Tuesday, January 13, 2009

ਸਿਨੇਮਾ ਲਈ ਪੰਜਾਬੀ ਸਾਹਿਤ ਕੋਲ ਬਹੁਮੁੱਲੀਆਂ ਕਿਰਤਾਂ ਦਾ ਭੰਡਾਰ ਹੈ – ਦਰਸ਼ਨ ਦਰਵੇਸ਼

ਮੁਲਾਕਾਤੀ ਸੀਤਲ ਗਿੱਲ

ਦਰਸ਼ਨ ਦਰਵੇਸ਼ ਦਾ ਜੇਕਰ ਪੰਜਾਬੀ ਸਾਹਿਤ ਨਾਲ ਜੋੜਕੇ ਜ਼ਿਕਰ ਕਰਨਾ ਹੋਵੇ ਤਾਂ ਅੰਦਰ ਇੱਕ ਸੰਪਾਦਕ, ਸ਼ਾਇਰ, ਕਹਾਣੀਕਾਰ, ਹਰ ਵੇਲੇ ਕੋਈ ਨਾ ਕੋਈ ਗੱਲ ਆਖਦਾ ਦਿਖਾਈ ਸੁਣਾਈ ਦਿੰਦਾ ਹੈਪੰਜਾਬੀ ਸਾਹਿਤ ਵਿੱਚ ਕਿਸੇ ਵੇਲੇ ਉਸਦੀ ਕਵਿਤਾ ਦਾ ਅੱਛਾ ਖਾਸਾ ਜ਼ਿਕਰ ਹੁੰਦਾ ਸੀ ਆਪਣੇ ਸਮਕਾਲੀਆਂ ਵਿੱਚ ਉਸਦਾ ਨਾਮ ਮੂਹਰਲੀ ਕਤਾਰ ਦੇ ਸ਼ਾਇਰਾਂ ਵਿੱਚ ਹੁੰਦਾ ਸੀ ਉਹਨਾਂ ਵੇਲਿਆਂ ਵਿੱਚ ਉਸਨੇ ਇੱਕ ਕਵਿਤਾ-ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤਾ ਉਦਾਸ ਸਿਰਲੇਖਉਸਦੀ ਚਰਚਾ ਹੋਈ ਖ਼ੂਬ ਚਰਚਾ ਹੋਈ ਪ੍ਰਮਿੰਦਰਜੀਤ, ਮੋਹਨਜੀਤ ਜਿਹੇ ਨਾਮਵਰ ਸ਼ਾਇਰਾਂ ਨੇ ਉਸਨੂੰ ਤਲਾਸ਼ ਦਾ ਸ਼ਾਇਰ ਕਿਹਾਉਸਦਾ ਨਾਵਲੈੱਟ ਮਾਈਨਸ ਜ਼ੀਰੋ’,ਅਕਸ ਵਿੱਚ ਛਪਿਆ ਤਾਂ ਉਸਦੇ ਪਾਠਕਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ. . . ਪਰ ਦਰਸ਼ਨ ਦਰਵੇਸ਼ ਅੰਦਰਲੀ ਤਲਾਸ਼ ਨੇ ਉਸਨੂੰ ਟਿਕਣ ਨਾ ਦਿੱਤਾ. . . ਤੇ ਜਿਸ ਦਿਨ ਉਹ ਫ਼ਿਰੋਜ਼ਪੁਰ ਜਨਤਾ ਐਕਸਪ੍ਰੈਸ ਉੱਪਰ ਮੁੰਬਈ ਲਈ ਰਵਾਨਾ ਹੋਇਆ ਤਾਂ ਇਹ ਉਸਦੀ ਤਲਾਸ਼ ਦਾ ਅਗਲਾ ਕਦਮ ਸੀ

ਮੁੰਬਈ ਪਹੁੰਚਕੇ ਉਸਦਾ ਇੱਕੋ ਇੱਕ ਨਿਸ਼ਾਨਾ ਸੀ, ਮਸ਼ਹੂਰ ਸਿਨਮਾਟੋਗ੍ਰਾਫਰ ਮਨਮੋਹਨ ਸਿੰਘ ਦੀ ਛਤਰਛਾਇਆ ਹੇਠ ਸਿਨੇਮਾ ਦੀਆਂ ਬਾਰੀਕੀਆਂ ਸਿੱਖਣੀਆਂ ਅਤੇ ਹਰ ਵੇਲੇ ਆਪਣੇ ਆਪ ਨੂੰ ਕੰਮ ਵਿੱਚ ਰੁੱਝੇ ਰੱਖਣਾ ਤਿੰਨ ਕੁ ਮਹੀਨਿਆਂ ਦੀ ਜੱਦੋ-ਜਹਿਦ ਤੋਂ ਬਾਦ ਆਖਿਰ ਉਹ ਮਨ ਜੀਦਾ ਆਸ਼ੀਰਵਾਦ ਲੈਣ ਵਿੱਚ ਕਾਮਯਾਬ ਹੋ ਹੀ ਗਿਆ ਬੱਸ ਫੇਰ ਕੀ ਸੀ, ਚਲ ਸੋ ਚਲ ਉਸਨੇ ਮਨਮੋਹਨ ਸਿੰਘ ਹੋਰਾਂ ਨਾਲ ਮਾਚਿਸ’, ‘ ਮੁਹੱਬਤੇਂ’ ,‘ਔਰ ਪਿਆਰ ਹੋ ਗਿਆ’ , ‘ ਦਿਲ ਤੋ ਪਾਗਲ ਹੈ’ , ‘ ਜਬ ਪਿਆਰ ਕਿਸੀ ਸੇ ਹੋਤਾ ਹੈ’ , ‘ ਹੂ-ਤੂ-ਤੂ’ , ‘ ਦਿਲਲਗੀ’ , ‘ ਅਲਬੇਲਾ, ਵਰਗੀਆਂ ਫਿਲਮਾਂ ਸਹਾਇਕ ਕੈਮਰਾਮੈਨ ਦੇ ਤੌਰ ਉੱਪਰ ਕੀਤੀਆਂ ਪਿਛਲੇ ਦਿਨੀਂ ਬੜੇ ਸਾਲਾਂ ਬਾਦ ਅਚਾਨਕ ਉਹ ਫਿਰ ਮਨਮੋਹਨ ਸਿੰਘ ਨਾਲ ਚੰਡੀਗੜ੍ਹ ਦੇ ਚੀਮਾ ਸਟੂਡੀਓ ਵਿੱਚ ਪੰਜਾਬੀ ਫਿਲਮ ਮੇਰਾ ਪਿੰਡਦੀ ਸੂਟਿੰਗ ਤੋਂ ਦੋ ਕੁ ਮਹੀਨੇ ਬਾਦ ਅਤੇ ਮੁੰਡੇ ਯੂ.ਕੇ. ਦੇਦੀ ਸ਼ੂਟਿੰਗ ਤੋਂ ਪਹਿਲਾਂ ਅਚਾਨਕ ਹੀ ਮਿਲ਼ ਗਿਆ ਤੇ ਉਸਨੇ ਦੱਸਿਆ ਕਿ ਉਹ ਅੱਜ-ਕੱਲ੍ਹ ਇਹ ਫਿਲਮ ਮਨ ਜੀ ਹੋਰਾਂ ਨਾਲ ਹੀ ਕਰ ਰਿਹਾ ਹੈਬੜੀ ਦੇਰ ਤੋਂ ਉਸ ਨਾਲ ਗੱਲਾਂ ਕਰਨ ਦੀ ਤਮੰਨਾ ਸੀ ਜਿਹੜੀ ਮੈਂ ਉਸ ਦਿਨ ਪੂਰੀ ਕਰ ਲਈ

ਸੀਤਲ- ਦਰਸ਼ਨ ਇਹ ਦੱਸੋ ਕਿ ਤੁਸੀਂ ਆਪਣੇ ਸੁਪਨੇ ਵਿੱਚ ਕਿੱਥੋਂ ਤੱਕ ਕਾਮਯਾਬ ਹੋਏ ਹੋ ?

ਦਰਵੇਸ਼- ਸੁਪਨੇ ਦੀ ਪੂਰਤੀ ਬਾਰੇ ਤਾਂ ਅਜੇ ਸੋਚਿਆ ਵੀ ਨਹੀਂ ਜਾ ਸਕਦਾ ਬੀਬਾਅਜੇ ਤਾਂ ਸਿੱਖਣ ਦਾ ਵੇਲ਼ਾ ਹੈਗੁਰੂ ਜੀ ਨੇ ਮੇਰੇ ਵਰਗੇ ਨਜ਼ਰ ਵਿਹੂਣੇ ਨੂੰ ਅੱਖਾਂ ਦੇ ਦਿੱਤੀਆਂ ਨੇ, ਇੱਕ ਰਸਤਾ ਦਿਖਾ ਦਿੱਤੈ ਹੁਣ ਚੱਲਣਾ ਤਾਂ ਖ਼ੁਦ ਨੂੰ ਹੀ ਪੈਣੈਂ

----

ਸੀਤਲ- ਤੁਸੀਂ ਕਾਫ਼ੀ ਦੇਰ ਬਾਦ ਮਨ ਜੀ ਹੋਰਾਂ ਨਾਲ ਨਜ਼ਰ ਆਏ ਹੋ ?

ਦਰਵੇਸ਼- ਹਾਂ, ਜਿਸਮਾਨੀ ਤੌਰ ਉੱਤੇ ਬੇਸ਼ੱਕ ਨਜ਼ਰ ਆਇਆ ਹਾਂ ਪਰ ਮਾਨਸਿਕ ਤੌਰ ਉੱਤੇ ਮੈਂ ਹਮੇਸ਼ਾ ਉਹਨਾਂ ਦੇ ਨਾਲ ਸਾਂ ਅਤੇ ਸਦਾ ਲਈ ਰਹਾਂਗਾ ਵੀ ਦਰਅਸਲ ਮੇਰੇ ਕੁੱਝ ਆਪਣੇ ਪ੍ਰੋਜੈਕਟ ਸਨ, ਨਿਰਮਾਤਾਵਾਂ ਨਾਲ ਕੁੱਝ ਇਕਰਾਰਨਾਮੇ ਸਨ, ਉਹਨਾਂ ਨੂੰ ਨੇਪਰੇ ਚਾੜ੍ਹਨਾ ਵੀ ਬਹੁਤ ਜ਼ਰੂਰੀ ਸੀ

----

ਸੀਤਲ- ਇਸ ਸਮੇਂ ਦੌਰਾਨ ਤੁਸੀਂ ਆਪਣੇ ਤੌਰ ਉੱਤੇ ਕੀ ਕੁੱਝ ਵੱਖਰਾ ਕੀਤਾ ?

ਦਰਵੇਸ਼- ਨਿਰਮਾਤਾ ਜਗਦਰਸ਼ਨ ਸਮਰਾ ਦਾ ਟੀ.ਵੀ. ਸੀਰੀਅਲ ਸੀ ਦਾਣੇ ਅਨਾਰ ਦੇ’ , ਜਿਸਨੇ ਮੈਨੂੰ ਇੱਕ ਪਹਿਚਾਣ ਤਾਂ ਦਿੱਤੀ ਹੀ ਦਿੱਤੀ ਨਾਲ ਨਾਲ ਮੈਨੂੰ ਆਪਣੀ ਜ਼ਮੀਨ ਨਾਪਣ ਦਾ ਵੱਲ ਵੀ ਸਿਖਾਇਆ ਅਤੇ ਮੈਨੂੰ ਮੇਰੀਆ ਕਮਜ਼ੋਰੀਆਂ ਤੋਂ ਜਾਣੂੰ ਕਰਵਾਕੇ ਮੇਰੇ ਇਰਾਦੇ ਨੂੰ ਹੋਰ ਬੁਲੰਦ ਵੀ ਕੀਤਾ ਇਸ ਲੜੀਵਾਰ ਦਾ ਲੇਖਕ, ਗੀਤਕਾਰ, ਕੈਮਰਾਮੈਨ ਅਤੇ ਨਿਰਦੇਸ਼ਕ ਮੈਂ ਹੀ ਸੀ ਇਹ ਇੱਕ ਤਰ੍ਹਾਂ ਦਾ ਪੁਰਸਲਾਤ ਚੋਂ ਗੁਜ਼ਰਨ ਵਰਗਾ ਤਜ਼ਰਬਾ ਸੀ ਜਿਸਨੂੰ ਮੈਂ ਪੂਰਾ ਕੀਤਾ ਇਸਦੇ ਨਾਲ ਹੀ ਲੜੀਵਾਰ ਰਾਤ ਬਾਕੀ ਹੈ’, ਜਿਸਦਾ ਮੈਂ ਕੈਮਰਾਮੈਨ ਅਤੇ ਲੇਖਕ, ‘ਸਿਰਨਾਵਾਂਦਾ ਕੈਮਰਾਮੈਨ, ਉਂਝ ਇਸਦੇ ਨਿਰਮਾਤਾਵਾਂ ਨੂੰ ਸਾਹਿਤਕ ਕਹਾਣੀਆਂ ਦੀ ਚੋਣ ਮੈਂ ਹੀ ਕਰਕੇ ਦਿੰਦਾ ਹੁੰਦਾ ਸੀ ਲੜੀਵਾਰ ਪਿੰਡਾਂ ਵਿੱਚੋਂ ਪਿੰਡ ਸੁਣੀਂਦਾਦਾ ਲੇਖਕ, ਕੈਮਰਾਮੈਨ ਅਤੇ ਕਾਰਜਕਾਰੀ ਨਿਰਦੇਸ਼ਕ ਵੀ ਮੈਂ ਹੀ ਸੀ ਇਸ ਤੋਂ ਇਲਾਵਾ ਬਹੁਤ ਸਾਰੀਆਂ ਐਡ ਫਿਲਮਾਂ ਕਰਨ ਦੇ ਨਾਲ ਨਾਲ ਕੁੱਝ ਅਜਿਹੀਆਂ ਦਸਤਾਵੇਜ਼ੀ ਫਿਲਮਾਂ ਵੀ ਬਣਾਈਆਂ ,ਜਿਹਨਾਂ ਦਾ ਜ਼ਿਕਰ ਬਹੁਤ ਵੱਡੇ ਲੈਵਲ ਉੱਪਰ ਹੋਇਆਦੋ ਫਿਲਮਾਂ ਏਕ ਅਕੇਲੀ ਲੜਕੀਅਤੇ ਯੂ ਆਰ ਇਨ ਏ ਕਿਊਨੂੰ ਤਾਂ ਬਾਕਾਇਦਾ ਪੁਰਸਕਾਰ ਵੀ ਪ੍ਰਾਪਤ ਹੋਏਇਹਨਾਂ ਤੋਂ ਇਲਾਵਾ ਨਗਰ ਕੀਰਤਨ’, ‘ਚੌਪਾਲ’ , ਗਿੱਧਾਨੇ ਵੀ ਉਸ ਵੇਲੇ ਆਪਣੀ ਕਿਸਮ ਦੇ ਕੀਰਤੀਮਾਨ ਸਥਾਪਤ ਕੀਤੇ ਸਨ

----

ਸੀਤਲ- ਸਾਹਿਤ ਤੋਂ ਸਿਨੇਮਾ ਵੱਲ ਅਚਾਨਕ ਹੀ ਆਉਣਾ ਕਿਵੇਂ ਲੱਗਿਆ ?

ਦਰਵੇਸ਼- ਇੱਕੇ ਦਮ ਆਉਣ ਦਾ ਕੀ ਮਤਲਬ ? ਤੁਸੀਂ ਤਾਂ ਸ਼ਾਇਦ ਇਉਂ ਸੋਚ ਰਹੇ ਹੋ ਜਿਵੇਂ ਮੈਨੂੰ ਏਥੇ ਕੋਈ ਜੌਬ ਮਿਲੀ ਹੋਵੇ ਇਹ ਤਾਂ ਸਭ ਉਦੋਂ ਹੀ ਮਿਥਿਆ ਗਿਆ ਸੀ ਜਦੋਂ ਮੈਂ ਜ਼ਿੰਦਗੀ ਦੀ ਸਭ ਤੋਂ ਪਹਿਲੀ ਫਿਲਮ ਬਾਵਰਚੀਵੇਖੀ ਸੀ ਉਦੋਂ ਹੀ ਇਹ ਸੋਚ ਲਿਆ ਸੀ ਕਿ ਇਹੋ ਜਿਹੀਆਂ ਫਿਲਮਾਂ ਦੇ ਟਾਈਟਲਜ਼ ਵਿੱਚ ਇੱਕ ਦਿਨ ਮੇਰਾ ਨਾਂ ਵੀ ਜ਼ਰੂਰ ਆਵੇਗਾ ਅਤੇ ਮੈਨੂੰ ਉਹ ਸੁਪਨਾ ਪੂਰਾ ਕਰਨ ਲਈ ਪੂਰੇ ਵੀਹ ਸਾਲ ਲੱਗ ਗਏ

----

ਸੀਤਲ- ਇਹਨਾਂ ਵੀਹ ਸਾਲਾਂ ਵਿੱਚ ਤੁਹਾਨੂੰ ਕਿਹੋ ਜਿਹੀ ਜੱਦੋ-ਜਹਿਦ ਚੋਂ ਗੁਜ਼ਰਨਾ ਪਿਆ ?

ਦਰਵੇਸ਼- ਜੱਦੋ-ਜਹਿਦ ਤਾਂ ਅਜੇ ਵੀ ਜਾਰੀ ਹੈ ਅਤੇ ਜਾਰੀ ਰਹੇਗੀ ਵੀਹਰ ਦੂਜੇ ਸਾਲ ਸਿਨੇਮਾ ਦਾ ਸੰਦਰਭ ਬਦਲ ਜਾਂਦਾ ਹੈਵੈਸੇ ਮੈਂ ਇਸ ਤਰਾਂ ਦੀ ਹਾਲੇ ਕੋਈ ਖ਼ਾਸ ਜੱਦੋ-ਜਹਿਦ ਕੀਤੀ ਵੀ ਨਹੀਂ ਕਿ ਮੈਂ ਕੰਮ ਦੇ ਪਿੱਛੇ ਹੱਥ ਧੋ ਕੇ ਹੀ ਪੈ ਗਿਆ ਹੋਵਾਂਮੇਰੇ ਕੋਲ ਆਪਣੇ ਆਪ ਜਿੰਨਾ ਵੀ ਕੰਮ ਆਇਆ ਮੈਂ ਕੀਤਾਮੇਰਾ ਇੱਕ ਸੁਪਨਾ ਸੀ ਕਿ ਮਨਮੋਹਨ ਸਿੰਘ ਮੇਰੇ ਉਸਤਾਦ ਹੋਣ ਤੇ ਉਹ ਸੁਪਨਾ ਮੇਰਾ ਪੂਰਾ ਹੋਇਆਮੈਂ ਉਹਨਾਂ ਕੋਲੋਂ ਫਿਲਮ ਦੀਆਂ ਬਹੁਤ ਸਾਰੀਆਂ ਤਕਨੀਕਾਂ ਸਿੱਖੀਆਂ ਅਤੇ ਸਦਾ ਲਈ ਸਿੱਖਦਾ ਰਹਾਂਗਾਉਹਨਾਂ ਵਰਗਾ ਟਿਊਟਰ ਬਾਲੀਵੁੱਡ ਵਿੱਚ ਇੱਕ ਵੀ ਨਹੀਂ ਹੈਬਾਕੀ ਏਥੇ ਜੱਦੋ-ਜਹਿਦ ਢੀਠਤਾਈ ਦਾ ਨਾਂ ਹੈਅਤੇ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਅੱਜ ਦੇ ਭਾਰਤੀ ਕਾਰਪੋਰੇਟ ਸੈਕਟਰ ਤੋਂ ਢੀਠਤਾਈ ਸਿੱਖਣੀ ਪਵੇਗੀ ਜਿਹੜੀ ਕਿ ਅਜੇ ਮੇਰੇ ਖ਼ੂਨ ਵਿੱਚ ਸ਼ਾਮਿਲ ਨਹੀਂ ਹੋਈਹਾਂ, ਮੈਂ ਆਪਣੇ ਢੰਗ ਦੀ ਜੱਦੋ-ਜਹਿਦ ਕਰ ਰਿਹਾ ਹਾਂਮੈਨੂੰ ਮੇਰੀ ਕਪੈਸਟੀ ਦਾ ਪਤਾ ਹੈ ਕਿ ਮੈਂ ਕੀ ਕਰ ਸਕਦਾ ਹਾਂ

----

ਸੀਤਲ- ਤੁਸੀਂ ਇੱਕ ਲੇਖਕ ਅਤੇ ਨਿਰਦੇਸ਼ਕ ਦੇ ਤੌਰ ਉੱਤੇ ਪੰਜਾਬੀ ਸਿਨੇਮਾ ਜਾਂ ਟੈਲੀਵੀਜਨ ਲਈ ਕੀ ਅਤੇ ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਹੋ ?

ਦਰਵੇਸ਼- ਮੈਂ ਸਿਨੇਮਾ ਜਾਂ ਟੈਲੀਵੀਜਨ ਲਈ ਕੰਮ ਕਰਨਾ ਹੈਮੈਂ ਪੰਜਾਬੀ ਨੂੰ ਅਹਿਮੀਅਤ ਦੇ ਸਕਦਾ ਹਾਂ ਪਰ ਹੋਰ ਕਿਸੇ ਭਾਰਤੀ ਭਾਸ਼ਾ ਨੂੰ ਭੁੱਲ ਵੀ ਤਾਂ ਨਹੀਂ ਸਕਦਾਹਾਂ ਪੰਜਾਬੀ ਦਾ ਕੋਈ ਵੀ ਕੰਮ ਮੈਂ ਪਹਿਲ ਦੇ ਆਧਾਰ ਉੱਤੇ ਕਰਾਂਗਾਮੇਰੇ ਲਈ ਸਬਜੈਕਟ ਅਤੇ ਪ੍ਰੋਫੈਸ਼ਨ ਦੀ ਇੱਕੋ ਜਿੰਨੀ ਅਹਿਮੀਅਤ ਹੈਹੁਣ ਮੈਂ ਕਿਸੇ ਬੰਗਾਲੀ ਨਿਰਮਾਤਾ ਨੂੰ ਇਹ ਕਿਵੇਂ ਕਹਾਂਗਾ ਕਿ ਤੂੰ ਪੰਜਾਬੀ ਵਿੱਚ ਹੀ ਕੰਮ ਕਰ ਸਾਡੇ ਕੋਲ ਪੰਜਾਬੀ ਵਿੱਚ ਅਮੀਰ ਲਿਖਤਾਂ ਦਾ ਖਜ਼ਾਨਾ ਹੈਉਹਨਾਂ ਲਿਖਤਾਂ ਨੂੰ ਲੈਕੇ ਹਿੰਦੀ ਵਿੱਚ ਵਧੀਆ ਫਿਲਮਾਂ,ਟੈਲੀਫਿਲਮਾਂ,ਸੀਰੀਅਲ ਬਣਾਕੇ ਪੂਰੇ ਦੇਸ਼ ਵਿੱਚ ਚਰਚਿਤ ਕੀਤਾ ਜਾ ਸਕਦਾ ਹੈ ਜੇ ਜ਼ਿੰਦਗੀ ਨੇ ਮੌਕਾ ਦਿੱਤਾ ਤਾਂ ਜਰੂਰ ਪੰਜਾਬੀ ਸਾਹਿਤ ਦੀਆਂ ਵਧੀਆ ਲਿਖਤਾਂ ਉੱਪਰ ਕੰਮ ਕਰਾਂਗਾਅਜਿਹੀਆਂ ਲਿਖਤਾਂ ਦੀ ਚੋਣ ਮੈਂ ਨਾਲ ਨਾਲ ਕਰਦਾ ਰਹਿੰਦਾ ਹਾਂਬਾਕੀ ਦਸਤਾਵੇਜ਼ੀ ਫਿਲਮਾਂ ਅਤੇ ਸਫਰਨਾਮੇ ਵਿੱਚ ਮੇਰੀ ਵਿਸ਼ੇਸ਼ ਰੁਚੀ ਹੈ ਮੈਂ ਇਹੋ ਜਿਹੀਆਂ ਕਿਰਤਾਂ ਦੀ ਚੋਣ ਕਰਕੇ ਰੱਖੀ ਹੋਈ ਹੈ ਜਿਹੜੀਆਂ ਬਾਲੀਵੁੱਡ ਨੂੰ ਹਿਲਾਕੇ ਰੱਖ ਸਕਦੀਆਂ ਨੇਇਹ ਸਭ ਸਾਡੇ ਪੰਜਾਬੀ ਲੇਖਕਾਂ ਦਾ ਹੀ ਕਮਾਲ ਹੈ

----

ਸੀਤਲ- ਤੁਸੀਂ ਸਿਨੇਮਾ ਅਤੇ ਸਾਹਿਤ ਨੂੰ ਆਪਸ ਵਿੱਚ ਕਿਵੇਂ ਮਿਲ਼ਾ ਕੇ ਵੇਖਦੇ ਹੋ ?

ਦਰਵੇਸ਼- ਦੋਨੋਂ ਹੀ ਸਮਾਜ ਦਾ ਸ਼ੀਸ਼ਾ ਹੁੰਦੇ ਹਨਲੇਖਕ ਸਮਾਜ ਦੇ ਹਨੇਰੇ ਅਤੇ ਚਾਨਣੇ ਪੱਖ ਦਾ ਚਿਤ੍ਰਣ ਸ਼ਬਦਾਂ ਨਾਲ ਕਰਕੇ ਸਾਹਿਤ ਦੀ ਸਿਰਜਣਾ ਕਰਦਾ ਹੈ ਅਤੇ ਸਮਾਜ ਨੂੰ ਉਸਦਾ ਚਿਹਰਾ ਵਿਖਾਉਂਦਾ ਹੋਇਆ ਇੱਕ ਵੈਦ ਵਾਂਗ ਉਸ ਵਿੱਚ ਸੁਧਾਰ ਦੀ ਵਿਉਂਤ ਵੀ ਨਾਲ ਨਾਲ ਪਰੋਸਦਾ ਹੈ ਅਤੇ ਫਿਲਮਕਾਰ ਉਸੇ ਸਾਹਿਤ ਨੂੰ ਸ਼ੀਸ਼ੇ ਦੇ ਪਿੱਛੇ ਰਹਿਕੇ ਅਦਾਕਾਰਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਮਾਤਰ ਕਰਦਾ ਹੈਸਾਹਿਤ ਵਿੱਚ ਵਿਸਥਾਰ ਦੀ ਬਹੁਤ ਗੁੰਜਾਇਸ਼ ਹੁੰਦੀ ਹੈ ਲੇਕਿਨ ਸਿਨੇਮਾ ਨੇ ਉਸ ਸਾਹਿਤ ਅੰਦਰਲੀਆਂ ਸੰਭਾਵਨਾਵਾਂ ਨੂੰ ਮਨੋਰੰਜਨ ਦੇ ਰੂਪ ਵਿੱਚ ਪੇਸ਼ ਕਰਦਿਆਂ ਸਮੇ ਦੀ ਪਾਬੰਦੀ ਦਾ ਵੀ ਖਿਆਲ ਰੱਖਣਾ ਹੁੰਦਾ ਹੈਬੇਸ਼ੱਕ ਦੋਨੋਂ ਇੱਕੋ ਪਲੇਟਫਾਰਮ ਉੱਪਰ ਕੰਮ ਕਰਦੇ ਹਨ ਲੇਕਿਨ ਇਹ ਜ਼ਰੂਰੀ ਨਹੀਂ ਕਿ ਹਰ ਪਾਠਕ ਵਧੀਆ ਦਰਸ਼ਕ ਜਾਂ ਸਰੋਤਾ ਅਤੇ ਹਰ ਦਰਸ਼ਕ ਵਧੀਆ ਪਾਠਕ ਵੀ ਹੋਵੇਬਾਕੀ ਸਾਹਿਤ ਅਤੇ ਸਿਨੇਮਾ ਬਾਰੇ ਮੈਂ ਇੱਕ ਗੱਲ ਹੋਰ ਵੀ ਆਖਦਾ ਕਿ ਇਕੱਲਤਾ ਤੋਂ ਬਚਣ ਲਈ ਸਾਹਿਤ ਅਤੇ ਮਨੋਰੰਜਨ ਦੀ ਪੂਰਤੀ ਲਈ ਫਿਲਮ ਤੋਂ ਵੱਡਾ ਤੁਹਾਡਾ ਹੋਰ ਕੋਈ ਦੋਸਤ ਹੋ ਈ ਨਹੀਂ ਸਕਦਾ

----

ਸੀਤਲ- ਕੀ ਤੁਹਾਡੇ ਮੁਤਾਬਕ ਅਜਿਹਾ ਵੀ ਹੋ ਸਕਦੈ ਕਿ ਹਰ ਇੱਕ ਸਾਹਿਤਕ ਕਿਰਤ ਉੱਪਰ ਕੋਈ ਵਧੀਆ ਫਿਲਮ ਬਣਾਈ ਜਾ ਸਕਦੀ ਹੈ ?

ਦਰਵੇਸ਼- ਅਜਿਹਾ ਕਦੇ ਵੀ ਸੰਭਵ ਨਹੀਂ ਹੋ ਸਕਦਾਭੱਠੇ ਤੋਂ ਲਿਆਂਦੀਆਂ ਸਾਰੀਆਂ ਇੱਟਾਂ ਤੁਹਾਡੇ ਮਕਾਨ ਦੀ ਚਿਣਾਈ ਵਿੱਚ ਨਹੀਂ ਲੱਗਦੀਆਂ, ਇਸੇ ਤਰਾਂ ਸਾਹਿਤ ਵਿੱਚੋਂ ਸਿਨੇਮਾਈ ਲੱਛਣ ਤਲਾਸ਼ਣੇ ਪੈਂਦੇ ਨੇਉਹ ਰਚਨਾਂ ਮਨੋਰੰਜਨ ਕਰ ਸਕਦੀ ਹੋਵੇ,ਉਸ ਨੂੰ ਫਿਲਮਾਉਂਣ ਲਈ ਅਸੀਂ ਮਾਹੌਲ ਉਸਾਰ ਸਕਦੇ ਹੋਈਏਉਹ ਸਾਹਿਤ ਸਾਡੇ ਸਮਾਜ ਦੀ ਤਸਵੀਰ ਪੇਸ਼ ਕਰਦਾ ਹੋਵੇਉਸ ਕਹਾਣੀ ਵਿੱਚ ਖ਼ਾਮੋਸ਼ ਦਰਸ਼ਕ ਨੂੰ ਖੜਾ ਕਰਨ ਦੀਆਂ ਸੰਭਾਵਨਾਵਾਂ ਹੋਣਨਾਲੇ ਇਹ ਵੀ ਤਾਂ ਜਰੂਰੀ ਨਹੀਂ ਕਿ ਜੋ ਕੁੱਝ ਵੀ ਛਪ ਰਿਹਾ ਹੈ ਉਹ ਸਾਰੇ ਦਾ ਸਾਰਾ ਸਾਹਿਤ ਹੀ ਹੋਵੇਹਾਂ!ਕੁੱਝ ਇੱਕ ਅਜਿਹੇ ਲੇਖਕ ਹਰ ਭਾਸ਼ਾ ਵਿੱਚ ਜਰੂਰ ਹੁੰਦੇ ਨੇ ਜਿਹੜੇ ਲਿਖਣ ਤੋਂ ਪਹਿਲਾਂ ਹੀ ਇਸ ਗੱਲ ਦਾ ਖਿਆਲ ਰੱਖਦੇ ਨੇ ਕਿ ਰਚਨਾਂ ਵਿੱਚ ਨਾਟਕੀ ਅੰਸ਼ ਜਰੂਰ ਰਹਿਣਾ ਚਾਹੀਦਾ ਹੈਅਜਿਹਾ ਬੇਸ਼ੱਕ ਉਹ ਜਾਣ ਬੁੱਝਕੇ ਨਾ ਕਰਦੇ ਹੋਣ ,ਇਹ ਉਹਨਾਂ ਦਾ ਸਿਨੇਮਾ ਜਾਂ ਸਟੇਜ ਪ੍ਰਤੀ ਮੋਹ ਵੀ ਹੋ ਸਕਦਾ ਹੈਬਾਕੀ ਦੂਜੀ ਗੱਲ ਇਹ ਵੀ ਹੈ ਕਿ ਸਾਰੇ ਫਿਲਮਕਾਰ ਅਜਿਹਾ ਨਹੀਂ ਸੋਚਦੇ ਕਿ ਸਾਹਿਤਕ ਕਿਰਤਾਂ ਉੱਪਰ ਫਿਲਮਾਂ ਬਣਾਈਆਂ ਜਾਣ

----

ਸੀਤਲ- ਤੁਸੀਂ ਖ਼ੁਦ ਪੰਜਾਬੀ ਦੇ ਬੜੇ ਅੱਛੇ ਸ਼ਾਇਰ ਅਤੇ ਕਥਾਕਾਰ ਹੋ ,ਸਾਹਿਤ ਪੜ੍ਹਦੇ ਵੀ ਹੋਵੋਗੇ, ਤੁਹਾਡੀ ਨਜ਼ਰ ਵਿੱਚ ਉਹ ਕਿਹੜੇ ਕਿਹੜੇ ਲੇਖਕ ਹਨ ਜਿਹਨਾਂ ਦੀਆਂ ਕਿਰਤਾਂ ਉੱਪਰ ਵਧੀਆ ਫਿਲਮਾਂ ਬਣਾਈਆਂ ਜਾ ਸਕਦੀਆਂ ਹਨ ?

ਦਰਵੇਸ਼- ਮੈਂ ਪੰਜਾਬੀ ਦੇ ਨਾਲ ਨਾਲ ਹਿੰਦੀ,ਅੰਗਰੇਜ਼ੀ ਅਤੇ ਹੋਰਨਾਂ ਭਾਸ਼ਾਵਾਂ ਦਾ ਹਿੰਦੀ ਜਾਂ ਪੰਜਾਬੀ ਵਿੱਚ ਅਨੁਵਾਦਿਤ ਹੋਇਆ ਸਾਹਿਤ ਵੀ ਪੜ੍ਹਦਾ ਹਾਂ, ਤੇ ਜਿਥੋਂ ਤੱਕ ਲੇਖਕਾਂ ਦੀਆਂ ਕਿਰਤਾਂ ਦਾ ਸਬੰਧ ਹੈ ਉਸ ਬਾਰੇ ਮੈਂ ਇਹੋ ਕਹਿਣਾ ਚਾਹਾਂਗਾ ਕਿ ਹਰ ਲੇਖਕ ਦੀ ਹਰ ਰਚਨਾ ਉੱਪਰ ਫਿਲਮ ਨਹੀਂ ਬਣ ਸਕਦੀ, ਹਾਂ ਕੁੱਝ ਇੱਕ ਰਚਨਾਵਾਂ ਹਨ ਜਿਹਨਾਂ ਨੂੰ ਫਿਲਮੀ ਪਰਦੇ ਪੇਸ਼ ਕਰਨ ਦੀ ਮੈਂ ਬੜੀ ਦੇਰ ਤੋਂ ਸੋਚ ਰਿਹਾ ਹਾਂਜਿਵੇਂ ਮੈ ਪਹਿਲਾਂ ਵੀ ਕਿਹਾ ਹੈ ਕਿ ਕਿਧਰੇ ਕਿਧਰੇ ਪੰਜਾਬੀ ਸਾਹਿਤ ਬਾਲੀਵੁੱਡ ਨੂੰ ਹਿਲਾ ਦੇਣ ਦੀ ਸਮਰੱਥਾ ਵੀ ਰੱਖਦਾ ਹੈ

----

ਸੀਤਲ- ਫੇਰ ਤੁਸੀਂ ਹੁਣ ਤੱਕ ਉਹ ਕਿਰਤਾਂ ਪੇਸ਼ ਕਿਉਂ ਨਹੀਂ ਕੀਤੀਆਂ ?

ਦਰਵੇਸ਼- ਬਾਬਾ ਜੀ ਉਹਨਾਂ ਨੂੰ ਪੇਸ਼ ਕਰਨ ਲਈ ਨਿਰਮਾਤਾਵਾਂ ਦੀ ਜ਼ਰੂਰਤ ਐ, ਬਾਣੀਆਂ ਦੀ ਨਹੀਂ ਪੂਰੀ ਫਿਲਮ ਇੰਡਸਟਰੀ ਵਿੱਚ ਮੇਕਰ ਕਿੰਨੇ ਨੇ ਦੋ ਜਾਂ ਚਾਰ ਪ੍ਰਤੀਸ਼ਤਬਾਕੀ ਸਭ ਆੜ੍ਹਤੀਏ ਭਰੇ ਹੋਏ ਨੇਜਿਹੜੇ ਸਿਰਫ ਨਰਮੇ ਦੀ ਗਿੱਲ-ਸੁੱਕ ਦੇਖਣ ਤੋਂ ਬਾਦ ਹੀ ਭਾਅ ਤੈਅ ਕਰਦੇ ਨੇਸਮਾਜ ਦੀਆਂ ਅੱਖਾਂ ਖੋਲ੍ਹਣ ਲਈ ਕੋਈ ਕੰਮ ਕਰਕੇ ਰਾਜ਼ੀ ਨਹੀਂਮੈਂ ਤਾਂ ਕਈ ਬਾਰ ਏਥੋਂ ਤੱਕ ਵੀ ਆਖਦਾ ਹੁੰਨਾਂ, ਕਿ ਸਾਡੇ ਨਾਲੋਂ ਤਾਂ ਉਹ ਲੋਕ ਜਾਂ ਸੰਸਥਾਵਾਂ ਹੀ ਚੰਗੀਆਂ ਨੇ ਜਿਹੜੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ, ਲੋਕ ਭਲਾਈ ਦੇ ਨਾਂ ਉੱਤੇ ਇਕੱਠ ਕਰਕੇ , ਲੋਕਾਂ ਲਈ ਹੀ ਖਰਚ ਕਰ ਦਿੰਦੇ ਨੇਇਸ ਲਈ ਮੈਂ ਉਹਨਾਂ ਲੋਕਾਂ ਨੂੰ ਬਾਰ ਬਾਰ ਬੇਨਤੀ ਕਰਦਾਂ ਕਿ ਵੱਡੀਆਂ ਵੱਡੀਆਂ ਡੋਨੇਸ਼ਨਾਂ ਦੇਣ ਵਾਲਿਉ ਜੇ ਤੁਸੀਂ ਆਪਣੀ ਕਮਾਈ ਦਾ ਦਸ ਪ੍ਰਤੀਸ਼ਤ ਵੀ ਅਜਿਹੇ ਮਨੋਰੰਜਨ ਲਈ ਖਰਚ ਕਰੋ ਜਿਹੜਾ ਸਮਾਜ ਸੁਧਾਰ, ਸਮਾਜਿਕ ਕੋਹਜ ਦੀ ਕੱਲ ਕਰਦਾ ਹੋਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਏਥੇ ਸਿਰਫ਼ ਅਤੇ ਸਿਰਫ਼ ਵਧੀਆ ਅਤੇ ਤੰਦਰੁਸਤ ਸਿਨੇਮਾ ਅਤੇ ਨਾਟਕ ਦਾ ਹੀ ਰਾਜ ਹੋਵੇਗਾਸੋ ਉਹਨਾਂ ਕਿਰਤਾਂ ਨੂੰ ਪੇਸ਼ ਕਰਨ ਲਈ ਸਮਰਪਣ ਦੀ ਜ਼ਰੂਰਤ ਹੈਪਰ ਦੁੱਖ ਤਾਂ ਏਸ ਗੱਲ ਦਾ ਹੈ ਕਿ ਹਾਲੇ ਵੀ ਕਿਸੇ ਵੱਡੀ ਜਮਾਤ ਵੱਲੋਂ ਮਨੋਰੰਜਨ ਕਰਨ ਵਾਲਿਆਂ ਨੂੰ ਭੰਡਾਂ ਦੀ ਸੂਰਤ ਵਿੱਚ ਹੀ ਵੇਖਿਆ ਜਾਂਦਾ ਹੈਇਸਦਾ ਬਹੁਤ ਵਧੀਆ ਨਮੂਨਾ ਮੈਂ ਆਪਣੇ ਲੜੀਵਾਰ ਦਾਣੇ ਅਨਾਰ ਦੇਵਿੱਚ ਵਿਖਾ ਚੁੱਕਿਆ ਹਾਂਕਿ ਕਿਵੇਂ ਮੰਚ ਉੱਪਰ ਕਲਾਕਾਰਾਂ ਨੂੰ ਸਨਮਾਨਿਤ ਅਤੇ ਉਹਨਾਂ ਦੀ ਤਾਰੀਫ਼ ਦੇ ਪੁਲ ਬੰਨਣ ਵਾਲਾ ਇੱਕ ਨੇਤਾ ਆਪਣੀ ਕਾਰ ਕੋਲ ਸ਼ੁਕਰੀਆ ਅਦਾ ਕਰਨ ਲਈ ਪਹੁੰਚੇ ਕਲਾਕਾਰ ਨੂੰ ਧੱਕਾ ਮਾਰਕੇ ਪਿੱਛੇ ਸੁੱਟਣ ਲੱਗਿਆ ਵੀ ਗੁਰੇਜ਼ ਨਹੀਂ ਕਰਦਾ

----

ਸੀਤਲ- ਤੁਹਾਨੂੰ ਕਿਹੋ ਜਿਹੇ ਨਿਰਮਾਤਾ ਨਾਲ ਕੰਮ ਕਰਕੇ ਸੰਤੁਸ਼ਟੀ ਮਿਲਦੀ ਹੈ ?

ਦਰਵੇਸ਼- ਜਿਹੜਾ ਸਹੀ ਅਰਥਾਂ ਵਿੱਚ ਫਿਲਮ ਦਾ ਨਿਰਮਾਣ ਕਰਨਾ ਚਾਹੁੰਦਾ ਹੋਵੇਉਸ ਨੂੰ ਸਿਨੇਮਾ ਦੀ ਸਮਝ ਹੋਵੇਜਿਹੜਾ ਤਕਨੀਕੀ ਲੋਕਾਂ ਉੱਪਰ ਵਿਸ਼ਵਾਸ ਕਰਨਾ ਜਾਣਦਾ ਹੋਵੇਉਸ ਨੂੰ ਪਤਾ ਹੋਵੇ ਕਿ ਸਿਨੇਮਾ ਸਿਰਫ਼ ਮਨੋਰੰਜਨ ਦੀ ਵਸਤ ਨਹੀਂ ਹੈ ਸਾਹਿਤ ਵਾਂਗ ਸਿਨੇਮਾ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈਇੱਕ ਫਿਲਮਕਾਰ ਦੇ ਵੀ ਸਮਾਜ ਪ੍ਰਤੀ ਕੁੱਝ ਫ਼ਰਜ਼ ਹੁੰਦੇ ਨੇਉਸ ਨੇ ਮਨੋਰੰਜਨ ਕਰਦਿਆਂ ਹੋਇਆਂ ਸਮਾਜ ਦੇ ਕੋਹਜ ਨੂੰ ਫਿਲਮਾਕੇ ਕੋਈ ਨਾ ਕੋਈ ਸੁਨੇਹਾ ਵੀ ਦੇਣਾ ਹੁੰਦਾ ਹੈਅਤੇ ਇਸ ਸਭ ਕਾਸੇ ਬਾਰੇ ਫਿਲਮ ਦੇ ਨਿਰਮਾਤਾ ਦਾ ਵੀ ਸੁਚੇਤ ਹੋਣਾ ਓਨਾ ਹੀ ਜ਼ਰੂਰੀ ਬਣ ਜਾਂਦਾ ਹੈ ਬਾਕੀ ਵਿਵਹਾਰਿਕ ਤੌਰ ਉੱਤੇ ਵਿਚਰਦਿਆਂ ਇੱਕ ਨਿਰਮਾਤਾ ਵਿੱਚ ਜਿੱਥੇ ਸਹਿਣਸ਼ੀਲਤਾ ਦਾ ਹੋਣਾ ਬਹੁਤ ਹੀ ਜਰੂਰੀ ਬਣ ਜਾਂਦਾ ਹੈ ਉੱਥੇ ਉਸਨੂੰ ਨਿਰਾ ਪੁਰਾ ਬਾਣੀਆਂ ਬਣਨ ਤੋਂ ਵੀ ਗੁਰੇਜ਼ ਕਰਨਾ ਪੈਦਾ ਹੈ

----

ਸੀਤਲ- ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸਿਨੇਮਾ ਦਾ ਕਿਹੋ ਜਿਹਾ ਰੂਪ ਦੇਖਣ ਦੀ ਤਮੰਨਾ ਰੱਖਦੇ ਹੋ ?

ਦਰਵੇਸ਼- ਪੰਜਾਬੀ ਫਿਲਮਾਂ ਨੂੰ ਪਿਆਰ ਕਰਨ ਵਾਲੇ ਹਰ ਸਿਨੇ ਪ੍ਰੇਮੀ ਦੀ ਤਾਂ ਇਹੀ ਇੱਛਾ ਹੋਵੇਗੀ ਕਿ ਸਾਡਾ ਸਿਨੇਮਾ ਪਰਿਵਾਰਕ ਹੋਵੇਪੰਜਾਬ ਨੂੰ ਪੰਜਾਬ ਵਰਗਾ ਪੇਸ਼ ਕਰਨ ਦੇ ਨਾਲ ਨਾਲ ਭਵਿੱਖਤ ਪੰਜਾਬ ਵਰਗਾ ਵੀ ਪੇਸ਼ ਕਰਦਾ ਹੋਵੇਸਾਡੇ ਸੱਭਿਆਚਾਰ, ਸਾਡੀਆਂ ਕਦਰਾਂ ਕੀਮਤਾਂ ਦੀ ਵੀ ਪੇਸ਼ਕਾਰੀ ਕਰਦਾ ਹੋਵੇਇਸ ਸਭ ਕਾਸੇ ਦੇ ਨਾਲ ਤਕਨੀਕੀ ਮਿਆਰ ਨੂੰ ਕਾਇਮ ਰੱਖਦਾ ਹੋਇਆ ਹਿੰਦੀ ਜਾਂ ਦੂਜੀਆਂ ਹੋਰ ਖੇਤਰੀ ਫਿਲਮਾਂ ਵਾਲਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਬੇਸ਼ਕ ਗੁਰੂਦੇਵ ਮਨਮੋਹਨ ਸਿੰਘ, ਗੁਰਦਾਸ ਮਾਨ, ਸਰਬਜੀਤ ਬੈਹਣੀਵਾਲ, ਹੋਰੀਂ ਇਸ ਪੱਖੋਂ ਬੜੇ ਸੁਚੇਤ ਹੋਕੇ ਕੰਮ ਕਰ ਰਹੇ ਹਨ ਅਤੇ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਪਹਿਲਾਂ ਨਾਲੋਂ ਬਹੁਤ ਹੀ ਨਿਖਰਿਆ ਹੈ ਪਰ ਫੇਰ ਵੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜਿਹਨਾਂ ਵੱਲ ਜੇਕਰ ਧਿਆਨ ਦਿੱਤਾ ਜਾਵੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਖੇਤਰੀ ਫਿਲਮਾਂ ਵਿੱਚ ਸਾਡਾ ਸਿਨੇਮਾ ਸਭ ਤੋਂ ਉੱਪਰ ਹੋਵੇਗਾ

----

ਸੀਤਲ- ਹੁਣ ਤਾਂ ਪੰਜਾਬੀ ਫੀਚਰ ਫਿਲਮਾਂ ਦੇ ਬੱਜਟ ਵੀ ਲੱਖਾਂ ਤੋਂ ਕਰੋੜਾਂ ਉੱਪਰ ਅਤੇ ਟੈਲੀਫਿਲਮਾਂ ਦੇ ਬੱਜਟ ਹਜ਼ਾਰਾਂ ਤੋਂ ਲੱਖਾਂ ਉੱਪਰ ਜਾ ਪਹੁੰਚੇ ਨੇ ਕੀ ਤੁਸੀਂ ਸਮਝਦੇ ਹੋ ਕਿ ਇਹ ਪੰਜਾਬੀ ਸਿਨੇਮਾ ਲਈ ਲਾਹੇਵੰਦਾ ਸੌਦਾ ਹੈ ?

ਦਰਵੇਸ਼- ਕੁੜੀਏ! ਤੂੰ ਵੀ ਸੌਦੇਬਾਜ਼ੀ ਵਿੱਚ ਕੁੱਝ ਜ਼ਿਆਦਾ ਹੀ ਵਿਸ਼ਵਾਸ਼ ਕਰਦੀ ਹੈਂਮੈਂ ਇਸ ਬਣੀਆਂਗਿਰੀ ਬਾਰੇ ਪਹਿਲਾਂ ਹੀ ਖੁੱਲ੍ਹਕੇ ਬੋਲ ਚੁਕਿਆ ਹਾਂਜਿੰਨਾਂ ਗੁੜ ਪਾਵਾਂਗੇ, ਮਿੱਠਾ ਤਾਂ ਓਨਾ ਹੀ ਹੋਵੇਗਾਕੋਈ ਵੀ ਨਿਰਦੇਸ਼ਕ ਨਹੀਂ ਚਾਹੁੰਦਾ ਕਿ ਉਸਦੇ ਨਿਰਮਾਤਾ ਦੀ ਰਿਕਵਰੀ ਨਾਂ ਹੋਵੇ ਪਰ ਕੋਈ ਵੀ ਨਿਰਦੇਸ਼ਕ ਇਹ ਵੀ ਨਹੀਂ ਚਾਹੁੰਦਾ ਕਿ ਸਿਰਫ ਪੈਸਾ ਰਿਕਵਰੀ ਲਈ ਉਸਦੇ ਸਬਜੈਕਟ ਅਤੇ ਕੰਸੈਪਟ ਦੀ ਧੀ ਨੂੰ ਕਿਸ਼ਨਗੜ੍ਹ ਫਰਵਾਹੀ ਦੇ ਖੇਤਾਂ ਦੀਆਂ ਵੱਟਾਂ ਤੋਂ ਚੁੱਕਕੇ ਉਸਨੂੰ ਦਿੱਲੀ ਦੀ ਜੀ. ਬੀ. ਰੋਡ ਦੇ ਕੋਠਿਆਂ ਦੀ ਕਿਸੇ ਤਬੱਸੁਮ ਦੇ ਹਵਾਲੇ ਕਰ ਦਿੱਤਾ ਜਾਵੇ

----

ਸੀਤਲ- ਨਵਾਂ ਕੀ ਕਰ ਰਹੇ ਹੋ ?

ਦਰਵੇਸ਼- ਜੋ ਵੀ ਜਦੋਂ ਵੀ ਹੋਵੇਗਾ, ਸਭ ਦੇ ਸਾਹਮਣੇ ਹੋਵੇਗਾ

1 comment:

ashok kaushal said...

darshan darvesh de bebaak shakhsiat ,sidhi soch ate kam prti sidak nu aafreen


ashok kaushal,photoartist