Thursday, February 19, 2009

ਬਰਫ ‘ਚ ਉੱਗਿਆ ਰੁੱਖ – ਸਾਬਰਕੋਟੀ - ਲੇਖ

ਲੇਖਕ: ਦਰਸ਼ਨ ਦਰਵੇਸ਼

ਉਹ ਗੀਤ ਹੈ..ਕਾਲ਼ਿਆਂ ਦਿਨਾਂ ਚ ਅੱਖਾਂ ਖੋਲ੍ਹਦਾ ਗੀਤ

..........

ਉਹ ਸੰਗੀਤ ਹੈ..ਇੱਕ ਦੂਜੇ ਦੀ ਨਿੱਘੀ ਗਲਵੱਕੜੀ ਚ ਜਾਗਦਾ ਸੰਗੀਤ

..........

ਉਹ ਸੁਰ ਹੈ....ਸੀਟੀਆਂ ਮਾਰਦੀ ਪੌਣ ਵਰਗਾ

..........

ਉਹ ਸਾਜ਼ ਹੈ.... ਜੰਗਲ ਦੇ ਅੰਦਰ ਦੀ ਖ਼ਾਮੋਸ਼ੀ ਭੋਗਦੇ ਰੁੱਖ ਵਰਗਾ

.............

ਅਸਲੋਂ ਹੀ ਸਵੇਰ ਦੇ ਸੁਪਨੇ ਵਰਗਾ ਸੱਚ ਹੈ ਸਾਡਾ ਸਾਬਰਕੋਟੀ

..............

ਗਾਇਕੀ ਦੇ ਰੰਗਾਂ ਨਾਲ ਆਪਣੀ ਸਕੀਰੀ ਨਿਭਾਉਣ ਵਾਲਾ ਅਤੇ ਰੱਜਕੇ ਨਿਭਾਉਣ ਵਾਲਾ ਸਾਬਰਕੋਟੀ

...............

ਸਾਬਰ ਨੂੰ ਮੈਂ ਬਹੁਤ ਵਰ੍ਹੇ ਪਹਿਲਾਂ ਤੋਂ ਜਾਣਦਾ ਹਾਂ ਉਵੇਂ ਜਿਵੇਂ ਰੰਗ ਤੇ ਬੁਰਸ਼ ਇੱਕ ਦੂਜੇ ਨੂੰ ਜਾਣਦੇ ਹੁੰਦੇ ਨੇ

..............

ਸਾਬਰ ਜਦੋਂ ਸੁਰ ਚ ਹੁੰਦਾ ਹੈ ਤਾਂ ਵੋਦਕਾ ਦੇ ਨਸ਼ੇ ਵਾਂਗ ਮੇਰੇ ਅੰਦਰ ਇਉਂ ਹੌਲੀ-ਹੌਲੀ ਉਤਰਦਾ ਹੈ ਜਿਵੇਂ ਕੋਈ ਪਹਿਚਾਣਿਆ ਹੋਇਆ ਪਰਛਾਵਾ ਕੰਧ ਤੋਂ ਉੱਤਰ ਰਿਹਾ ਹੋਵੇ ਜਿਵੇਂ ਕੋਈ ਸਪੇਰਾ ਤੁਹਾਡੇ ਵਜੂਦ ਉਪਰ ਜ਼ਹਿਰ ਦਾ ਛਿੱਟਾ ਮਾਰ ਰਿਹਾ ਹੋਵੇ

.............

ਜਿਵੇਂ ਕੋਈ ਵਾੱਨਗਾਗ ਆਪਣੀ ਹੀ ਪੇਂਟਿੰਗ ਉੱਪਰ ਸੁੱਤਾ ਪਿਆ ਹੋਵੇ

.............

ਸੰਗੀਤ ਦੀ ਸਾਧਨਾਂ ਉਸ ਲਈ ਕੰਧੋਲੀ ਉੱਪਰ ਪਏ ਖਾਲੀ ਦੀਵੇ ਵਾਂਗ ਨਹੀਂ, ਬਲਕਿ ਕੱਚੀ ਮਿੱਟੀ ਨਾਲ ਉਸ ਉੱਪਰ ਬਣਾਏ ਮੋਰਾਂ ਚਿੜੀਆਂ ਵਰਗੀ ਹੈ।।ਪੱਖੀ ਦੇ ਆਖਰੀ ਸਿਰੇ ਉੱਪਰ ਲੱਗੇ ਸ਼ੀਸ਼ੇ ਵਰਗੀ ਹੈਜਿਸ ਵਿੱਚ ਉਹ ਹਰ ਰੋਜ਼ ਪਹਿਲਾਂ ਆਪਣਾ ਚਿਹਰਾ ਮਿਣਦਾ ਹੈ ਅਤੇ ਬਾਦ ਵਿੱਚ ਸੁਰਾਂ ਦੀਆਂ ਅੱਖਾਂ ਵਿੱਚ ਠੰਡਕ ਬਣਕੇ ਉੱਤਰ ਜਾਂਦਾ ਹੈਇਹਨਾਂ ਅੱਖਾਂ ਵਿੱਚ ਲਾਈ ਡੁਬਕੀ ਅੰਦਰੋਂ ਕੱਢਕੇ ਲਿਆਉਂਦੀ ਹੈ

ਤਾਰਾ ਅੰਬਰਾਂ ਤੇ ਕੋਈ ਕੋਈ ਐ..

ਇਸ਼ਕ ਤਾਂ ਸ਼ੌਕ ਅਮੀਰਾਂ ਦਾ..

ਦਿਲਾ ਤੂੰ ਟੁੱਟ ਹੀ ਜਾਣੈਂ ..

ਅਸੀਂ ਧੁਰ ਅੰਦਰ ਤੱਕ ਲੀਰਾਂ ਹੋਏ ਬੈਠੇ ਆਂ..

ਕਰ ਗਈਂ ਏ ਸੌਦਾ ਸਾਡਾ ਮੁੱਲ ਵੀ ਨਾਂ ਤਾਰਿਆ..

ਕੰਡੇ ਜਿੰਨੇਂ ਹੁੰਦੇ ਤਿੱਖੇ ਫੁੱਲ ਓਨਾਂ ਹੁੰਦਾ ਸੋਹਣਾਂ..

ਤਨਹਾਈਆਂ..

ਗੱਲਾਂ ਤਾਰਿਆਂ ਨਾਕਰਦੇ ਹਾਂ..

ਯਾਦਾਂ ਤੇਰੀਆਂ..

ਕੋਈ ਵੀ ਰਚਨਾ ਹੋਵੇ ਸਾਬਰ ਕਾਹਲੀ ਨਾਲ ਕੋਈ ਵੀ ਸਮਝੌਤਾ ਕਰਨਾ ਨਹੀਂ ਜਾਣਦਾ, ਕਿਉਂਕਿ ਪਥਰੀਲੇ ਬੋਲਾਂ ਦੀ ਬੰਸਰੀ ਵਜਾਉਂਣੀ ਉਸਨੂੰ ਉਸਤਾਦਾਂ ਨੇ ਨਹੀਂ ਸਿਖਾਈ

----

ਉਸ ਨਾਲ ਰਿਆਜ਼ ਦਾ ਇੱਕ ਇਤਿਹਾਸ ਜੁੜਿਆ ਹੈ ਜਿਸ ਸਦਕਾ ਉਹ ਜਦੋਂ ਵੀ ਕੋਈ ਵਰਕਾ ਸੰਗੀਤ ਦੇ ਪਾਣੀ ਚ ਤਾਰਦਾ ਹੈ ਤਾਂ ਉਹ ਵਰਕਾ ਉਮਰ ਭਰ ਤੈਰਨ ਵਾਲੀ ਕਿਸ਼ਤੀ ਬਣ ਜਾਂਦਾ ਹੈਅੱਧੇ ਦਿਨ ਦੇ ਸਫ਼ਰ ਨਾਲ ਉਸਨੇ ਕਦੇ ਸਾਂਝ ਨਹੀਂ ਪਾਈ

-----

ਉਸਨੂੰ ਸਕੂਨ ਮਿਲਦੈ ਉਹਨਾਂ ਕੰਨ ਰਸੀਆਂ ਕੋਲੋਂ, ਜਿਹਨਾਂ ਨੂੰ ਸੰਗੀਤ ਦੀ ਸਮਝ ਹੁੰਦੀ ਹੈ, ਜਿਹੜੇ ਵਿਸਕੀ ਦੇ ਪੈੱਗ ਚ ਘੁਲਕੇ ਦਾਦ ਦੇਣ ਤੋਂ ਕੰਨੀਂ ਕਤਰਾਉਂਦੇ ਨੇਇਹੋ ਜਿਹੇ ਸਰੋਤਿਆਂ ਦੀ ਸਲਤਨਤ ਦੀ ਪਰਕਰਮਾ ਉਸਨੂੰ ਹੋਰ ਗਾਉਣ ਲਈ ਮਜਬੂਰ ਕਰਦੀ ਹੈ

----

ਸਾਬਰ ਰਾਤੋ-ਰਾਤ ਵਕਤ ਦੀ ਨਜ਼ਰ ਵਿੱਚ ਨਹੀਂ ਉੱਤਰਿਆ..ਉਹ ਵੀ ਕਦੇ ਤੋਤਲੀ ਬੋਲੀ ਬੋਲਦਾ ਸੀਇਹ ਬੋਲੀ ਉਸਨੂੰ ਪਹਿਲਾਂ ਉਸਤਾਦ ਧਾਰਨ ਲਈ ਬਾਪੂ ਬਖਸ਼ੀ ਰਾਮ ਕੋਲ ਲੈ ਗਈ..ਉਹ ਸੰਗੀਤ ਦੀਆਂ ਬਰੂਹਾਂ ਉੱਪਰ ਖੜ੍ਹਾ ਹੋ ਗਿਆ

.....................

ਆਪਣੇਂ ਗੂੰਗੇ ਹਉਕੇ ਨੂੰ ਉਸਨੇ ਆਪਣੇ ਗਲ ਦਾ ਗਹਿਣਾ ਬਣਾ ਲਿਆਆਪਣੇ ਸੁਪਨਿਆਂ ਦੇ ਸਫ਼ਰ ਉੱਪਰ ਉਸਨੇ ਆਪਣੀ ਪਹਿਲੀ ਪੁਲਾਂਘ ਪੁੱਟ ਲਈ

...................

ਉਸਦੇ ਬੋਲਾਂ ਨੇ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂਸਾਬਰ ਨਿਰਧਨ ਕਰਤਾਰਪੁਰੀ ਦੇ ਗਲ ਲੱਗ ਤੁਰਿਆਕਲਾਸੀਕਲ ਸੰਗੀਤ ਦੇ ਨਾਲ ਨਾਲ ਏਥੇ ਉਰਦੂ ਸ਼ਾਇਰੀ ਦੇ ਨਾਲ ਵੀ ਉਸਦਾ ਰਿਸ਼ਤਾ ਜੁੜ ਗਿਆ

ਉਸਨੇ ਗਾਉਣਾ ਸਿਖਿਆ ਉਸਤਾਦ ਪੂਰਨ ਸ਼ਾਹਕੋਟੀ ਹੋਰਾਂ ਨੂੰ ਸੁਣ ਸੁਣਕੇਕਿਉਂਕਿ ਸਾਬਰ ਦਾ ਮੰਨਣਾ ਹੈ ਕਿ ਕੋਈ ਵੀ ਉਸਤਾਦ ਕਿਸੇ ਨੂੰ ਕਦੇ ਕੁਝ ਵੀ ਨਹੀਂ ਸਿਖਾ ਸਕਦਾਇਹ ਤਾਂ ਬੱਸ ਉਸਨੂੰ ਦੇਖ ਦੇਖਕੇ ਸੁਣਕੇ ਹੀ ਸਿੱਖਣਾਂ ਪੈਂਦੈ ਉਸਤਾਦ ਜੀ ਚੰਡਦੇ ਜ਼ਰੂਰ ਨੇ ਪਰ ਉਹਨਾਂ ਚੰਡਾਂ ਦੀ ਕਿਸਮ ਹੋਰ ਹੁੰਦੀ ਹੈ..ਤੇ ਉਹ ਕਿਸਮ ਸਿੱਖਣ ਵਾਲੇ ਨੂੰ ਖ਼ੁਦ ਨੂੰ ਹੀ ਲੱਭਣੀ ਪੈਂਦੀ ਹੈ।.. .. ਤੇ ਸਾਬਰ ਨੇ ਉਹ ਕਿਸਮ ਲੱਭੀਉਸਨੇ ਬਾਰੀਕਬੀਨੀ ਨਾਲ ਨਾਜ਼ੁਕ ਧੁਨਾਂ ਨਾਲ ਆਪਣਾ ਰਿਸ਼ਤਾ ਜੋੜ ਲਿਆਉਸਨੇ ਸੁਰਾਂ ਦੀਆਂ ਲਹਿਰਾਂ ਨੂੰ ਆਪਣੇ ਰਿਆਜ਼ ਦੀ ਉਮਰ ਮੁਤਾਬਕ ਢਾਲ ਲਿਆ

..........

ਸ਼ਾਬਰ ਦੇ ਅੰਦਰ ਜਦੋਂ ਕੋਈ ਸਰਗਮ ਅੰਗੜਾਈ ਭਰਦੀ ਹੈ ਉਸ ਅੰਦਰੋਂ ਉਦੋਂ ਖ਼ਾਮੋਸ਼ੀ ਦੇ ਦਰ ਖੁੱਲ੍ਹਦੇ ਨੇ

............

ਸਾਬਰ ਦੇ ਅੰਦਰ ਜਦੋਂ ਕੋਈ ਪਿਆਸ ਡੂੰਘੀ ਹੁੰਦੀ ਹੈ..ਉਸ ਨੂੰ ਆਪਣੇ ਅੰਦਰੋਂ ਜਦੋਂ ਕੋਈ ਗੁੰਮ ਹੋਇਆ ਮੋਤੀ ਲੱਭ ਜਾਂਦਾ ਹੈ ਤਾਂ ਕਿੰਨੀਆਂ ਹੀ ਤਰਜ਼ਾਂ ਉਸਦੇ ਮੱਥੇ ਦੀਆਂ ਤਿਊੜੀਆਂ ਚ ਆ ਬੈਠਦੀਆਂ ਨੇ

...........

ਮੁੰਦ ਲੈਂਦਾ ਉਹ ਉਦੋਂ ਉਹ ਆਪਣੀਆਂ ਅੱਖਾਂ..

----

.. ਉਦੋਂ ਤਾਂ ਉਹ ਆਪਣੇ ਆਪ ਤੋਂ ਵੀ ਜਲਾਵਤਨੀ ਲੈ ਲੈਂਦਾ ਹੈਸੁਰ ਨਾਲ ਕਿਵੇਂ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾਅਤੇ ਅਜਿਹੇ ਸਮਝੌਤੇ ਨਾਂ ਕਰਨ ਕਰਕੇ ਸ਼ਾਇਦ ਅੱਜ ਤੱਕ ਉਸਨੂੰ ਨੱਚਣਾਂ ਨਹੀਂ ਆਇਆਉਹ ਤਾਂ ਬੜੇ ਠਰੰਮੇ ਨਾਲ ਆਖਦਾ ਹੈ ਗਵੱਈਏ ਨੱਚਣ ਲਈ ਨਹੀਂ ਹੁੰਦੇ ਸੁਰ ਨੂੰ ਤਾਂ ਬੈਠਕੇ ਹੀ ਮੰਤਰ-ਮੁਗਧ ਹੋ ਕੇ ਫੜਨਾਂ ਔਖਾ ਹੁੰਦੈਉਹ ਭਲਾ ਨਚਾਰ ਬਣਕੇ ਕਿਵੇਂ ਫੜਿਆ ਜਾ ਸਕਦੈ ਨੱਚ ਕੇ ਤਾਂ ਰੱਬ ਨੂੰ ਮਨਾਈਦੈ ਤੇ ਮੇਰਾ ਰੱਬ ਅਜੇ ਤੱਕ ਮੇਰੇ ਨਾਲ ਰੁੱਸਿਆ ਨਹੀਂ ਤੇ ਜੇ ਅਜਿਹਾ ਹੋ ਵੀ ਗਿਆ ਤਾਂ ਮੈਂ ਝਾਜਰਾਂ ਪਾ ਕੇ ਅੱਡੀਆਂ ਜ਼ਖ਼ਮੀ ਕਰਨ ਤੋਂ ਗੁਰੇਜ਼ ਨਹੀਂ ਕਰਾਂਗਾ

----

ਸਾਬਰ ਚਾਹੁੰਦਾ ਹੈ, ਗਾਵਾਂ ਤਾਂ ਸਿਰਫ ਤੇ ਸਿਰਫ਼ ਸੂਫ਼ੀਆਨਾ ਕਲਾਮ ਹੀ ਗਾਵਾਂ ਕਮਲਾ-ਕਮਲਾ ਹੋ ਜਾਵਾਂ .....ਸਿਰਫ ਤਨਹਾਈ ਹੰਢਾਵਾਂ ਪਰ ਏਨੇ ਸਰੋਤੇ ਕਿੱਥੋਂ ਲੈ ਕੇ ਆਵਾਂ ਕਿ ਮੇਰੀਆਂ ਮੁੱਢਲੀਆਂ ਜ਼ਰੂਰਤਾਂ ਤਾਂ ਪੂਰੀਆਂ ਹੋ ਸਕਣ ਜਰੂਰਤ ਹੈ ਲੋਕਾਂ ਦਾ ਟੇਸਟ ਬਦਲਣ ਦੀ ਇਕੱਲਾ ਸੂਫ਼ੀਆਨਾ ਗਾ ਕੇ ਸਮਾਜ ਵਿੱਚ ਨਹੀਂ ਵਿਚਰਿਆ ਜਾ ਸਕਦਾ ਸਟੇਟਸ ਸਿੰਬਲ ਨਾਂ ਦੀ ਚੀਜ਼ ਅੱਜ ਕੱਲ ਬਹੁਤ ਤੰਗ ਕਰਦੀ ਹੈ ਕੋਈ ਵੀ ਗਵੱਈਆ ਆਪਣੀ ਸਾਧਨਾ ਸਦਕਾ ਆਪਣੇ ਸਰੋਤਿਆਂ ਨਾਲ ਇੱਕ ਰਿਸ਼ਤਾ ਜੋੜਦਾ ਹੈ ਤੇ ਉਹ ਨਹੀਂ ਚਹੁੰਦਾ ਕਿ ਕਿਸੇ ਨੂੰ ਖੁਸ਼ ਕਰਨ ਲਈ ਉਹ ਆਪਣਾ ਰਿਸ਼ਤਾ ਤੋੜ ਲਵੇ

----

ਸਾਬਰ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਜਦੋਂ ਵੀ ਗਾਵੇ ਇਹੋ ਜਿਹਾ ਗਾਵੇ ਜੋ ਸਰੋਤਿਆ ਦੀ ਕਸਵੱਟੀ ਉਪਰ ਖਰਾ ਉਤਰੇ ਸਰੋਤੇ ਦੇ ਮਨ ਦਾ ਸਕੂਨ ਸਾਬਰ ਨੂੰ ਹੋਰ ਗਾਉਣ ਲਈ ਸਕੂਨ ਦਿੰਦਾ ਹੈ ਜਦੋਂ ਚੰਗਾ ਗਾਇਆ ਜਾਵੇਗਾ ਤਾਂ ਜ਼ਰੂਰਤਾਂ ਦੀ ਪੂਰਤੀ ਲਈ ਪੈਸਾ ਤਾਂ ਆਪਣੇ ਆਪ ਹੀ ਆ ਜਾਵੇਗਾ

..............

ਸਾਬਰ ਨੂੰ ਸਿਆਸਤ ਨਹੀਂ ਆਉਂਦੀ ਉਸਨੂੰ ਸਿਰਫ਼ ਮਿਹਨਤ ਆਉਂਦੀ ਹੈ

.................

ਆਪਣੇ ਗੀਤਾਂ ਚ ਆਪਣੀ ਰੂਹ ਭਰ ਦੇਣੀ ਉਹ ਆਪਣਾ ਪਹਿਲਾਂ ਧਰਮ ਸਮਝਦਾ ਹੈ ਰਚਨਾ ਨਾਲ ਬੇਇਮਾਨੀ ਉਹ ਆਪਣੀ ਮਾਂ ਬੋਲੀ ਦੀ ਸਭ ਤੋਂ ਵੱਡੀ ਗਾਲ੍ਹ ਸਮਝਦਾ ਹੈ ਇਹ ਈਮਾਨਦਾਰੀ ਹੀ ਸੀ ਕਿ ਉਹ ਜਾਣਦਾ ਹੈ ਕਿ ਸਰੋਤੇ ਕਿਸ ਕਿਸ ਕੋਨੇਚ ਬੈਠੇ ਹਨ ਕਿੱਥੇ ਕਿੱਥੇ ਉਸਦੀ ਆਵਾਜ਼ ਨੂੰ ਚੁੰਮਿਆ , ਸੁਣਿਆ ਤੇ ਸਤਿਕਾਰਿਆ ਜਾ ਰਿਹਾ ਹੈ

-----

ਸਾਬਰ ਉਹਨਾਂ ਖੁਸ਼ਕਿਸਮਤ ਗਾਇਕਾਂ ਵਿੱਚੋਂ ਹੈ ਜਿਸ ਨੂੰ ਕਦੇ ਨਿਰਮਾਤਾ ਤੱਕ ਪਹੁੰਚ ਨਹੀਂ ਕਰਨੀ ਪਈ ਉਸਨੇ ਹਰ ਵੇਰ ਅਤੇ ਹਰ ਕਿਸੇ ਲਈ ਆਪਣੇ ਰੰਗ ਅਤੇ ਆਪਣੇ ਅੰਦਾਜ਼ ਵਿੱਚ ਗਾਇਆ ਹੈ ਉਹ ਜਾਣਦਾ ਹੈ ਕਿ ਰਚਨਾਕਾਰ ਅਤੇ ਰਚਨਾ ਦੀ ਇੱਜ਼ਤ ਕਿਵੇਂ ਕਰਨੀ ਹੈਉਸਨੂੰ ਪਤਾ ਹੈ ਕਿ ਰਚਨਾ ਪਹਿਲਾ ਹੈਉਹ ਗੀਤ ਦੇ ਧੁਰ ਅੰਦਰ ਦੀ ਆਤਮਾ ਦੇ ਦਰਸ਼ਨ ਕਰਨ ਜਾਣਦਾ ਹੈਇਸੇ ਲਈ ਸ਼ਾਇਦ ਉਸਨੇ ਹਰ ਵਾਰ ਰਚਨਾ ਨੂੰ ਪਹਿਲ ਦਿੱਤੀ

----

ਨਾਮ ਹਟਾਕੇ ਗੀਤਾਂ ਨੂੰ ਛਾਨਣੀ ਲਾਉਂਦਾ ਹੈ ਉਹਹਰ ਵਾਰ ਕੁੱਝ ਕੁ ਰਚਨਾਵਾਂ ਹੀ ਹੁੰਦੀਆਂ ਹਨ ਜਿਹੜੀਆਂ ਸਰੋਤਿਆਂ ਦੇ ਬਾਜ਼ਾਰ ਵਿੱਚ ਉੱਤਰਨ ਲਈ ਉਸਦੀ ਛਾਨਣੀ ਵਿੱਚ ਬਚੀਆਂ ਰਹਿ ਜਾਂਦੀਆਂ ਹਨਬੱਸ ਫੇਰ ਤਾਂ ਉਹ ਗੀਤ ਹੁੰਦੇ ਹਨ ਅਤੇ ਸਾਬਰ ਹੁੰਦਾ ਹੈਦੋਨੋਂ ਹੀ ਸੁਰਾਂ ਦੀ ਡੂੰਘੀ ਝੀਲ ਚ ਉਤਰ ਕੇ ਨਤਮਸਤਕ ਹੋ ਜਾਂਦੇ ਹਨ, ਇੱਕ ਦੂਸਰੇ ਦੇ ਸਾਬਰ ਦਾ ਸੁਪਨਾ ਹੈ ਕਿ ਉਹ ਇੱਕ ਦਿਨ ਸ਼ਿਵ ਕੁਮਾਰ ,ਸੁਰਜੀਤ ਪਾਤਰ, ਡਾ.ਜਗਤਾਰ ,ਗੁਰਦਿਆਲ ਰੌਸ਼ਨ, ਉਲਫਤ ਬਾਜਵਾ ਵਰਗੀਆਂ ਸਾਹਿਤਕ ਕਲਮਾਂ ਨੂੰ ਜ਼ਰੂਰ ਆਪਣੀ ਅਵਾਜ਼ ਦੇਵੇਗਾਸਾਹਿਤਕ ਕਲਮਾਂ ਉਸਨੂੰ ਸਕੂਨ ਪ੍ਰਦਾਨ ਕਰਦੀਆਂ ਨੇ ਉਸਨੂੰ ਖ਼ੁਦ ਨੂੰ ਮਹਿਸੂਸ ਹੂੰਦਾ ਹੈ ਕਿ ਸਾਹਿਤਕ ਰਚਨਾਵਾਂ ਗਾਉਂਦਿਆਂ ਉਸਦਿਆਂ ਬੁੱਲ੍ਹਾਂ ਚੋਂ ਫੁੱਲ ਕਿਰਦੇ ਨੇ, ਕਿਉਂਕਿ ਉਹ ਜਾਣਦਾ ਹੈ ਕਿ ਸਾਹਿਤਕ ਰਚਨਾਵਾਂ ਗਾਉਂਦਿਆਂ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਹੁੰਦਾ ਹੈ

----

ਅਜਿਹਾ ਹਰਗਿਜ਼ ਨਹੀਂ ਹੈ ਕਿ ਸਾਬਰ ਸਿਰਫ਼ ਗਾਉਂਦਾ ਹੀ ਗਾਉਂਦਾ ਹੈ ਉਹ ਸੁਣਦਾ ਵੀ ਹੈ, ਤੇ ਜਦੋਂ ਸੁਣਦਾ ਹੈ ਤਾਂ ਗੁਲਾਮ ਅਲੀ ਸਾਹਿਬ ਨੂੰ ਖ਼ੂਬ ਸੁਣਦਾ ਹੈ ਬਰਕਤ ਸਿੱਧੂ ਦੀ ਗਾਇਕੀ ਹਰ ਪਲ ਉਸਦੇ ਨਾਲ ਹੁੰਦੀ ਹੈ ਅਤੇ ਜੇਕਰ ਕਲਚਰਲ ਪਰਫਾਰਮੈਂਸ ਦੀ ਗੱਲ ਕਰਨੀ ਹੋਵੇ, ਤਾਂ ਉਹ ਸਿਰਫ਼ ਗੁਰਦਾਸ ਮਾਨ ਦਾ ਹੀ ਨਾਂ ਲੈਂਦਾ ਹੈ

----

ਸਾਬਰ ਨੂੰ ਗਾਉਂਦਿਆਂ ,ਪਰਫਾਰਮ ਕਰਦਿਆਂ ਤੁਸੀਂ ਸੁਣੋਗੇ ,ਤਾਂ ਤਹਾਨੂੰ ਕਿਧਰੇ ਨਕਲੀਪਣ ਨਜ਼ਰ ਨਹੀਂ ਆਵੇਗਾ। ਓਪਰਾਪਣ ਪੇਸ਼ ਕਰਨਾ ਉਸਦੀ ਗਾਇਕੀ ਅਤੇ ਉਸਦੇ ਸੁਭਾਅ ਦਾ ਧਰਮ ਨਹੀਂ ਹੈ ਸਾਬਰ ਦੇ ਸਰੋਤਿਆਂ ਨੇ ਸਾਬਰ ਦੇ ਖੰਭਾਂ ਹੇਠ ਪਰਵਾਜ਼ ਭਰ ਦਿੱਤੀ ਹੈ ਸਾਬਰ ਗਾਏਗਾ ਤਾਂ ਗਾਉਂਦਾ ਹੀ ਤੁਰਿਆ ਜਾਏਗਾਉਸਦੀ ਤੋਰ ਨੇ ਰਵਾਨਗੀ ਫੜ ਲਈ ਹੈ ਉਸਨੇ ਸਦਾ ਹੀ ਵਖਰੇਵਾਂ ਪੇਸ਼ ਕੀਤਾ ਹੈ ਆਪਣੇ ਆਪ ਨੂੰ ਅੰਨ੍ਹੀ ਭੀੜ ਚ ਗੁਆ ਕੇ ਖੁਸ਼ ਹੋਣ ਵਾਲਾ ਗਾਇਕ ਨਹੀਂ ਹੈ ਉਹ । ਅਜਿਹੀ ਸਿਹਤਮੰਦ ਸੋਚਣੀ ਵਾਲੇ ਗਾਇਕ ਨੂੰ ਸਿਹਤਮੰਦ ਮੁਬਾਰਕ ਕਹਿਣਾ ਸਾਡਾ ਫ਼ਰਜ਼ ਬਣਦਾ ਹੈ2 comments:

Rajinderjeet said...

Saabarkoti baare iston vadhiya nahin likhea ja sakda....

Ashok kaushal photo artist said...

saabarkoti sahab majuda daur de bakmal gayak han. anphole panne darshan darvesh je ne phole .saabarkoti de gayaki hor shikhar chhohe aamin......

ashok kaushal,photoartist