀ ਬਾਰੇ ਤਾਂ ਅਜੇ ਸੋਚਿਆ ਵੀ ਨਹੀਂ ਜਾ ਸਕਦਾ ਬੀਬਾਅਜੇ ਤਾਂ ਸਿੱਖਣ ਦਾ ਵੇਲ਼ਾ ਹੈਗੁਰੂ ਜੀ ਨੇ ਮੇਰੇ ਵਰਗੇ ਨਜ਼ਰ ਵਿਹੂਣੇ ਨੂੰ ਅੱਖਾਂ ਦੇ ਦਿੱਤੀਆਂ ਨੇ, ਇੱਕ ਰਸਤਾ ਦਿਖਾ ਦਿੱਤੈ ਹੁਣ ਚੱਲਣਾ ਤਾਂ ਖ਼ੁਦ ਨੂੰ ਹੀ ਪੈਣੈਂ

----

ਸੀਤਲ- ਤੁਸੀਂ ਕਾਫ਼ੀ ਦੇਰ ਬਾਦ ਮਨ ਜੀ ਹੋਰਾਂ ਨਾਲ ਨਜ਼ਰ ਆਏ ਹੋ ?

ਦਰਵੇਸ਼- ਹਾਂ, ਜਿਸਮਾਨੀ ਤੌਰ ਉੱਤੇ ਬੇਸ਼ੱਕ ਨਜ਼ਰ ਆਇਆ ਹਾਂ ਪਰ ਮਾਨਸਿਕ ਤੌਰ ਉੱਤੇ ਮੈਂ ਹਮੇਸ਼ਾ ਉਹਨਾਂ ਦੇ ਨਾਲ ਸਾਂ ਅਤੇ ਸਦਾ ਲਈ ਰਹਾਂਗਾ ਵੀ ਦਰਅਸਲ ਮੇਰੇ ਕੁੱਝ ਆਪਣੇ ਪ੍ਰੋਜੈਕਟ ਸਨ, ਨਿਰਮਾਤਾਵਾਂ ਨਾਲ ਕੁੱਝ ਇਕਰਾਰਨਾਮੇ ਸਨ, ਉਹਨਾਂ ਨੂੰ ਨੇਪਰੇ ਚਾੜ੍ਹਨਾ ਵੀ ਬਹੁਤ ਜ਼ਰੂਰੀ ਸੀ

----

ਸੀਤਲ- ਇਸ ਸਮੇਂ ਦੌਰਾਨ ਤੁਸੀਂ ਆਪਣੇ ਤੌਰ ਉੱਤੇ ਕੀ ਕੁੱਝ ਵੱਖਰਾ ਕੀਤਾ ?

ਦਰਵੇਸ਼- ਨਿਰਮਾਤਾ ਜਗਦਰਸ਼ਨ ਸਮਰਾ ਦਾ ਟੀ.ਵੀ. ਸੀਰੀਅਲ ਸੀ ਦਾਣੇ ਅਨਾਰ ਦੇ’ , ਜਿਸਨੇ ਮੈਨੂੰ ਇੱਕ ਪਹਿਚਾਣ ਤਾਂ ਦਿੱਤੀ ਹੀ ਦਿੱਤੀ ਨਾਲ ਨਾਲ ਮੈਨੂੰ ਆਪਣੀ ਜ਼ਮੀਨ ਨਾਪਣ ਦਾ ਵੱਲ ਵੀ ਸਿਖਾਇਆ ਅਤੇ ਮੈਨੂੰ ਮੇਰੀਆ ਕਮਜ਼ੋਰੀਆਂ ਤੋਂ ਜਾਣੂੰ ਕਰਵਾਕੇ ਮੇਰੇ ਇਰਾਦੇ ਨੂੰ ਹੋਰ ਬੁਲੰਦ ਵੀ ਕੀਤਾ ਇਸ ਲੜੀਵਾਰ ਦਾ ਲੇਖਕ, ਗੀਤਕਾਰ, ਕੈਮਰਾਮੈਨ ਅਤੇ ਨਿਰਦੇਸ਼ਕ ਮੈਂ ਹੀ ਸੀ ਇਹ ਇੱਕ ਤਰ੍ਹਾਂ ਦਾ ਪੁਰਸਲਾਤ ਚੋਂ ਗੁਜ਼ਰਨ ਵਰਗਾ ਤਜ਼ਰਬਾ ਸੀ ਜਿਸਨੂੰ ਮੈਂ ਪੂਰਾ ਕੀਤਾ ਇਸਦੇ ਨਾਲ ਹੀ ਲੜੀਵਾਰ ਰਾਤ ਬਾਕੀ ਹੈ’, ਜਿਸਦਾ ਮੈਂ ਕੈਮਰਾਮੈਨ ਅਤੇ ਲੇਖਕ, ‘ਸਿਰਨਾਵਾਂਦਾ ਕੈਮਰਾਮੈਨ, ਉਂਝ ਇਸਦੇ ਨਿਰਮਾਤਾਵਾਂ ਨੂੰ ਸਾਹਿਤਕ ਕਹਾਣੀਆਂ ਦੀ ਚੋਣ ਮੈਂ ਹੀ ਕਰਕੇ ਦਿੰਦਾ ਹੁੰਦਾ ਸੀ ਲੜੀਵਾਰ ਪਿੰਡਾਂ ਵਿੱਚੋਂ ਪਿੰਡ ਸੁਣੀਂਦਾਦਾ ਲੇਖਕ, ਕੈਮਰਾਮੈਨ ਅਤੇ ਕਾਰਜਕਾਰੀ ਨਿਰਦੇਸ਼ਕ ਵੀ ਮੈਂ ਹੀ ਸੀ ਇਸ ਤੋਂ ਇਲਾਵਾ ਬਹੁਤ ਸਾਰੀਆਂ ਐਡ ਫਿਲਮਾਂ ਕਰਨ ਦੇ ਨਾਲ ਨਾਲ ਕੁੱਝ ਅਜਿਹੀਆਂ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ ,ਜਿਹਨਾਂ ਦਾ ਜ਼ਿਕਰ ਬਹੁਤ ਵੱਡੇ ਲੈਵਲ ਉੱਪਰ ਹੋਇਆਦੋ ਫਿਲਮਾਂ ਏਕ ਅਕੇਲੀ ਲੜਕੀਅਤੇ ਯੂ ਆਰ ਇਨ ਏ ਕਿਊਨੂੰ ਤਾਂ ਬਾਕਾਇਦਾ ਪੁਰਸਕਾਰ ਵੀ ਪ੍ਰਾਪਤ ਹੋਏਇਹਨਾਂ ਤੋਂ ਇਲਾਵਾ ਨਗਰ ਕੀਰਤਨ’, ‘ਚੌਪਾਲ’ , ਗਿੱਧਾਨੇ ਵੀ ਉਸ ਵੇਲੇ ਆਪਣੀ ਕਿਸਮ ਦੇ ਕੀਰਤੀਮਾਨ ਸਥਾਪਤ ਕੀਤੇ ਸਨ

----

ਸੀਤਲ- ਸਾਹਿਤ ਤੋਂ ਸਿਨੇਮਾ ਵੱਲ ਅਚਾਨਕ ਹੀ ਆਉਣਾ ਕਿਵੇਂ ਲੱਗਿਆ ?

ਦਰਵੇਸ਼- ਇੱਕੇ ਦਮ ਆਉਣ ਦਾ ਕੀ ਮਤਲਬ ? ਤੁਸੀਂ ਤਾਂ ਸ਼ਾਇਦ ਇਉਂ ਸੋਚ ਰਹੇ ਹੋ ਜਿਵੇਂ ਮੈਨੂੰ ਏਥੇ ਕੋਈ ਜੌਬ ਮਿਲੀ ਹੋਵੇ ਇਹ ਤਾਂ ਸਭ ਉਦੋਂ ਹੀ ਮਿਥਿਆ ਗਿਆ ਸੀ ਜਦੋਂ ਮੈਂ ਜ਼ਿੰਦਗੀ ਦੀ ਸਭ ਤੋਂ ਪਹਿਲੀ ਫਿਲਮ ਬਾਵਰਚੀਵੇਖੀ ਸੀ ਉਦੋਂ ਹੀ ਇਹ ਸੋਚ ਲਿਆ ਸੀ ਕਿ ਇਹੋ ਜਿਹੀਆਂ ਫਿਲਮਾਂ ਦੇ ਟਾਈਟਲਜ਼ ਵਿੱਚ ਇੱਕ ਦਿਨ ਮੇਰਾ ਨਾਂ ਵੀ ਜ਼ਰੂਰ ਆਵੇਗਾ ਅਤੇ ਮੈਨੂੰ ਉਹ ਸੁਪਨਾ ਪੂਰਾ ਕਰਨ ਲਈ ਪੂਰੇ ਵੀਹ ਸਾਲ ਲੱਗ ਗਏ

----

ਸੀਤਲ- ਇਹਨਾਂ ਵੀਹ ਸਾਲਾਂ ਵਿੱਚ ਤੁਹਾਨੂੰ ਕਿਹੋ ਜਿਹੀ ਜੱਦੋ-ਜਹਿਦ ਚੋਂ ਗੁਜ਼ਰਨਾ ਪਿਆ ?

ਦਰਵੇਸ਼- ਜੱਦੋ-ਜਹਿਦ ਤਾਂ ਅਜੇ ਵੀ ਜਾਰੀ ਹੈ ਅਤੇ ਜਾਰੀ ਰਹੇਗੀ ਵੀਹਰ ਦੂਜੇ ਸਾਲ ਸਿਨੇਮਾ ਦਾ ਸੰਦਰਭ ਬਦਲ ਜਾਂਦਾ ਹੈਵੈਸੇ ਮੈਂ ਇਸ ਤਰਾਂ ਦੀ ਹਾਲੇ ਕੋਈ ਖ਼ਾਸ ਜੱਦੋ-ਜਹਿਦ ਕੀਤੀ ਵੀ ਨਹੀਂ ਕਿ ਮੈਂ ਕੰਮ ਦੇ ਪਿੱਛੇ ਹੱਥ ਧੋ ਕੇ ਹੀ ਪੈ ਗਿਆ ਹੋਵਾਂਮੇਰੇ ਕੋਲ ਆਪਣੇ ਆਪ ਜਿੰਨਾ ਵੀ ਕੰਮ ਆਇਆ ਮੈਂ ਕੀਤਾਮੇਰਾ ਇੱਕ ਸੁਪਨਾ ਸੀ ਕਿ ਮਨਮੋਹਨ ਸਿੰਘ ਮੇਰੇ ਉਸਤਾਦ ਹੋਣ ਤੇ ਉਹ ਸੁਪਨਾ ਮੇਰਾ ਪੂਰਾ ਹੋਇਆਮੈਂ ਉਹਨਾਂ ਕੋਲੋਂ ਫਿਲਮ ਦੀਆਂ ਬਹੁਤ ਸਾਰੀਆਂ ਤਕਨੀਕਾਂ ਸਿੱਖੀਆਂ ਅਤੇ ਸਦਾ ਲਈ ਸਿੱਖਦਾ ਰਹਾਂਗਾਉਹਨਾਂ ਵਰਗਾ ਟਿਊਟਰ ਬਾਲੀਵੁੱਡ ਵਿੱਚ ਇੱਕ ਵੀ ਨਹੀਂ ਹੈਬਾਕੀ ਏਥੇ ਜੱਦੋ-ਜਹਿਦ ਢੀਠਤਾਈ ਦਾ ਨਾਂ ਹੈਅਤੇ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਅੱਜ ਦੇ ਭਾਰਤੀ ਕਾਰਪੋਰੇਟ ਸੈਕਟਰ ਤੋਂ ਢੀਠਤਾਈ ਸਿੱਖਣੀ ਪਵੇਗੀ ਜਿਹੜੀ ਕਿ ਅਜੇ ਮੇਰੇ ਖ਼ੂਨ ਵਿੱਚ ਸ਼ਾਮਿਲ ਨਹੀਂ ਹੋਈਹਾਂ, ਮੈਂ ਆਪਣੇ ਢੰਗ ਦੀ ਜੱਦੋ-ਜਹਿਦ ਕਰ ਰਿਹਾ ਹਾਂਮੈਨੂੰ ਮੇਰੀ ਕਪੈਸਟੀ ਦਾ ਪਤਾ ਹੈ ਕਿ ਮੈਂ ਕੀ ਕਰ ਸਕਦਾ ਹਾਂ

----

ਸੀਤਲ- ਤੁਸੀਂ ਇੱਕ ਲੇਖਕ ਅਤੇ ਨਿਰਦੇਸ਼ਕ ਦੇ ਤੌਰ ਉੱਤੇ ਪੰਜਾਬੀ ਸਿਨੇਮਾ ਜਾਂ ਟੈਲੀਵੀਜਨ ਲਈ ਕੀ ਅਤੇ ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਹੋ ?

ਦਰਵੇਸ਼- ਮੈਂ ਸਿਨੇਮਾ ਜਾਂ ਟੈਲੀਵੀਜਨ ਲਈ ਕੰਮ ਕਰਨਾ ਹੈਮੈਂ ਪੰਜਾਬੀ ਨੂੰ ਅਹਿਮੀਅਤ ਦੇ ਸਕਦਾ ਹਾਂ ਪਰ ਹੋਰ ਕਿਸੇ ਭਾਰਤੀ ਭਾਸ਼ਾ ਨੂੰ ਭੁੱਲ ਵੀ ਤਾਂ ਨਹੀਂ ਸਕਦਾਹਾਂ ਪੰਜਾਬੀ ਦਾ ਕੋਈ ਵੀ ਕੰਮ ਮੈਂ ਪਹਿਲ ਦੇ ਆਧਾਰ ਉੱਤੇ ਕਰਾਂਗਾਮੇਰੇ ਲਈ ਸਬਜੈਕਟ ਅਤੇ ਪ੍ਰੋਫੈਸ਼ਨ ਦੀ ਇੱਕੋ ਜਿੰਨੀ ਅਹਿਮੀਅਤ ਹੈਹੁਣ ਮੈਂ ਕਿਸੇ ਬੰਗਾਲੀ ਨਿਰਮਾਤਾ ਨੂੰ ਇਹ ਕਿਵੇਂ ਕਹਾਂਗਾ ਕਿ ਤੂੰ ਪੰਜਾਬੀ ਵਿੱਚ ਹੀ ਕੰਮ ਕਰ ਸਾਡੇ ਕੋਲ ਪੰਜਾਬੀ ਵਿੱਚ ਅਮੀਰ ਲਿਖਤਾਂ ਦਾ ਖਜ਼ਾਨਾ ਹੈਉਹਨਾਂ ਲਿਖਤਾਂ ਨੂੰ ਲੈਕੇ ਹਿੰਦੀ ਵਿੱਚ ਵਧੀਆ ਫਿਲਮਾਂ,ਟੈਲੀਫਿਲਮਾਂ,ਸੀਰੀਅਲ ਬਣਾਕੇ ਪੂਰੇ ਦੇਸ਼ ਵਿੱਚ ਚਰਚਿਤ ਕੀਤਾ ਜਾ ਸਕਦਾ ਹੈ ਜੇ ਜ਼ਿੰਦਗੀ ਨੇ ਮੌਕਾ ਦਿੱਤਾ ਤਾਂ ਜਰੂਰ ਪੰਜਾਬੀ ਸਾਹਿਤ ਦੀਆਂ ਵਧੀਆ ਲਿਖਤਾਂ ਉੱਪਰ ਕੰਮ ਕਰਾਂਗਾਅਜਿਹੀਆਂ ਲਿਖਤਾਂ ਦੀ ਚੋਣ ਮੈਂ ਨਾਲ ਨਾਲ ਕਰਦਾ ਰਹਿੰਦਾ ਹਾਂਬਾਕੀ ਦਸਤਾਵੇਜ਼ੀ ਫਿਲਮਾਂ ਅਤੇ ਸਫਰਨਾਮੇ ਵਿੱਚ ਮੇਰੀ ਵਿਸ਼ੇਸ਼ ਰੁਚੀ ਹੈ ਮੈਂ ਇਹੋ ਜਿਹੀਆਂ ਕਿਰਤਾਂ ਦੀ ਚੋਣ ਕਰਕੇ ਰੱਖੀ ਹੋਈ ਹੈ ਜਿਹੜੀਆਂ ਬਾਲੀਵੁੱਡ ਨੂੰ ਹਿਲਾਕੇ ਰੱਖ ਸਕਦੀਆਂ ਨੇਇਹ ਸਭ ਸਾਡੇ ਪੰਜਾਬੀ ਲੇਖਕਾਂ ਦਾ ਹੀ ਕਮਾਲ ਹੈ

----

ਸੀਤਲ- ਤੁਸੀਂ ਸਿਨੇਮਾ ਅਤੇ ਸਾਹਿਤ ਨੂੰ ਆਪਸ ਵਿੱਚ ਕਿਵੇਂ ਮਿਲ਼ਾ ਕੇ ਵੇਖਦੇ ਹੋ ?

ਦਰਵੇਸ਼- ਦੋਨੋਂ ਹੀ ਸਮਾਜ ਦਾ ਸ਼ੀਸ਼ਾ ਹੁੰਦੇ ਹਨਲੇਖਕ ਸਮਾਜ ਦੇ ਹਨੇਰੇ ਅਤੇ ਚਾਨਣੇ ਪੱਖ ਦਾ ਚਿਤ੍ਰਣ ਸ਼ਬਦਾਂ ਨਾਲ ਕਰਕੇ ਸਾਹਿਤ ਦੀ ਸਿਰਜਣਾ ਕਰਦਾ ਹੈ ਅਤੇ ਸਮਾਜ ਨੂੰ ਉਸਦਾ ਚਿਹਰਾ ਵਿਖਾਉਂਦਾ ਹੋਇਆ ਇੱਕ ਵੈਦ ਵਾਂਗ ਉਸ ਵਿੱਚ ਸੁਧਾਰ ਦੀ ਵਿਉਂਤ ਵੀ ਨਾਲ ਨਾਲ ਪਰੋਸਦਾ ਹੈ ਅਤੇ ਫਿਲਮਕਾਰ ਉਸੇ ਸਾਹਿਤ ਨੂੰ ਸ਼ੀਸ਼ੇ ਦੇ ਪਿੱਛੇ ਰਹਿਕੇ ਅਦਾਕਾਰਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਮਾਤਰ ਕਰਦਾ ਹੈਸਾਹਿਤ ਵਿੱਚ ਵਿਸਥਾਰ ਦੀ ਬਹੁਤ ਗੁੰਜਾਇਸ਼ ਹੁੰਦੀ ਹੈ ਲੇਕਿਨ ਸਿਨੇਮਾ ਨੇ ਉਸ ਸਾਹਿਤ ਅੰਦਰਲੀਆਂ ਸੰਭਾਵਨਾਵਾਂ ਨੂੰ ਮਨੋਰੰਜਨ ਦੇ ਰੂਪ ਵਿੱਚ ਪੇਸ਼ ਕਰਦਿਆਂ ਸਮੇ ਦੀ ਪਾਬੰਦੀ ਦਾ ਵੀ ਖਿਆਲ ਰੱਖਣਾ ਹੁੰਦਾ ਹੈਬੇਸ਼ੱਕ ਦੋਨੋਂ ਇੱਕੋ ਪਲੇਟਫਾਰਮ ਉੱਪਰ ਕੰਮ ਕਰਦੇ ਹਨ ਲੇਕਿਨ ਇਹ ਜ਼ਰੂਰੀ ਨਹੀਂ ਕਿ ਹਰ ਪਾਠਕ ਵਧੀਆ ਦਰਸ਼ਕ ਜਾਂ ਸਰੋਤਾ ਅਤੇ ਹਰ ਦਰਸ਼ਕ ਵਧੀਆ ਪਾਠਕ ਵੀ ਹੋਵੇਬਾਕੀ ਸਾਹਿਤ ਅਤੇ ਸਿਨੇਮਾ ਬਾਰੇ ਮੈਂ ਇੱਕ ਗੱਲ ਹੋਰ ਵੀ ਆਖਦਾ ਕਿ ਇਕੱਲਤਾ ਤੋਂ ਬਚਣ ਲਈ ਸਾਹਿਤ ਅਤੇ ਮਨੋਰੰਜਨ ਦੀ ਪੂਰਤੀ ਲਈ ਫਿਲਮ ਤੋਂ ਵੱਡਾ ਤੁਹਾਡਾ ਹੋਰ ਕੋਈ ਦੋਸਤ ਹੋ ਈ ਨਹੀਂ ਸਕਦਾ

----

ਸੀਤਲ- ਕੀ ਤੁਹਾਡੇ ਮੁਤਾਬਕ ਅਜਿਹਾ ਵੀ ਹੋ ਸਕਦੈ ਕਿ ਹਰ ਇੱਕ ਸਾਹਿਤਕ ਕਿਰਤ ਉੱਪਰ ਕੋਈ ਵਧੀਆ ਫਿਲਮ ਬਣਾਈ ਜਾ ਸਕਦੀ ਹੈ ?

ਦਰਵੇਸ਼- ਅਜਿਹਾ ਕਦੇ ਵੀ ਸੰਭਵ ਨਹੀਂ ਹੋ ਸਕਦਾਭੱਠੇ ਤੋਂ ਲਿਆਂਦੀਆਂ ਸਾਰੀਆਂ ਇੱਟਾਂ ਤੁਹਾਡੇ ਮਕਾਨ ਦੀ ਚਿਣਾਈ ਵਿੱਚ ਨਹੀਂ ਲੱਗਦੀਆਂ, ਇਸੇ ਤਰਾਂ ਸਾਹਿਤ ਵਿੱਚੋਂ ਸਿਨੇਮਾਈ ਲੱਛਣ ਤਲਾਸ਼ਣੇ ਪੈਂਦੇ ਨੇਉਹ ਰਚਨਾਂ ਮਨੋਰੰਜਨ ਕਰ ਸਕਦੀ ਹੋਵੇ,ਉਸ ਨੂੰ ਫਿਲਮਾਉਂਣ ਲਈ ਅਸੀਂ ਮਾਹੌਲ ਉਸਾਰ ਸਕਦੇ ਹੋਈਏਉਹ ਸਾਹਿਤ ਸਾਡੇ ਸਮਾਜ ਦੀ ਤਸਵੀਰ ਪੇਸ਼ ਕਰਦਾ ਹੋਵੇਉਸ ਕਹਾਣੀ ਵਿੱਚ ਖ਼ਾਮੋਸ਼ ਦਰਸ਼ਕ ਨੂੰ ਖੜਾ ਕਰਨ ਦੀਆਂ ਸੰਭਾਵਨਾਵਾਂ ਹੋਣਨਾਲੇ ਇਹ ਵੀ ਤਾਂ ਜਰੂਰੀ ਨਹੀਂ ਕਿ ਜੋ ਕੁੱਝ ਵੀ ਛਪ ਰਿਹਾ ਹੈ ਉਹ ਸਾਰੇ ਦਾ ਸਾਰਾ ਸਾਹਿਤ ਹੀ ਹੋਵੇਹਾਂ!ਕੁੱਝ ਇੱਕ ਅਜਿਹੇ ਲੇਖਕ ਹਰ ਭਾਸ਼ਾ ਵਿੱਚ ਜਰੂਰ ਹੁੰਦੇ ਨੇ ਜਿਹੜੇ ਲਿਖਣ ਤੋਂ ਪਹਿਲਾਂ ਹੀ ਇਸ ਗੱਲ ਦਾ ਖਿਆਲ ਰੱਖਦੇ ਨੇ ਕਿ ਰਚਨਾਂ ਵਿੱਚ ਨਾਟਕੀ ਅੰਸ਼ ਜਰੂਰ ਰਹਿਣਾ ਚਾਹੀਦਾ ਹੈਅਜਿਹਾ ਬੇਸ਼ੱਕ ਉਹ ਜਾਣ ਬੁੱਝਕੇ ਨਾ ਕਰਦੇ ਹੋਣ ,ਇਹ ਉਹਨਾਂ ਦਾ ਸਿਨੇਮਾ ਜਾਂ ਸਟੇਜ ਪ੍ਰਤੀ ਮੋਹ ਵੀ ਹੋ ਸਕਦਾ ਹੈਬਾਕੀ ਦੂਜੀ ਗੱਲ ਇਹ ਵੀ ਹੈ ਕਿ ਸਾਰੇ ਫਿਲਮਕਾਰ ਅਜਿਹਾ ਨਹੀਂ ਸੋਚਦੇ ਕਿ ਸਾਹਿਤਕ ਕਿਰਤਾਂ ਉੱਪਰ ਫਿਲਮਾਂ ਬਣਾਈਆਂ ਜਾਣ

----

ਸੀਤਲ- ਤੁਸੀਂ ਖ਼ੁਦ ਪੰਜਾਬੀ ਦੇ ਬੜੇ ਅੱਛੇ ਸ਼ਾਇਰ ਅਤੇ ਕਥਾਕਾਰ ਹੋ ,ਸਾਹਿਤ ਪੜ੍ਹਦੇ ਵੀ ਹੋਵੋਗੇ, ਤੁਹਾਡੀ ਨਜ਼ਰ ਵਿੱਚ ਉਹ ਕਿਹੜੇ ਕਿਹੜੇ ਲੇਖਕ ਹਨ ਜਿਹਨਾਂ ਦੀਆਂ ਕਿਰਤਾਂ ਉੱਪਰ ਵਧੀਆ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ ?

ਦਰਵੇਸ਼- ਮੈਂ ਪੰਜਾਬੀ ਦੇ ਨਾਲ ਨਾਲ ਹਿੰਦੀ,ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾਂ ਦਾ ਹਿੰਦੀ ਜਾਂ ਪੰਜਾਬੀ ਵਿੱਚ ਅਨੁਵਾਦਿਤ ਹੋਇਆ ਸਾਹਿਤ ਵੀ ਪੜ੍ਹਦਾ ਹਾਂ, ਤੇ ਜਿਥੋਂ ਤੱਕ ਲੇਖਕਾਂ ਦੀਆਂ ਕਿਰਤਾਂ ਦਾ ਸਬੰਧ ਹੈ ਉਸ ਬਾਰੇ ਮੈਂ ਇਹੋ ਕਹਿਣਾ ਚਾਹਾਂਗਾ ਕਿ ਹਰ ਲੇਖਕ ਦੀ ਹਰ ਰਚਨਾ ਉੱਪਰ ਫਿਲਮ ਨਹੀਂ ਬਣ ਸਕਦੀ, ਹਾਂ ਕੁੱਝ ਇੱਕ ਰਚਨਾਵਾਂ ਹਨ ਜਿਹਨਾਂ ਨੂੰ ਫਿਲਮੀ ਪਰਦੇ ਪੇਸ਼ ਕਰਨ ਦੀ ਮੈਂ ਬੜੀ ਦੇਰ ਤੋਂ ਸੋਚ ਰਿਹਾ ਹਾਂਜਿਵੇਂ ਮੈ ਪਹਿਲਾਂ ਵੀ ਕਿਹਾ ਹੈ ਕਿ ਕਿਧਰੇ ਕਿਧਰੇ ਪੰਜਾਬੀ ਸਾਹਿਤ ਬਾਲੀਵੁੱਡ ਨੂੰ ਹਿਲਾ ਦੇਣ ਦੀ ਸਮਰੱਥਾ ਵੀ ਰੱਖਦਾ ਹੈ

----

ਸੀਤਲ- ਫੇਰ ਤੁਸੀਂ ਹੁਣ ਤੱਕ ਉਹ ਕਿਰਤਾਂ ਪੇਸ਼ ਕਿਉਂ ਨਹੀਂ ਕੀਤੀਆਂ ?

ਦਰਵੇਸ਼- ਬਾਬਾ ਜੀ ਉਹਨਾਂ ਨੂੰ ਪੇਸ਼ ਕਰਨ ਲਈ ਨਿਰਮਾਤਾਵਾਂ ਦੀ ਜ਼ਰੂਰਤ ਐ, ਬਾਣੀਆਂ ਦੀ ਨਹੀਂ ਪੂਰੀ ਫਿਲਮ ਇੰਡਸਟਰੀ ਵਿੱਚ ਮੇਕਰ ਕਿੰਨੇ ਨੇ ਦੋ ਜਾਂ ਚਾਰ ਪ੍ਰਤੀਸ਼ਤਬਾਕੀ ਸਭ ਆੜ੍ਹਤੀਏ ਭਰੇ ਹੋਏ ਨੇਜਿਹੜੇ ਸਿਰਫ ਨਰਮੇ ਦੀ ਗਿੱਲ-ਸੁੱਕ ਦੇਖਣ ਤੋਂ ਬਾਦ ਹੀ ਭਾਅ ਤੈਅ ਕਰਦੇ ਨੇਸਮਾਜ ਦੀਆਂ ਅੱਖਾਂ ਖੋਲ੍ਹਣ ਲਈ ਕੋਈ ਕੰਮ ਕਰਕੇ ਰਾਜ਼ੀ ਨਹੀਂਮੈਂ ਤਾਂ ਕਈ ਬਾਰ ਏਥੋਂ ਤੱਕ ਵੀ ਆਖਦਾ ਹੁੰਨਾਂ, ਕਿ ਸਾਡੇ ਨਾਲੋਂ ਤਾਂ ਉਹ ਲੋਕ ਜਾਂ ਸੰਸਥਾਵਾਂ ਹੀ ਚੰਗੀਆਂ ਨੇ ਜਿਹੜੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ, ਲੋਕ ਭਲਾਈ ਦੇ ਨਾਂ ਉੱਤੇ ਇਕੱਠ ਕਰਕੇ , ਲੋਕਾਂ ਲਈ ਹੀ ਖਰਚ ਕਰ ਦਿੰਦੇ ਨੇਇਸ ਲਈ ਮੈਂ ਉਹਨਾਂ ਲੋਕਾਂ ਨੂੰ ਬਾਰ ਬਾਰ ਬੇਨਤੀ ਕਰਦਾਂ ਕਿ ਵੱਡੀਆਂ ਵੱਡੀਆਂ ਡੋਨੇਸ਼ਨਾਂ ਦੇਣ ਵਾਲਿਉ ਜੇ ਤੁਸੀਂ ਆਪਣੀ ਕਮਾਈ ਦਾ ਦਸ ਪ੍ਰਤੀਸ਼ਤ ਵੀ ਅਜਿਹੇ ਮਨੋਰੰਜਨ ਲਈ ਖਰਚ ਕਰੋ ਜਿਹੜਾ ਸਮਾਜ ਸੁਧਾਰ, ਸਮਾਜਿਕ ਕੋਹਜ ਦੀ ਕੱਲ ਕਰਦਾ ਹੋਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਏਥੇ ਸਿਰਫ਼ ਅਤੇ ਸਿਰਫ਼ ਵਧੀਆ ਅਤੇ ਤੰਦਰੁਸਤ ਸਿਨੇਮਾ ਅਤੇ ਨਾਟਕ ਦਾ ਹੀ ਰਾਜ ਹੋਵੇਗਾਸੋ ਉਹਨਾਂ ਕਿਰਤਾਂ ਨੂੰ ਪੇਸ਼ ਕਰਨ ਲਈ ਸਮਰਪਣ ਦੀ ਜ਼ਰੂਰਤ ਹੈਪਰ ਦੁੱਖ ਤਾਂ ਏਸ ਗੱਲ ਦਾ ਹੈ ਕਿ ਹਾਲੇ ਵੀ ਕਿਸੇ ਵੱਡੀ ਜਮਾਤ ਵੱਲੋਂ ਮਨੋਰੰਜਨ ਕਰਨ ਵਾਲਿਆਂ ਨੂੰ ਭੰਡਾਂ ਦੀ ਸੂਰਤ ਵਿੱਚ ਹੀ ਵੇਖਿਆ ਜਾਂਦਾ ਹੈਇਸਦਾ ਬਹੁਤ ਵਧੀਆ ਨਮੂਨਾ ਮੈਂ ਆਪਣੇ ਲੜੀਵਾਰ ਦਾਣੇ ਅਨਾਰ ਦੇਵਿੱਚ ਵਿਖਾ ਚੁੱਕਿਆ ਹਾਂਕਿ ਕਿਵੇਂ ਮੰਚ ਉੱਪਰ ਕਲਾਕਾਰਾਂ ਨੂੰ ਸਨਮਾਨਿਤ ਅਤੇ ਉਹਨਾਂ ਦੀ ਤਾਰੀਫ਼ ਦੇ ਪੁਲ ਬੰਨਣ ਵਾਲਾ ਇੱਕ ਨੇਤਾ ਆਪਣੀ ਕਾਰ ਕੋਲ ਸ਼ੁਕਰੀਆ ਅਦਾ ਕਰਨ ਲਈ ਪਹੁੰਚੇ ਕਲਾਕਾਰ ਨੂੰ ਧੱਕਾ ਮਾਰਕੇ ਪਿੱਛੇ ਸੁੱਟਣ ਲੱਗਿਆ ਵੀ ਗੁਰੇਜ਼ ਨਹੀਂ ਕਰਦਾ

----

ਸੀਤਲ- ਤੁਹਾਨੂੰ ਕਿਹੋ ਜਿਹੇ ਨਿਰਮਾਤਾ ਨਾਲ ਕੰਮ ਕਰਕੇ ਸੰਤੁਸ਼ਟੀ ਮਿਲਦੀ ਹੈ ?

ਦਰਵੇਸ਼- ਜਿਹੜਾ ਸਹੀ ਅਰਥਾਂ ਵਿੱਚ ਫਿਲਮ ਦਾ ਨਿਰਮਾਣ ਕਰਨਾ ਚਾਹੁੰਦਾ ਹੋਵੇਉਸ ਨੂੰ ਸਿਨੇਮਾ ਦੀ ਸਮਝ ਹੋਵੇਜਿਹੜਾ ਤਕਨੀਕੀ ਲੋਕਾਂ ਉੱਪਰ ਵਿਸ਼ਵਾਸ ਕਰਨਾ ਜਾਣਦਾ ਹੋਵੇਉਸ ਨੂੰ ਪਤਾ ਹੋਵੇ ਕਿ ਸਿਨੇਮਾ ਸਿਰਫ਼ ਮਨੋਰੰਜਨ ਦੀ ਵਸਤ ਨਹੀਂ ਹੈ ਸਾਹਿਤ ਵਾਂਗ ਸਿਨੇਮਾ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈਇੱਕ ਫਿਲਮਕਾਰ ਦੇ ਵੀ ਸਮਾਜ ਪ੍ਰਤੀ ਕੁੱਝ ਫ਼ਰਜ਼ ਹੁੰਦੇ ਨੇਉਸ ਨੇ ਮਨੋਰੰਜਨ ਕਰਦਿਆਂ ਹੋਇਆਂ ਸਮਾਜ ਦੇ ਕੋਹਜ ਨੂੰ ਫਿਲਮਾਕੇ ਕੋਈ ਨਾ ਕੋਈ ਸੁਨੇਹਾ ਵੀ ਦੇਣਾ ਹੁੰਦਾ ਹੈਅਤੇ ਇਸ ਸਭ ਕਾਸੇ ਬਾਰੇ ਫਿਲਮ ਦੇ ਨਿਰਮਾਤਾ ਦਾ ਵੀ ਸੁਚੇਤ ਹੋਣਾ ਓਨਾ ਹੀ ਜ਼ਰੂਰੀ ਬਣ ਜਾਂਦਾ ਹੈ ਬਾਕੀ ਵਿਵਹਾਰਿਕ ਤੌਰ ਉੱਤੇ ਵਿਚਰਦਿਆਂ ਇੱਕ ਨਿਰਮਾਤਾ ਵਿੱਚ ਜਿੱਥੇ ਸਹਿਣਸ਼ੀਲਤਾ ਦਾ ਹੋਣਾ ਬਹੁਤ ਹੀ ਜਰੂਰੀ ਬਣ ਜਾਂਦਾ ਹੈ ਉੱਥੇ ਉਸਨੂੰ ਨਿਰਾ ਪੁਰਾ ਬਾਣੀਆਂ ਬਣਨ ਤੋਂ ਵੀ ਗੁਰੇਜ਼ ਕਰਨਾ ਪੈਦਾ ਹੈ

----

ਸੀਤਲ- ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸਿਨੇਮਾ ਦਾ ਕਿਹੋ ਜਿਹਾ ਰੂਪ ਦੇਖਣ ਦੀ ਤਮੰਨਾ ਰੱਖਦੇ ਹੋ ?

ਦਰਵੇਸ਼- ਪੰਜਾਬੀ ਫਿਲਮਾਂ ਨੂੰ ਪਿਆਰ ਕਰਨ ਵਾਲੇ ਹਰ ਸਿਨੇ ਪ੍ਰੇਮੀ ਦੀ ਤਾਂ ਇਹੀ ਇੱਛਾ ਹੋਵੇਗੀ ਕਿ ਸਾਡਾ ਸਿਨੇਮਾ ਪਰਿਵਾਰਕ ਹੋਵੇਪੰਜਾਬ ਨੂੰ ਪੰਜਾਬ ਵਰਗਾ ਪੇਸ਼ ਕਰਨ ਦੇ ਨਾਲ ਨਾਲ ਭਵਿੱਖਤ ਪੰਜਾਬ ਵਰਗਾ ਵੀ ਪੇਸ਼ ਕਰਦਾ ਹੋਵੇਸਾਡੇ ਸੱਭਿਆਚਾਰ, ਸਾਡੀਆਂ ਕਦਰਾਂ ਕੀਮਤਾਂ ਦੀ ਵੀ ਪੇਸ਼ਕਾਰੀ ਕਰਦਾ ਹੋਵੇਇਸ ਸਭ ਕਾਸੇ ਦੇ ਨਾਲ ਤਕਨੀਕੀ ਮਿਆਰ ਨੂੰ ਕਾਇਮ ਰੱਖਦਾ ਹੋਇਆ ਹਿੰਦੀ ਜਾਂ ਦੂਜੀਆਂ ਹੋਰ ਖੇਤਰੀ ਫਿਲਮਾਂ ਵਾਲਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਬੇਸ਼ਕ ਗੁਰੂਦੇਵ ਮਨਮੋਹਨ ਸਿੰਘ, ਗੁਰਦਾਸ ਮਾਨ, ਸਰਬਜੀਤ ਬੈਹਣੀਵਾਲ, ਹੋਰੀਂ ਇਸ ਪੱਖੋਂ ਬੜੇ ਸੁਚੇਤ ਹੋਕੇ ਕੰਮ ਕਰ ਰਹੇ ਹਨ ਅਤੇ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਪਹਿਲਾਂ ਨਾਲੋਂ ਬਹੁਤ ਹੀ ਨਿਖਰਿਆ ਹੈ ਪਰ ਫੇਰ ਵੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਹਨਾਂ ਵੱਲ ਜੇਕਰ ਧਿਆਨ ਦਿੱਤਾ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਖੇਤਰੀ ਫਿਲਮਾਂ ਵਿੱਚ ਸਾਡਾ ਸਿਨੇਮਾ ਸਭ ਤੋਂ ਉੱਪਰ ਹੋਵੇਗਾ

----

ਸੀਤਲ- ਹੁਣ ਤਾਂ ਪੰਜਾਬੀ ਫੀਚਰ ਫਿਲਮਾਂ ਦੇ ਬੱਜਟ ਵੀ ਲੱਖਾਂ ਤੋਂ ਕਰੋੜਾਂ ਉੱਪਰ ਅਤੇ ਟੈਲੀਫਿਲਮਾਂ ਦੇ ਬੱਜਟ ਹਜ਼ਾਰਾਂ ਤੋਂ ਲੱਖਾਂ ਉੱਪਰ ਜਾ ਪਹੁੰਚੇ ਨੇ ਕੀ ਤੁਸੀਂ ਸਮਝਦੇ ਹੋ ਕਿ ਇਹ ਪੰਜਾਬੀ ਸਿਨੇਮਾ ਲਈ ਲਾਹੇਵੰਦਾ ਸੌਦਾ ਹੈ ?

ਦਰਵੇਸ਼- ਕੁੜੀਏ! ਤੂੰ ਵੀ ਸੌਦੇਬਾਜ਼ੀ ਵਿੱਚ ਕੁੱਝ ਜ਼ਿਆਦਾ ਹੀ ਵਿਸ਼ਵਾਸ਼ ਕਰਦੀ ਹੈਂਮੈਂ ਇਸ ਬਣੀਆਂਗਿਰੀ ਬਾਰੇ ਪਹਿਲਾਂ ਹੀ ਖੁੱਲ੍ਹਕੇ ਬੋਲ ਚੁਕਿਆ ਹਾਂਜਿੰਨਾਂ ਗੁੜ ਪਾਵਾਂਗੇ, ਮਿੱਠਾ ਤਾਂ ਓਨਾ ਹੀ ਹੋਵੇਗਾਕੋਈ ਵੀ ਨਿਰਦੇਸ਼ਕ ਨਹੀਂ ਚਾਹੁੰਦਾ ਕਿ ਉਸਦੇ ਨਿਰਮਾਤਾ ਦੀ ਰਿਕਵਰੀ ਨਾਂ ਹੋਵੇ ਪਰ ਕੋਈ ਵੀ ਨਿਰਦੇਸ਼ਕ ਇਹ ਵੀ ਨਹੀਂ ਚਾਹੁੰਦਾ ਕਿ ਸਿਰਫ ਪੈਸਾ ਰਿਕਵਰੀ ਲਈ ਉਸਦੇ ਸਬਜੈਕਟ ਅਤੇ ਕੰਸੈਪਟ ਦੀ ਧੀ ਨੂੰ ਕਿਸ਼ਨਗੜ੍ਹ ਫਰਵਾਹੀ ਦੇ ਖੇਤਾਂ ਦੀਆਂ ਵੱਟਾਂ ਤੋਂ ਚੁੱਕਕੇ ਉਸਨੂੰ ਦਿੱਲੀ ਦੀ ਜੀ. ਬੀ. ਰੋਡ ਦੇ ਕੋਠਿਆਂ ਦੀ ਕਿਸੇ ਤਬੱਸੁਮ ਦੇ ਹਵਾਲੇ ਕਰ ਦਿੱਤਾ ਜਾਵੇ

----

ਸੀਤਲ- ਨਵਾਂ ਕੀ ਕਰ ਰਹੇ ਹੋ ?

ਦਰਵੇਸ਼- ਜੋ ਵੀ ਜਦੋਂ ਵੀ ਹੋਵੇਗਾ, ਸਭ ਦੇ ਸਾਹਮਣੇ ਹੋਵੇਗਾ

Monday, January 12, 2009

ਪਾਣੀ ਉੱਤੇ ਤੈਰਦਾ ਪੱਥਰ – ਮਨਮੋਹਨ ਸਿੰਘ

ਲੇਖਕ: ਦਰਸ਼ਨ ਦਰਵੇਸ਼

ਕਿਸੇ ਪਰੀ ਕਥਾ ਵਰਗੀ ਨਹੀਂ ਹੈ ਉਸਦੀ ਦਾਸਤਾਨਜਿਹੜਾ ਹਿੰਦੀ ਸਿਨੇਮਾ ਦੀਆਂ ਤਸਵੀਰਾਂ ਨੂੰ ਬਹੁਤ ਸਾਰੇ ਖ਼ੂਬਸੂਰਤ ਰੰਗ ਦੇਣ ਤੋਂ ਬਾਅਦ ਅੱਜ ਪੰਜਾਬੀ ਸਿਨੇਮਾ ਦਾ ਖੋਇਆ ਹੋਇਆ ਵਜੂਦ ਲੱਭਕੇ ਉਸ ਤੋਂ ਗਰਦ ਝਾੜਨ ਲਈ ਯਤਨਸ਼ੀਲ ਹੈ

ਉਹ ਸ਼ਖ਼ਸ ਜਿਹੜਾ ਸਿਨੇਮਾਟੋਗ੍ਰਾਫੀ ਦੇ ਸਫ਼ਰ ਉੱਤੇ ਆਪਣੀਆਂ ਕਦੇ ਨਾਂ ਮਿਟਣ ਵਾਲੀਆਂ ਪੈੜਾਂ ਉੱਕਰਨ ਤੋਂ ਬਾਦ ਅੱਜ ਇੱਕ ਵਧੀਆ ਨਿਰਦੇਸ਼ਕ ਦੇ ਤੌਰ ਉੱਤੇ ਇਸ ਮਿੱਥ ਨੂੰ ਤੋੜ ਚੁੱਕਾ ਹੈ ਕਿ ਪਾਣੀ ਉੱਪਰ ਸਿਰਫ਼ ਲੱਕੜਾਂ ਹੀ ਤੈਰਦੀਆਂ ਨੇਪੱਥਰ ਜਦੋਂ ਆਪਣੇਂ ਨਕਸ਼ ਆਪ ਉਲੀਕਦਾ ਹੈ ਤਾਂ ਆਪਣੇ ਹਿੱਸੇ ਦੇ ਪਾਣੀ ਉੱਪਰ ਤੈਰਨ ਦੀ ਸਮਰੱਥਾ ਵੀ ਉਹ ਆਪਣੇ ਅੰਦਰ ਰਾਖਵੀਂ ਰੱਖ ਲੈਂਦਾ ਹੈ

ਮਨਮੋਹਨ ਸਿੰਘ ਜਿਸ ਦਾ ਅਕਸ ਮੇਰੇ ਅੰਦਰ ਹਮੇਸ਼ਾ ਇੱਕ ਲਹਿਰ ਦੇ ਸੁਪਨੇ ਜਿਹਾ ਰਿਹਾ ਹੈ ਜਿਹੜੀ ਕਦੇ ਵੀ ਥੱਕਣਾ ਨਹੀਂ ਜਾਣਦੀ ਅਤੇ ਹਰ ਵਾਰ ਸਮੁੰਦਰ ਵਿੱਚੋਂ ਸਿੱਪੀਆਂ ਅਤੇ ਮੋਤੀ ਲੱਭਣ ਤੋਂ ਬਾਦ ਆਪਣੇ ਕਿਨਾਰੇ ਦਾ ਆਸ਼ੀਰਵਾਦ ਲੈਣਾ ਨਹੀਂ ਭੁੱਲਦੀ..ਤੇ ਮੈਂ ਉਸ ਸ਼ਖ਼ਸ ਨੂੰ ਥਲ ਵਿੱਚੋਂ ਗੁਜ਼ਰਦੇ ਨੂੰ ਵੇਖਿਆ ਹੈ, ਮੁਸਕਰਾਉਂਦੇ ਹੋਏ ਨੂੰ

ਮਨਮੋਹਨ ਸਿੰਘ ਆਪਣੇ ਅੰਦਰਲੇ ਸ਼ੋਰ ਨੂੰ ਕਦੇ ਸੌਣ ਨਹੀਂ ਦਿੰਦਾਇਹ ਸ਼ੋਰ ਹਰ ਸਮੇਂ ਉਸਦੀ ਸਿਰਜਣਾ ਨੂੰ ਬੁਰਸ਼ ਦਿੰਦਾ ਹੈਸ਼ਬਦ ਅਤੇ ਰੰਗ ਦਿੰਦਾ ਹੈਮਨ ਦੀਆਂ ਇੱਛਾਵਾਂ ਦਾ ਵਣਜ ਕਰਨਾ ਜੇ ਕਿਸੇ ਨੇ ਸਿੱਖਣਾ ਹੋਵੇ ਤਾਂ ਉਹ ਮਨ ਜੀ ਤੋਂ ਸਿੱਖ ਸਕਦਾ ਹੈਜਦੋਂ ਸੈੱਟ ਉੱਪਰ ਹੁੰਦੇ ਨੇ ਤਾਂ ਹਵਾ ਚੋਂ ਰੰਗ ਲੱਭਦੇ ਨੇ ਤੇ ਜਦੋਂ ਕਿਸੇ ਕਲਾਕਾਰ ਨੂੰ ਉਸਦੇ ਕਿਰਦਾਰ ਅੰਦਰ ਉਤਾਰਦੇ ਨੇ ਤਾਂ ਨਿਰਬੋਲ ਚਿਹਰੇ ਅੰਦਰ ਵੀ ਹਰਕਤ ਪੈਦਾ ਕਰ ਦਿੰਦੇ ਨੇ

ਪੰਜਾਬੀ ਮਾਂ ਦਾ ਹਰਿਆਣਵੀ ਪੁੱਤਰ ਮਨਮੋਹਨ ਸਿੰਘ ਜਦੋਂ ਆਪਣੀ ਜ਼ਮੀਨ ਉੱਪਰ ਉਬਾਸੀ ਲੈਂਦਾ ਹੈ ਤਾਂ ਉਸਦੀ ਬੁੱਕਲ ਦਾ ਹਰ ਪਲ ਕੁੱਝ ਨਾ ਕੁੱਝ ਕਰਨ ਲਈ ਪ੍ਰੇਰਦਾ ਰਹਿੰਦਾ ਹੈ

ਇੱਕੱਲੇ ਬੈਠਿਆਂ ਗਾਣਾ ਗੁਣਗੁਣਾਉਂਦਿਆਂ ਮੈਂ ਸੈਂਕੜੇ ਵਾਰ ਉਹਨਾਂ ਅੰਦਰ ਵਾਇਲਨ ਦੀਆਂ ਤਾਰਾਂ ਵੱਜਦੀਆਂ ਸੁਣੀਆਂ ਨੇਲੰਮੀ ਨਜ਼ਰ ਦੀ ਐਨਕ ਪਿੱਛੋਂ ਝਾਕਦਾ ਉਹ ਸ਼ਖ਼ਸ ਨਸੀਬੋਦੀ ਸਾਰਥਕ ਸਿਰਜਣਾਂ ਤੋਂ ਬਾਦ ਬਹੁਤ ਲੰਮਾ ਸਮਾਂ ਸਿਰਫ਼ ਚਿਹਰਿਆਂ ਉੱਪਰ ਰੰਗ ਛਿੜਕਦਾ ਰਿਹਾ ਹੈ।.. .. ਤੇ ਫਿਰ ਉਸਨੇ ਸ਼ੁਰੂਆਤ ਕੀਤੀ ਜੀਅ ਆਇਆਂ ਨੂੰਨਾਲ ਸਫਲਤਾ ਉਸਦੇ ਕਦਮਾਂ ਦੇ ਨਾਲ ਨਾਲ ਹੈਅਸਾਂ ਨੂੰ ਮਾਣ ਵਤਨਾਂ ਦਾ’, ‘ਯਾਰਾਂ ਨਾਲ ਬਹਾਰਾਂ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ਵਾਜਾਂ ਮਾਰਦੀਅਤੇ ਮੇਰਾ ਪਿੰਡਉਸਦਾ ਹਾਸਿਲ ਹਨ

ਦਿਲ ਕਰਦਾ ਹੈ ਅਜਿਹੇ ਖ਼ੂਬਸੂਰਤ ਨਕਸ਼ਦਾਰ ਪੱਥਰ ਨੂੰ ਆਪਣੇ ਚੁੰਮਣਾਂ ਨਾਲ ਖੋਰ ਦਿਆਂ ਅਤੇ ਸਾਰੀ ਉਮਰ ਆਪਣੇ ਆਪ ਨੂੰ ਸਿੰਜਦਾ ਰਹਾਂ

Sunday, January 11, 2009

ਸਿਨੇਮਾਈ ਭਵਿੱਖ ਦਾ ਲੇਖਕ, ਨਿਰਦੇਸ਼ਕ - ਦਰਸ਼ਨ ਦਰਵੇਸ਼

ਲੇਖਿਕਾ: ਸੁਖਜੀਤ ਕੌਰ

ਦਰਸ਼ਨ ਦਰਵੇਸ਼ ਨੂੰ ਕੁਦਰਤ ਨੇ ਲਫ਼ਜ਼ਾਂ ਦਾ ਅਜਿਹਾ ਚੋਗਾ ਪਾਕੇ ਦੁਨੀਆਂ ਵਿੱਚ ਪਾਲ਼ਿਆ ਹੈ ਕਿ ਬਤੌਰ ਲੇਖਕ ਉਸਦੇ ਲਫ਼ਜ਼ ਲੋਕ ਮੁਹਾਵਰਿਆਂ ਵਰਗੀਆਂ ਉਡਾਰੀਆਂ ਮਾਰਦੇ ਦੇਸ਼-ਵਿਦੇਸ਼ ਵਿੱਚ ਉਸਨੂੰ ਪੰਜਾਬੀ ਦਾ ਰੂਹ ਵਾਲਾ ਲੇਖਕ ਬਣਾ ਚੁੱਕੇ ਹਨਖ਼ੈਰ! ਦਰਸ਼ਨ ਦਰਵੇਸ਼ ਕਿੱਤੇ ਵਜੋਂ ਇੱਕ ਸਫ਼ਲ ਕੈਮਰਾਮੈਨ ਵੀ ਹੈ ਤੇ ਹੁਣ ਸਫ਼ਲ ਨਿਰਦੇਸ਼ਕ ਵਜੋਂ ਵੀਡੀਓ ਦੁਨੀਆਂ ਤੇ ਟੈਲੀ-ਫਿਲਮ ਦੁਨੀਆਂ ਵਿੱਚ ਆਪਣਾ ਆਲ੍ਹਣਾ ਬਣਾ ਚੁੱਕਾ ਹੈ ਰੱਬ ਨੇ ਸੂਝਵਾਨ ਦਿਮਾਗ ਉਸਨੂੰ ਦਿੱਤਾ ਹੈ ਜਿਸ ਸਦਕਾ ਕਿਸੇ ਵੀ ਵੀਡੀਓ ਤੇ ਟੈਲੀ-ਫਿਲਮ ਦਾ ਮੁਖੜਾ ਉਹ ਬਾਖ਼ੂਬੀ ਪਲੋਸ ਦਿੰਦਾ ਹੈਅੱਜ ਦੇ ਪ੍ਰਸਿੱਧ ਕੈਮਰਾਮੈਨ ਤੇ ਨਿਰਦੇਸ਼ਕ ਮਨਮੋਹਨ ਸਿੰਘ ਨਾਲ ਲਗਾਤਾਰ ਸੱਤ ਸਾਲ ਸਹਾਇਕ ਰਹਿ ਕੇ ਜੋ ਨਿੱਕੀ-ਨਿੱਕੀ ਬਾਰੀਕੀ ਉਸਨੇ ਸਿਨੇਮਾ ਫੋਟੋਗ੍ਰਾਫੀ ਤੇ ਨਿਰਦੇਸ਼ਨ ਚ ਜਾਣੀ ਉਸ ਸਦਕਾ ਸੰਘਣੀ ਛਾਂ ਵਰਗੇ ਪਿਆਰੇ ਵੀਡੀਓ ਉਸਨੇ ਬਣਾਏ ਹਨ ਦਰਸ਼ਨ ਦਰਵੇਸ਼ ਤੇਹ ਮੋਹ ਦਾ ਭਰਿਆ ਹੋਇਆ ਇਨਸਾਨ ਹੈ ਰਿਸ਼ਤਿਆਂ ਦੀਆਂ ਜੜ੍ਹਾਂ ਮਜਬੂਤ ਕਰਨਾ ਉਸ ਦਾ ਕੰਮ ਹੈ ਤਾਂ ਹੀ ਹਰ ਕੋਈ ਉਸ ਨਾਲ ਕੰਮ ਕਰਕੇ ਖੁਸ਼ ਹੁੰਦਾ ਹੈ

ਦਰਸ਼ਨ ਦਰਵੇਸ਼ ਨੇ ਦੋ ਧਾਰਮਿਕ ਫਿਲਮਾਂ ਸਾਕਾ ਸਰਸਾ ਤੋਂ ਸਰਹਿੰਦਅਤੇ ਸ਼ਹੀਦੀ ਸਾਕਾਲੇਖਕ ਤੇ ਨਿਰਦੇਸ਼ਕ ਵਜੋਂ ਮਾਰਕੀਟ ਵਿੱਚ ਦਿਤੀਆਂ ਹਨ ਇਹ ਫਿਲਮਾਂ ਦੇਖ ਕੇ ਰੂਹ ਵੀ ਠਰ ਜਾਂਦੀ ਹੈ ਤੇ ਨਾਲ ਹੀ ਦਰਸ਼ਕ ਵੱਸ ਵਿੱਚ ਕਰਨ ਦੀ ਕਲਾ ਵੀ ਬਤੌਰ ਲੇਖਕ ਇਹਨਾਂ ਫਿਲਮਾਂ ਵਿੱਚੋਂ ਨਜ਼ਰੀਂ ਪੈਂਦੀ ਹੈ

ਇਸ ਸਮੇਂ ਹਿਮਾਚਲੀ ਧਰਤੀ ਅਤੇ ਉੱਥੋਂ ਦੇ ਸੱਭਿਆਚਾਰ ਦੇ ਦਰਸ਼ਨ ਕਰਵਾਉਂਦੇ ਉਸਦੇ ਨਿਰਦੇਸ਼ਿਤ ਕੀਤੇ ਵੀਡੀਓ ਸਫਲਤਾ ਦੇ ਆਕਾਸ਼ ਉੱਤੇ ਚਮਕ ਰਹੇ ਹਨਨਾਲ ਹੀ ਹਿਮਾਚਲੀ ਫਿਲਮਾਂ ਨਿਰਦੇਸ਼ਿਤ ਕਰਕੇ ਉਹਨਾਂ ਫਿਲਮਾਂ ਨੂੰ ਉਸਨੇ ਚੰਨ ਚਾਨਣੀ ਰਾਤ ਵਰਗਾ ਬਣਾਇਆ ਹੈਸੋਨਿਕਾ ਤੇਰੇ ਬਿਨ’ , ‘ਹਾਏ ਮੀਰਾ ਰਾਣੀਏਂ’, ‘ਬਚਪਨ ਦਾ ਪਿਆਰ’ , ‘ਧੋਖਾਅਤੇ ਆਜਾ ਨੱਚਲੈਨੂੰ ਤਾਂ ਏਨਾਂ ਕੁ ਭਰਵਾਂ ਹੁੰਗਾਰਾ ਮਿਲਿਆ ਹੈ ਕਿ ਉਥੋਂ ਦੀਆਂ ਅਖਬਾਰਾਂ ਅਤੇ ਰਸਾਲਿਆਂ ਨੇ ਤਾਂ ਦਰਸ਼ਨ ਦਰਵੇਸ਼ ਨੂੰ ਹਿਮਾਚਲ ਦਾ ਯਸ਼ ਚੋਪੜਾ ਵਰਗੀ ਉਪਾਧੀ ਨਾਲ ਨਿਵਾਜ਼ ਦਿੱਤਾ ਹੈਵੀਡੀਓ ਦੀ ਕਹਾਣੀ ਵਿੱਚ ਮਿਠਾਸ ਅਤੇ ਬੋਲਾਂ ਵਿੱਚ ਆਪਣਾਪਣ ਭਰਨਾ ਕੋਈ ਦਰਸ਼ਨ ਦਰਵੇਸ਼ ਤੋਂ ਸਿੱਖੇ ਰਿਕਾਰਡ ਤੋੜ ਕਾਮਯਾਬੀ ਫਿਲਮ ਝੂਠੇ ਸਾਜਨਾਨੇ ਵਪਾਰਕ ਸਫਲਤਾ ਵਾਲੀਆਂ ਹਨੇਰੀਆਂ ਲਿਆ ਦਿੱਤੀਆਂ ਹਨ ਇਸ ਸਮੇਂ ਹਿਮਾਚਲੀ ਵੀਡੀਓਜ਼ ਤੇ ਫਿਲਮਾਂ ਦਾ ਸਭ ਤੋਂ ਵੱਧ ਚਰਚਿਤ ਨਿਰਦੇਸ਼ਕ ਉਹ ਹੈ

ਇਧਰ ਵੀ ਗਿੱਲ ਹਰਦੀਪ ਦੀ ਕੈਸੇਟ ਗੜਬੜ ਲੱਗਦੀ ਹੈਦੇ ਵੀਹ ਵੀਹ ਸੈਕਿੰਡ ਵਾਲੇ ਅਸਲੋਂ ਨਵੇਂ ਫਿਕਸ਼ਨ ਤਰੀਕੇ ਨਾਲ ਬਣਾਏ ਟੀਜ਼ਰ ਦਰਸ਼ਨ ਦਰਵੇਸ਼ ਦੀ ਡਾਇਰੈਕਸ਼ਨ ਨੂੰ ਹੀਰੇ ਮੋਤੀ ਵਰਗੀ ਸ਼ੈਅ ਬਣਾਉਂਦੇ ਨਜ਼ਰ ਆਏ ਅਸਲੋਂ ਵੱਖਰਾ ਟ੍ਰੈਂਡ ਵੀਡੀਓਜ਼ ਚ ਦਰਸ਼ਨ ਦਰਵੇਸ਼ ਸਥਾਪਿਤ ਕਰ ਰਿਹਾ ਹੈ

ਨਵੇਂ ਆਏ ਹਿਮਾਚਲੀ ਵੀਡੀਓ ਆਜਾ ਨੱਚ ਲੈ ਨੇ ਜੋ ਸਫਲਤਾ ਦੀਆਂ ਉਡਾਰੀਆਂ ਮਾਰੀਆਂ ਹਨ ਤਾਂ ਇਨ੍ਹਾਂ ਚ ਦਰਸ਼ਨ ਦਰਵੇਸ਼ ਦੀ ਡਾਇਰੈਕਸ਼ਨ ਦਾ ਮੁੱਖ ਯੋਗਦਾਨ ਹੈ ਉਸਦੇ ਵੀਡੀਓਜ਼ ਫਿਲਮ ਪੱਧਰ ਦੇ ਹੁੰਦੇ ਹਨ ਤਾਂ ਹੀ ਸੀਨੇ ਜਿਗਰ ਚ ਮੰਨੋਰੰਜਨ ਦੀ ਉਹ ਧੂਹ ਪਾਉਂਦੇ ਹਨ

ਹੁਣ ਦਰਸ਼ਨ ਦਰਵੇਸ਼ ਬਾਕੀ ਕੰਮਾਂ ਦੇ ਨਾਲ ਨਾਲ ਪੰਜਾਬੀ ਵੀ. ਸੀ. ਡੀ. ,ਡੀ. ਵੀ. ਡੀ.ਤੇ ਟੈਲੀਫਿਲਮਾਂ ਵੀ ਨਿਰਦੇਸ਼ਿਤ ਕਰ ਰਿਹਾ ਹੈ ਅਜਿਹੀਆਂ ਫਿਲਮਾਂ ਜੋ ਹਰੇਕ ਦੇ ਦਿਲ ਚ ਉਤਰ ਜਾਣ ਤੇ ਨਾਲ ਹੀ ਸਮਾਜ ਨੂੰ ਚੰਗਾ ਸੁਨੇਹਾ ਦੇਣ ਇਸ ਤੋਂ ਇਲਾਵਾ ਸਿੱਖ ਇਤਿਹਾਸ ਨੂੰ ਛੋਟੇ ਪਰਦੇ ਤੇ ਅਜਿਹੇ ਤਰੀਕੇ ਨਾਲ ਪੇਸ਼ ਕਰਨਾ ਹੈ ਕਿ ਵਿਸਰ ਰਹੀ ਨਵੀਂ ਪੀੜ੍ਹੀ ਇਸ ਤੋਂ ਜਾਣੂੰ ਹੋਵੇਉਡੀਕ ਹੈ ਦਰਸ਼ਨ ਦਰਵੇਸ਼ ਦੇ ਅਜਿਹੇ ਅਨਮੋਲ ਪ੍ਰੋਜੈਕਟਾਂ ਦੀ ਦੀ ਜੋ ਹਰ ਉਮਰ ਦੇ ਦਰਸ਼ਕ ਨੂੰ ਪਸੰਦ ਆਉਣਗੇਪਿਛਲੇ ਸਾਲ ਦੇ ਸ਼ੁਰੂ ਵਿੱਚ ਉਸਨੇ ਮਨਮੋਹਨ ਸਿੰਘ ਨਾਲ ਫਿਲਮ ਕੀਤੀ ਸੀ ਮੇਰਾ ਪਿੰਡਅਤੇ ਪਿਛਲੇ ਸਾਲ ਦੇ ਅਖੀਰ ਵਿੱਚ ਕਰਕੇ ਹਟਿਆ ਹੈ , ‘ਮੁੰਡੇ ਯੂ.ਕੇ. ਦੇਹੁਣ ਛੇਤੀ ਹੀ ਉਸਦੀ ਫਿਲਮ ਫਲੋਰ ਉੱਪਰ ਜਾ ਰਹੀ ਹੈ ਸਿਆਸਤਇਸ ਤੋਂ ਇਲਾਵਾ ਉਹ ਪਿੰਡਾਂ ਦੀ ਨੁਹਾਰ ਬਦਲਣ ਵਾਲੇ ਉਸਾਰੂ ਸੱਭਿਆਚਾਰ ਤੇ ਆਧਾਰਿਤ ਇੱਕ ਪੰਜਾਬੀ ਲੜੀਵਾਰ ਖ਼ੁਦ ਲਿਖ ਕੇ ਨਿਰਦੇਸ਼ਿਤ ਕਰਨ ਜਾ ਰਿਹਾ ਹੈਉਸ ਦੀ ਸੋਚ ਹੈ ਕਿ ਵਿਰਸੇ ਦਾ ਰੰਗ ਲਾਲ ਸੂਹਾ ਹੋਵੇਉੱਚੀ ਬਾਂਹ ਕਰਕੇ ਦੁਨੀਆਂ ਕਹੇ ਕਿ ਪੰਜਾਬੀ ਕਲਾ ਖੇਤਰ ਚ ਵੀ ਕਿਸੇ ਤੋਂ ਘੱਟ ਨਹੀਂ ਪਿੰਡਾਂ ਤੇ ਬਣ ਰਹੀ ਇੱਕ ਫੀਚਰ ਫਿਲਮ ਨੂੰ ਵੀ ਉਹ ਡਾਇਰੈਕਟ ਕਰਨ ਰਿਹਾ ਹੈ

ਗਿੱਧੇ ਚ ਮੱਚਦੇ ਝਾਂਜਰਾਂ ਦੇ ਸ਼ੋਰ ਵਰਗੇ ਉਹ ਸੰਵਾਦ ਲਿਖਦਾ ਹੈ ਕੁਆਰੇ ਹੁਸਨ ਜਿਹੇ ਆਕਰਸ਼ਕ ਵਿਸ਼ੇ ਲਿਖਦਾ ਹੈ ਜਿੰਨਾ ਉਪਰ ਬਣੀ ਫਿਲਮ ਜਾਂ ਲੜੀਵਾਰ ਸਫਲਤਾ ਦੀ ਗਰੰਟੀ ਵਾਲੀ ਹੀ ਹੋਵੇਗੀ ਲੇਖਕ ਤੇ ਨਿਰਦੇਸ਼ਿਕ ਵਜੋਂ ਵੀਡੀਓਜ਼ ਤੇ ਟੈਲੀ ਫਿਲਮਾਂ ਦਾ ਅੰਗ ਅੰਗ ਸੰਵਾਰ ਰਿਹਾ ਦਰਸ਼ਨ ਦਰਵੇਸ਼ ਹਿਮਾਚਲੀ ਖੇਤਰ ਦਾ ਸਫਲ ਲੇਖਕ ਨਿਰਦੇਸ਼ਕ ਬਣਨ ਉਪਰੰਤ ਪੰਜਾਬੀ ਫਿਲਮ ਤੇ ਛੋਟੇ ਪਰਦੇ ਦੇ ਖੇਤਰ ਚ ਮੰਨੋਰੰਜਨ ਦੀ ਕਿਣਮਿਣ ਬਤੌਰ ਲੇਖਕ ਨਿਰਦੇਸ਼ਕ ਕਰ ਰਿਹਾ ਹੈ ਸੂਰਜ ਦੀ ਲਿਸ਼ਕ ਵਾਂਗ ਲਿਸ਼ਕਦਾ ਉਸ ਦਾ ਡਾਇਰੈਕਸ਼ਨ ਕੈਰੀਅਰ ਵੀਡੀਓ ਅਤੇ ਫਿਲਮ ਖੇਤਰ ਚ ਆਪਣੀ ਗਰਜ਼ ਦਾ ਅਹਿਸਾਸ ਕਰਵਾ ਰਿਹਾ ਹੈ ਤੇ ਨਾਲ ਹੀ ਦਰਸ਼ਨ ਦਰਵੇਸ਼ ਦੀਆਂ ਸੱਧਰਾਂ ਨੂੰ ਵੀ ਬੂਰ ਪੈ ਰਿਹਾ ਹੈ

ਪਦਮਿਨੀ ਕੋਹਲਾਪੁਰੀ ਨਾਲ਼ ਇੱਕ ਮੁਲਾਕਾਤ


ਡਾਟਰਫਿਲਮ ਨਾਲ ਮੇਰੀ ਫਿਲਮਾਂ ਵਿੱਚ ਦੋਬਾਰਾ ਸਹੀ ਹਾਜ਼ਰੀ ਲੱਗੀ ਹੈ ਪਦਮਿਨੀ ਕੋਹਲਾਪੁਰੀ

ਮੁਲਾਕਾਤੀ ਦਰਸ਼ਨ ਦਰਵੇਸ਼

ਉਸਨੇ ਹਿੰਦੀ ਫਿਲਮ ਸਤਿਅਮ ਸ਼ਿਵਮ ਸੁੰਦਰਮਨਾਲ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਹਿੰਦੀ ਫਿਲਮਾਂ ਵਿੱਚ ਪ੍ਰਵੇਸ਼ ਕੀਤਾ ਸੀਉਸਦੇ ਕਦਮਾਂ ਨੂੰ ਏਨੀ ਜਲਦੀ ਸਫ਼ਲਤਾ ਮਿਲੀ ਕਿ ਛੇਤੀ ਹੀ ਪ੍ਰੇਮ ਰੋਗ’, ‘ਇਨਸਾਫ ਕਾ ਤਰਾਜ਼ੂ ਅਤੇ ਵੋ ਸਾਤ ਦਿਨਵਰਗੀਆਂ ਫਿਲਮਾਂ ਉਸਦੀ ਝੋਲੀ ਵਿੱਚ ਆ ਗਈਆਂ ਪਦਮਿਨੀ ਨੇ ਹੁਣ ਤੱਕ ਜਿਨੀਆਂ ਵੀ ਫਿਲਮਾਂ ਕੀਤੀਆਂ ਉਹ ਸਾਰੀਆਂ ਹੀ ਕਿਸੇ ਨਾ ਕਿਸੇ ਸਮਾਜਿਕ ਕੁਰੀਤੀ ਨੂੰ ਬਿਆਨ ਕਰਦੀਆਂ ਸਨਸ਼ਾਇਦ ਇਸੇ ਕਰਕੇ ਉਹ ਦੁਬਾਰਾ ਫਿਲਮਾਂ ਵਿੱਚ ਆਪਣੀ ਹਾਜ਼ਰੀ ਲਗਵਾਉਣ ਲਈ ਕਿਸੇ ਨਾਂ ਕਿਸੇ ਅਜਿਹੀ ਫਿਲਮ ਦੀ ਤਲਾਸ਼ ਵਿੱਚ ਸੀ ਜਿਸ ਨਾਲ ਉਹ ਆਪਣੇਂ ਛੱਡੇ ਹੋਏ ਰਸਤੇ ਦੀ ਡੋਰ ਨੂੰ ਦੋਬਾਰਾ ਉਸੇ ਹੀ ਸਿਰੇ ਤੋਂ ਫੜ੍ਹ ਸਕੇਇਸ ਤਲਾਸ਼ ਨੇ ਉਸਨੂੰ ਫਿਲਮ ਦਿੱਤੀ ਡਾਟਰਇੱਕ ਦਿਨ ਅਚਾਨਕ ਹੀ ਉਸਦਾ ਫੋਨ ਆਇਆ,ਬੜੇ ਸਾਲਾਂ ਬਾਦ ਮੈਂ ਇਹ ਆਵਾਜ਼ ਸੁਣੀ ਸੀਕਾਫੀ ਸਾਰੀਆਂ ਗੱਲਾਂ ਸਨ ਉਸ ਨਾਲ ਕਰਨ ਵਾਲੀਆਂ ਬੱਸ ਫੇਰ ਕੀ ਸੀ ਮੈਂ ਮਨੋਰੀ ਬੀਚ ਪਹੁੰਚ ਗਿਆ ਜਿੱਥੇ ਉਸਦੀ ਸ਼ੂਟਿੰਗ ਚੱਲ ਰਹੀ ਸੀ :---

ਦਰਵੇਸ਼- ਬਾਲੀਵੁੱਡ ਵਿੱਚ ਆਪਣੀਂ ਲੈਣ ਲਈ ਤੁਸੀਂ ਕੀ ਸੋਚਕੇ ਇਸ ਫਿਲਮ ਨੂੰ ਚੁਣਿਆ ?

ਪਦਮਿਨੀ- ਕੋਈ ਵੀ ਫਿਲਮ ਚੁਣਨ ਪਿੱਛੇ ਮੇਰਾ ਪਹਿਲਾ ਕਾਰਨ ਤਾਂ ਫਿਲਮ ਦੀ ਕਹਾਣੀ ਪਸੰਦ ਆਉਣਾ ਹੀ ਹੁੰਦਾ ਹੈਬੇਸ਼ਕ ਮੈਂ ਇਸ ਫਿਲਮ ਦੀ ਨਾਇਕਾ ਨਹੀਂ ਹੈ ਲੇਕਿਨ ਫੇਰ ਵੀ ਮੇਰਾ ਕਿਰਦਾਰ ਬੜਾ ਹੀ ਦਿਲਚਸਪ ਹੈਮੈਂ ਇੱਕ ਅਜਿਹੀ ਕਮਾਊ ਔਰਤ ਹਾਂ ਇਸ ਫਿਲਮ ਵਿੱਚ ਜਿਹੜੀ ਆਪਣੇ ਕੈਰੀਅਰ ਦਰਮਿਆਨ ਬੱਚਿਆਂ ਦੀ ਦੀਵਾਰ ਨਹੀਂ ਬਣਨ ਦੇਣਾ ਚਾਹੁੰਦੀਇਹ ਦੇਖਕੇ ਮੇਰਾ ਸਹੁਰਾ ਇੱਕ ਬੱਚੀ ਗੋਦ ਲੈ ਲੈਂਦਾ ਹੈ ਤਾਂ ਕਿ ਮੈਂ ਜਾਣ ਸਕਾਂ ਕਿ ਇੱਕ ਮਾ ਦੇ ਜਜ਼ਬਾਤ ਕੀ ਹੁੰਦੇ ਹਨ

----

ਦਰਵੇਸ਼- ਇਹ ਕਿਰਦਾਰ ਤੁਹਾਨੂੰ ਕਿੰਨਾ ਕੁ ਆਪਣੇ ਦਿਲ ਦੇ ਕੋਲ-ਕੋਲ ਲੱਗਦਾ ਹੈ ?

ਪਦਮਿਨੀ- ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਮੈਂ ਬਾਲੀਵੁੱਡ ਵਿੱਚ ਬਹੁਤ ਚੰਗੀ ਪੁਜ਼ੀਸ਼ਨ ਉੱਪਰ ਸੀਲੇਕਿਨ ਮੈਂ ਆਪਣੇ ਪਰਿਵਾਰ ਨੂੰ ਵਕਤ ਦੇਣ ਲਈ ਫਿਲਮਾਂ ਛੱਡ ਦਿੱਤੀਆਂ ਸਨਮੈਂ ਸੋਚਦੀ ਹਾਂ ਕਿ ਇਸ ਕਿਰਦਾਰ ਦੀ ਸੰਵੇਦਨਾ ਅਤੇ ਭਾਵਨਾਵਾਂ ਨੂੰ ਮੈਥੋਂ ਵੱਧ ਕੋਈ ਨਹੀਂ ਸਮਝ ਸਕਦਾ

----

ਦਰਵੇਸ਼- ਕੀ ਤੁਹਾਨੂੰ ਲੱਗਦਾ ਹੈ ਕਿ ਇਹ ਫਿਲਮ ਦੇਖਣ ਤੋਂ ਬਾਦ ਕੁੜੀਆਂ ਨੂੰ ਗੋਦ ਲੈਣ ਦੇ ਮਾਮਲੇ ਵਿੱਚ ਲੋਕਾਂ ਦਾ ਨਜ਼ਰੀਆ ਬਦਲ ਜਾਵੇਗਾ ?

ਪਦਮਿਨੀ- ਸਾਡੇ ਦੇਸ਼ ਵਿੱਚ ਅਜੇ ਮੁੰਡਿਆਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈਕਿਉਂਕਿ ਖ਼ਾਨਦਾਨ ਨੂੰ ਅੱਗੇ ਚਲਾਉਣ ਲਈ ਵਾਰਿਸ ਚੁਣਨਾ ਹੁੰਦਾ ਹੈਲੇਕਿਨ ਵਕਤ ਨੇ ਇਹ ਸਾਰੀਆਂ ਧਾਰਨਾਵਾਂ ਬਦਲ ਦਿੱਤੀਆਂ ਹਨਹੁਣ ਲੋਕਾਂ ਦੀ ਮਾਨਸਿਕਤਾ ਬਦਲ ਗਈ ਹੈ

----

ਦਰਵੇਸ਼- ਜੇਕਰ ਤੁਹਾਨੂੰ ਕਦੇ ਜ਼ਰੂਰਤ ਪਈ ਤਾਂ ਤੁਸੀਂ ਕਦੇ ਕਿਸੇ ਕੁੜੀ ਨੂੰ ਗੋਦ ਲੈਣਾ ਚਾਹੋਗੇ?

ਪਦਮਿਨੀ- ਹਾਂ..ਕਿਉਂ ਨਹੀਂਹੁਣ ਮੇਰੇ ਕੋਲ ਇੱਕੋ ਇੱਕ ਮੁੰਡਾ ਹੈ,ਜੇਕਰ ਪਰਿਵਾਰ ਨੇ ਜ਼ਰੂਰਤ ਸਮਝੀ ਤਾਂ ਮੈਂ ਇੱਕ ਕੁੜੀ ਹੀ ਗੋਦ ਲਵਾਂਗੀਪਰ ਮੈਂ ਸੋਚਦੀ ਹਾਂ ਕਿ ਇਹ ਪ੍ਰੈਕਟੀਕਲੀ ਸੰਭਵ ਨਹੀ ਹੈ, ਕਿਉਂਕਿ ਮੇਰਾ ਮੁੰਡਾ ਹੁਣ ਵੱਡਾ ਹੋ ਚੁੱਕਿਐ

----

ਦਰਵੇਸ਼- ਕੀ ਤੁਹਾਨੂੰ ਯਕੀਨ ਹੈ ਕਿ ਇਹ ਫਿਲਮ ਭਾਰਤੀ ਔਰਤ ਅਤੇ ਅਨਾਥ ਬੱਚੀ ਦੇ ਜਜ਼ਬਾਤਾਂ ਦੀ ਸਹੀ ਪੇਸ਼ਕਾਰੀ ਕਰੇਗੀ?

ਪਦਮਿਨੀ- ਮੇਰਾ ਵਿਸ਼ਵਾਸ ਹੈ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਵੇਗੀਅੱਜ ਵੀ ਹਿੰਦੁਸਤਾਨੀ ਕੁੜੀਆਂ ਨੇ ਆਪਣੀ ਪਹਿਚਾਣ ਬਣਾਕੇ ਰੱਖੀ ਹੋਈ ਹੈਜਦੋਂ ਕਿ ਪੱਛਮੀ ਸੱਭਿਅਤਾ ਭਾਰੂ ਪੈਂਦੀ ਜਾ ਰਹੀ ਹੈ

----

ਦਰਵੇਸ਼- ਅੱਜ ਕੱਲ੍ਹ ਬੱਚਿਆਂ ਨੂੰ ਲੈਕੇ ਕਾਫ਼ੀ ਫਿਲਮਾਂ ਬਣਨ ਲੱਗ ਪਈਆਂ ਨੇ ?

ਪਦਮਿਨੀ- ਹਾਂ, ਇਹ ਇੱਕ ਵਧੀਆ ਸ਼ੁਰੂਆਤ ਹੈ ਜਿਹੜੀ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ

----

ਦਰਵੇਸ਼- ਬਾਲੀਵੁੱਡ ਵਿੱਚ ਤੁਹਾਡੀ ਵਾਪਸੀ ਦਾ ਕੋਈ ਵਿਸ਼ੇਸ਼ ਕਾਰਣ ?

ਪਦਮਿਨੀ- ਨਹੀਂ ਅਜਿਹਾ ਕੋਈ ਵੀ ਵਿਸ਼ੇਸ਼ ਕਾਰਣ ਨਹੀਂਮੇਰਾ ਰਿਸ਼ਤਾ ਤਾਂ ਬਚਪਨ ਤੋਂ ਹੀ ਅਦਾਕਾਰੀ ਨਾਲ ਹੈਮੈਂ ਤਾਂ ਬੱਸ ਇੱਕ ਬਰੇਕ ਲਿਆ ਸੀ ਕਿਉਂਕਿ ਮੈਂ ਆਪਣੇਂ ਪਰਿਵਾਰ ਦਾ ਧਿਆਨ ਕਰਨਾ ਚਾਹੁੰਦੀ ਸੀਹੁਣ ਮੇਰਾ ਮੁੰਡਾ ਵੀ ਵੱਡਾ ਹੋ ਗਿਐ ਅਤੇ ਮੇਰੀਆਂ ਜ਼ਿੰਮੇਵਾਰੀਆਂ ਵੀ ਕੁੱਝ ਘੱਟ ਗਈਆਂ ਨੇ ਤਾਂ ਹੁਣ ਮੈ ਜ਼ਰੂਰ ਆਪਣਾ ਵਕਤ ਬਾਲੀਵੁੱਡ ਨੂੰ ਦੇਣਾ ਚਾਹੂੰਗੀ

----

ਦਰਵੇਸ਼- ਤੁਹਾਡੇ ਜ਼ਮਾਨੇ ਦੇ ਮੁਕਾਬਲੇ ਅੱਜ ਤੁਹਾਨੂੰ ਫਿਲਮ ਇੰਡਸਟਰੀ ਵਿੱਚ ਕੀ ਬਦਲਿਆ ਹੋਇਆ ਲੱਗਦੈ?

ਪਦਮਿਨੀ- ਪਹਿਲੀ ਗੱਲ ਤਾਂ ਤੁਸੀਂ ਖ਼ੁਦ ਬਦਲੇ ਹੋਏ ਹੋ,ਏਨੀਆਂ ਗੱਲਾਂ ਮਾਰਨ ਲੱਗ ਪਏ ਹੋ ਕਿ ਬੱਸ ਪੁੱਛੋ ਨਾਦੂਜਾ ਫਿਲਮ ਨਿਰਮਾਣ ਵਿੱਚ ਬਹੁਤ ਕਾਹਲੀ ਆ ਗਈ ਹੈਪਹਿਲਾਂ ਬੜੇ ਆਰਾਮ ਨਾਲ ਕੰਮ ਹੁੰਦਾ ਸੀ।ਕੋਈ ਵੀ ਕਲਾਕਾਰ ਸਾਲ ਵਿੱਚ ਦੋ ਤੋਂ ਵੱਧ ਫਿਲਮਾਂ ਨਹੀਂ ਸੀ ਕਰਦਾਦਿਨ ਵਿੱਚ ਮਸਾਂ ਇੱਕ ਸੀਨ ਕਰਦੇ ਹੁੰਦੇ ਸੀ ਹੁਣ ਤਾਂ ਸਭ ਕੁੱਝ ਹੀ ਕਮਰਸ਼ੀਅਲ ਹੋ ਗਿਐਵਕਤ ਪੈਸੇ ਤੋਂ ਵੀ ਜ਼ਿਆਦਾ ਕੀਮਤੀ ਹੋ ਗਿਐਅੱਜ ਤਾਂ ਕਲਾਕਾਰ ਅਤੇ ਨਿਰਦੇਸ਼ਕ ਦੋਨਾਂ ਕੋਲ ਹੀ ਪੇਸ਼ੈਂਸ਼ ਨਹੀਂ ਹੈ