Sunday, June 26, 2011

ਸ਼ਬਦ ਤੇ ਸੁਪਨੇਂ.. .. .. ?


ਪਹਾੜ, ਪਰਬਤ, ਨਦੀਆਂ, ਅੱਗ, ਪਾਣੀਂ, ਸਮੁੰਦਰ, ਰੇਗਿਸਤਾਨ, ਬਾਦਬਾਨ, ਬੀਆਬਾਨ, ਕਿਸ਼ਤੀ, ਇਤਿਹਾਸ, ਚਾਂਦਨੀ, ਨੀਲਾ, ਹਰਾ, ਅਤੇ ਸੁਪਨੇਂ ਇਹੋ ਜਿਹੇ ਸ਼ਬਦਾਂ ਨਾਲ਼ ਪਤਾ ਨਹੀਂ ਮੇਰਾ ਕੀ ਰਿਸਤਾ ਹੈ ਕਿ ਇਹ ਸਾਰੇ ਮੈਨੂੰ ਆਪਣੇਂ ਹੀ ਖ਼ੂਨ ਦੇ ਸਕੇ ਸੋਦਰੇ ਲੱਗਦੇ ਨੇ। ਮੈਂ ਇਹਨਾਂ ਸਭ ਨੂੰ ਹਰ ਵੇਲ਼ੇ ਆਪਣੇਂ ਉੱਪਰ ਲੋਈ ਵਾਂਗ ਪਹਿਨਕੇ ਰੱਖਦਾ ਹਾਂ। ਕਦੇ ਕਦੇ ਇਹ ਮੈਨੂੰ ਅੰਤਾਂ ਦਾ ਨਿੱਘ ਦਿੰਦੇ ਨੇ ਅਤੇ ਕਦੇ ਕਦੇ ਮੈਂ ਇਹਨਾਂ ਦੀ ਕਚਹਿਰੀ ਵਿੱਚ ਖੜ੍ਹਾ ਹੁੰਦਾ ਹਾਂ ਕਿਸੇ ਮੁਜ਼ਰਿਮ ਵਾਂਗ। ਇਹਨਾਂ ਸ਼ਬਦਾਂ ਦੇ ਸੁਆਲ ਮੈਨੂੰ ਥਕਾਉਂਦੇ ਨਹੀਂ, ਅੱਗੇ ਤੋਰਦੇ ਨੇ ਬਿਲਕੁੱਲ ਓਵੇਂ ਜਿਵੇਂ .. .. .. ਬੱਦਲ਼ਾਂ ਦੇ ਉਹਲੇ ਵਿੱਚ ਚੰਨ ਤੁਰਦਾ ਹੈ.. ਕਿਸੇ ਦੀ ਇੰਤਜ਼ਾਰ ਵਿੱਚ ਹੌਸਲਾ ਤੁਰਦਾ ਹੈ.. ਅਤੇ ... ... ਅਤੇ ਮੇਰੀ ਨੀਂਦ ਵਿੱਚ ਕੋਈ ਸੁਪਨਾਂ ਤੁਰਦਾ ਹੈ।

ਮੈਂ ਉਸਨੂੰ ਸੁਪਨੇਂ ਵਿੱਚ ਆਵਾਜ਼ ਦਿੱਤੀ - 'ਕਿੱਥੇ ਹੈਂ?'

ਜਵਾਬ ਵਿੱਚ ਮੈਂ ਚੁੱਪ ਹੋ ਗਿਆ

ਤੇ.. ਉਹ ਸ਼ਾਇਦ ਦੂਰ ਚਲੀ ਗਈ.. ..

ਮੈਂ ਫੇਰ ਪੁੱਛਿਆ - ਕਿੱਥੇ ਹੈਂ ਬੋਲਦੀ ਕਿਉਂ ਨਹੀਂ?

ਹੁਣ ਮੈਂ ਫੇਰ ਚੁੱਪ ਸੀ

ਉਹ ਨਹੀਂ ਉਸਦਾ ਰੁਦਨ ਸੁਣਿਆ ਸੀ.. ..

.. .. .. ਉਸਦੇ ਗੀਤਾਂ ਨੇ ਪਾਣੀਂ ਮੰਗਿਆ

ਮੇਰੀ ਤੇਹ ਸੁਪਨੇਂ ਵਿੱਚ ਡੁੱਬ ਗਈ.. ..

..

.. ..

ਉਸਦਾ ਫਿਕਰ ਮੈਥੋਂ ਝੱਲਿਆ ਨਾਂ ਗਿਆ ਕਿ ਮੈਂ ਆਪਣੇਂ ਸਾਰੇ ਸਫ਼ਰ ਨੂੰ ਆਖਿਰ ਜਿੰਦਰਾ ਕਿਉਂ ਮਾਰ ਲੈਂਦਾ ਹਾਂ ? ਕੋਈ ਕਿਸੇ ਨੂੰ ਪਾਗਲਾਂ ਹਾਰ ਲੱਭੇ ਵੀ ਤਾਂ ਕਿਵੇਂ ਲੱਭੇ ?

1 comment:

हरकीरत ' हीर' said...

ਆਦ. ਦਰਵੇਸ਼ ਜੀ ,
ਆਦਾਬ ......
ਕਿਵੇਂ ਹੋ .....?
ਇਕ ਪਤਰਿਕਾ ' ਸਰਸ੍ਵਤੀ- ਸੁਮਨ' ਦੀ ਅਤਿਥੀ ਸੰਪਾਦੀਕਾ ਹੈਂ ...
ਜੋ ਛ੍ਣੀਕਾ ਵਿਸ਼ੇਸ਼ਾਂਕ ਹੋਵੇਗਾ ....
ਤੁਹਾਡੀਆਂ ਛਨੀਕਾਵਾਂ ਛਾਪਣਾ ਚਾਹੁੰਦੀ ਹਾਂ ...
ਜੇਕਰ ਤੁਹਾਡੇ ਪਾਸ ਹਿੰਦੀ ਵਿਚ ਨਹੀਂ ਤੇ ਪੰਜਾਬੀ ਦੀਆਂ ਹੀ ਭੇਜ ਦੋ ਮੈਂ ਅਨੁਵਾਦ ਕਰ ਲਿਆਂਗੀ ..
ਇੰਤਜਾਰ ਰਹੇਗਾ ...
harkirathaqeer@gmail.com