Tuesday, June 16, 2009

ਗੁਲਜ਼ਾਰ ਉਰਫ ਸਫੈਦ ਸਮੁੰਦਰ

੦-ਦਰਸ਼ਨ ਦਰਵੇਸ਼

ਗੁਲਜ਼ਾਰ ਦੀ ਫਿਲਮ ਵੇਖੀ ਸੀ ‘ਮੌਸਮ’, ਹੁਣ ਇਉਂ ਲੱਗਦਾ ਹੈ ਉਸਦਾ ਨਾਮ ਸਫੈਦ ਮੌਸਮ ਹੋਣਾਂ ਚਾਹੀਦਾ ਸੀ।ਗੁਲਜ਼ਾਰ ਦੇ ਸੁਭਾਅ ਵਰਗਾ।ਫਿਰ ਇੱਕ ਦਿਨ ਉਹ ਵੀ ਆ ਗਿਆ ਕਿ ਜਿਸ ਗੁਲਜ਼ਾਰ ਨਾਲ ਲੰਬੀ ਬਹਿਸ ਕਰਨ ਲਈ ਮੈਂ ਵਰ੍ਹਿਆਂ ਤੋਂ ਤਾਕ ਵਿੱਚ ਸੀ।ਉਸੇ ਗੁਲਜ਼ਾਰ ਨੂੰ ਮੈਂ ਪਹਿਲੀ ਵਾਰ ਮਿਲਿਆ ਫਿਲਮ ‘ਮਾਚਿਸ’ ਦੇ ਸੈੱਟ ਉੱਪਰ ਅਤੇ ਉਹ ਮੇਰੇ ਲਈ ਗੁਲਜ਼ਾਰ ਸਾਹਿਬ ਹੋ ਗਏ।ਬਹਿਸ ਕਰਨ ਵਾਲੇ ਖਿਆਲ ਦਾ ਮੈਨੂੰ ਖੁਦ ਨੂੰ ਹੀ ਗਲਾ ਘੁੱਟਣਾਂ ਪੈ ਗਿਆ। ਸਟੂਡੀਓ ਸੀ ਫਿਲਮਸਤਾਨ, ਇਲਾਕਾ ਸੀ ਮੁੰਬਈ ਦਾ ਗੋਰੇਗਾਉਂ ਵੈਸਟ।ਮੈਂ ਸਿਨੇਮਾਟੋਗ੍ਰਾਫਰ ਮਨਮੋਹਨ ਸਿੰਘ ਹੋਰਾਂ ਨਾਲ ਸਹਾਇਕ ਅਪਰੈਂਟਿਸ ਦੇ ਤੌਰ ਉੱਤੇ ਜੁਆਇਨ ਹੀ ਕੀਤਾ ਸੀ ਅਤੇ ਗੁਲਜ਼ਾਰ ਸਾਹਿਬ ਸਾਡੇ ਸ਼ਿੱਪ ਦੇ ਕੈਪਟਨ ਸਨ। ਮੁੱਢਲੇ ਦਿਨ ਹੋਣ ਕਰਕੇ ਮੈਂ ਸਿੱਖਣਾਂ ਸਿਖਾਉਣਾਂ ਤਾਂ ਕੀ ਸੀ ਬੱਸ ਦੇਖ ਹੀ ਰਿਹਾ ਸੀ ਕਿ ਕੰਮ ਕਿਵੇਂ ਹੋ ਰਿਹਾ ਹੈ ਅਤੇ ਜਾਂ ਬੱਸ ਘਾਗ ਤਕਨੀਸ਼ੀਅਨਾਂ ਦੇ ਵਿਵਹਾਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ‘ਗੁੱਡ ਮਾਰਨਿੰਗ’ ਤੋਂ ਬਾਦ ਸਾਰਾ ਦਿਨ ਉਹਨਾਂ ਨਾਲ ਕੋਈ ਵੀ ਗੱਲ ਨਹੀਂ ਸੀ ਹੁੰਦੀ ਉਹ ਆਪਣਾਂ ਕੰਮ ਕਰਦੇ ਅਤੇ ਮੈਂ ਸਾਰਾ ਦਿਨ ਮੂਕ ਦਰਸ਼ਕ ਬਣਿਆ ਉਹਨਾਂ ਵੱਲ ਵੇਖਦਾ ਰਹਿੰਦਾ।ਫਿਲਮ ਪੂਰੀ ਹੋਣ ਤੋਂ ਬਾਦ ਰੀਲੀਜ਼ ਵੀ ਹੋ ਗਈ ਅਤੇ ਮੈਂ ਫਿਰ ਗੁਲਜ਼ਾਰ ਸਾਹਿਬ ਨੂੰ ਮਿਲਣ ਲਈ ਸਹਿਕਣ ਲੱਗ ਪਿਆ।
ਦੋ ਸਾਲਾਂ ਬਾਦ ਪਤਾ ਲੱਗਿਆ ਕਿ ਗੁਲਜ਼ਾਰ ਸਾਹਿਬ ਦੋ ਇੱਕਠੀਆਂ ਫਿਲਮਾਂ ਨਿਰਦੇਸ਼ਿਤ ਕਰ ਰਹੇ ਹਨ ‘ਮਜ਼ਹਬ’ ਅਤੇ ‘ਹੂ-ਤੂ-ਤੂ’ । ਮਜ਼ਹਬ ਤਾਂ ਅੱਜ ਤੱਕ ਬਣੀ ਨਹੀਂ।ਲੇਕਿਨ ਹੂ-ਤੂ-ਤੂ ਪੂਰੀ ਦੀ ਪੂਰੀ ਉਹਨਾਂ ਨਾਲ ਕਰਨ ਦਾ ਸਬੱਬ ਬਣ ਗਿਆ।ਇਸ ਵਕਤ ਉਹਨਾਂ ਨਾਲ ਕੁੱਝ ਨਾਂ ਕੁੱਝ ਗੁਫਤਗੂ ਹੋਣ ਲੱਗ ਪਈ ਸੀ।ਹੁਣ ਤੱਕ ਪੰਜਾਬ ਦਾ ਮਸ਼ਹੂਰ ਰੰਗਕਰਮੀਂ ਟੋਨੀ ਬਾਤਿਸ਼ ਵੀ ਸਾਡੀ ਟੀਮ ਵਿੱਚ ਸ਼ਾਮਿਲ ਹੋ ਗਿਆ ਸੀ।
ਮੈਂ ਮੌਕਾ ਮਿਲਦਿਆਂ ਹੀ ਉਸ ਸਫੈਦ ਸਮੁੰਦਰ ‘ਚੋਂ ਕੁੱਝ ਨਾਂ ਕੁੱਝ ਰਿੜਕਣ ਦਾ ਮੌਕਾ ਲੱਭਦਾ ਰਹਿੰਦਾ ਅਤੇ ਉਸ ਮੌਕੇ ਨੂੰ ਅਜਾਈਂ ਵੀ ਨਾਂ ਜਾਣ ਦਿੰਦਾ।ਮੈਨੂੰ ਅੰਮ੍ਰਿਤ ਨਹੀਂ ਸੀ ਚਾਹੀਦਾ।ਲੇਕਿਨ ਜੋ ਚਾਹੀਦਾ ਸੀ ਉਹ ਕੁੱਝ ਕੁੱਝ ਅੰਮ੍ਰਿਤ ਵਰਗਾ ਹੀ ਸੀ ਸ਼ਾਇਦ।
ਹਰ ਸਮੇਂ ਸਫੈਦ ਵਸਤਰਾਂ ਵਿੱਚ ਲਿਪਟਿਆ ਇਹ ਸ਼ਖਸ਼ ਮੁਲਕ ਦੀ ਵੰਡ ਦਾ ਏਨਾਂ ਕਾਲਾ ਹਨੇਰਾ ਆਪਣੇਂ ਅੰਦਰ ਭਰੀ ਬੈਠਾ ਹੈ, ਜਿਸ ਵਿੱਚ ਹੱਥ ਮਾਰਿਆਂ ਸਿਰਫ ਮਰੇ ਹੋਏ ਹਉਕੇ ਹੀ ਤਲੀਆਂ ਉੱਪਰ ਡਿੱਗਦੇ ਹਨ।
ਗੁਲਜ਼ਾਰ ਆਪਣੇਂ ਬਾਪ ਦੇ ਦੂਜੇ ਵਿਆਹ ਦੀ ਇੱਕੋ ਇੱਕ ਔਲਾਦ ਹੈ।ਉਹ ਅਜੇ ਮਸਾਂ ਸਾਲ ਕੁ ਦਾ ਹੀ ਸੀ ਕਿ ਕੁਦਰਤ ਨੇ ‘ਮਾਂ’ ਸ਼ਬਦ ਉਸਦੇ ਬੁੱਲ੍ਹਾਂ ਤੋਂ ਖੋਹ ਲਿਆ । ਉਹ ਕਿਵੇਂ ਕਿਸੇ ਨੂੰ ਦੱਸੇ ਕਿ ਮਾਂ ਦਾ ਮੁਹਾਂਦਰਾ ਕਿਹੋ ਜਿਹਾ ਹੁੰਦਾ ਹੈ ?
ਇਹ ਸਫੈਦ ਸਮੁੰਦਰ ੧੯੪੯ ਵਿੱਚ ਮੁੰਬਈ ਪਹੁੰਚਿਆ ਸੀ।ਲੇਕਿਨ ਉਸਨੇ ਪਹਿਲੀ ਫਿਲਮ ਨਿਰਦੇਸ਼ਿਤ ਕੀਤੀ ਸ਼ਾਇਦ ੧੯੬੦ਵਿਆਂ ਦੇ ਅਖੀਰ ਵਿੱਚ।ਇਹ ਫਿਲਮ ਸੀ ‘ਮੇਰੇ ਅਪਨੇਂ’।
ਉਹਨਾਂ ਨੇ ਕੋਈ ਨਵੀਂ ਫਿਲਮ ਨਹੀਂ ਬਣਾਈ । ‘ਹੂ-ਤੂ-ਤੂ ’ਵਿੱਚ ਜੋ ਫਿਲਮਾਇਆ ਗਿਆ ਸੀ ,ਉਸਦਾ ਉਹ ਹਿੱਸਾ ਤਾਂ ਨਿਰਮਾਤਾਵਾਂ ਨੇ ਪਹਿਲਾਂ ਹੀ ਕਟਵਾ ਦਿੱਤਾ ,ਜਿਸ ਨਾਲ ਫਿਲਮ ਦਾ ਬਾਕਸ ਆਫਿਸ ਦਾ ਨਕਸ਼ਾ ਕੁੱਝ ਹੋਰ ਹੀ ਹੋਣਾ ਸੀ
ਗੁਲਜਾਰ ਸਾਹਿਬ ਨਾਲ ਮੁਲਾਕਾਤਾਂ ਵਧੀਆਂ ਤਾਂ ਜਰੂਰ ਪਰ ਹੌਲੀ ਹੌਲ਼ੀ । ਉਹ ਇਨਸਾਨ ਅੰਦਰੋਂ ਏਨਾਂ ਭਰਿਆ ਹੋਇਆ ਹੈ ਕਿ ਜਿਸਦੇ ਊਣਾਂ ਹੋਣ ਬਾਰੇ ਚਿਤਵਿਆ ਵੀ ਨਹੀਂ ਜਾ ਸਕਦਾ ।ਸ਼ਾਇਰੀ ਤੇ ਸਿਨੇਮਾ ਉਸ ਨਾਲ ਨਹੁੰ –ਮਾਸ ਦੇ ਰਿਸ਼ਤੇ ਜਿਹੇ ਹੋ ਗਏ ਨੇ ।ਗੁਲਜ਼ਾਰ ਦੀ ਇੱਕ ਮੁਸ਼ਕਲ ਹੂ-ਬ-ਹੂ ਮੇਰੇ ਨਾਲ ਮਿਲਦੀ ਹੈ ਕਿ ਉਹ ਖੁਦ ਨਿਰਮਾਤਾ ਹੈ ਜੋ ਕੁਝ ਨਿਰਮਾਤਾ ਬਣਾਉਣਾ ਚਾਹੁੰਦੇ ਨੇ ਉਸ ਲਈ ਸੈਂਕੜੇ ਵਾਰ ਸੋਚ ਕੇ ਹਾਂਅ ਜਾਂ ਨਾਂਅ ਕਹਿਣੀ ਪੈਂਦੀ ਹੈ ਤੇ ਜੋ ਕੁਝ ਗੁਲਜਾਰ ਕੋਲ ਹੈ ਉਸ ਲਈ ਨਿਰਮਾਤਾ ਨਹੀਂ ਮਿਲਦੇ ।ਬਿਲਕੁਲ ਇਹੋ ਜਿਹੀਆਂ ਸਥਿਤੀਆਂ ਵਿੱਚੋਂ ਮੈਨੂੰ ਵੀ ਅਕਸਰ ਗੁਜਰਨਾ ਪੈਂਦਾ ਹੈ। ਮਸਲਨ ਜੇ ਗੁਲਜ਼ਾਰ ਨੇ ਕ੍ਰਿਸ਼ਨ ਚੰਦਰ ਜਾਂ ਕਮਲੇਸ਼ਵਰ ਦੀਆਂ ਕਹਾਣੀਆਂ ਸੰਭਾਲ ਕੇ ਰੱਖੀਆਂ ਨੇ ਤਾਂ ਮੈੈਂ ਵੀ ਦਲੀਪ ਕੌਰ ਦੀਆਂ ਟਿਵਾਣਾ,ਜਸਬੀਰ ਭੁੱਲਰ ,ਗੁਰਚਰਨ ਚਾਹਲ ਭੀਖੀ ਅਤੇ ਗੁਰਪਾਲ ਲਿੱਟ ਦੀਆਂ ਕਹਾਣੀਆਂ ਸੰਭਾਲੀ ਬੈਠਾ ਹਾਂ ।ਅੱਜ ਮੇਕਰ ਤਾਂ ਕਿਧਰੇ ਹੈ ਹੀ ਨਹੀਂ ।
ਇੱਕ ਲਗਾਤਾਰਤਾ ਦਾ ਨਾਂਅ ਹੈ ਗੁਲਜਾਰ ।ਮੈਂ ਗੁਲਜ਼ਾਰ ਲਈ ਬੋਲਣਾ ਚਾਹੁੰਦਾ ਸੀ ।ਉਹ ਜੋ ਕੁੱਝ ਵੀ ਮੈਂ ਕਹਿਣਾ ਸੀ ।ਉਸ ਲਈ ਮੈਂ ਮੰਚ ਦੀ ਤਲਾਸ਼ ਤੋਂ ਮੁਨਕਰ ਹੋ ਗਿਆ।ਮੈਂ ਆਪਣੇ ਹੀ ਸਬਦਾਂ ਨਾਲ ਸਾਂਝ ਪਾ ਲਈ ਮੇਰੇ ।ਮੇਰੇ ਸ਼ਬਦਾਂ ਥਾਣੀ ਗੁਲਜ਼ਾਰ ਦਾ ਚਿੱਤਰ ਜਿਹੋ ਜਿਹਾ ਬਣਿਆ ਹੈ ਉਹੋ ਜਿਹਾ ਹੀ ਤੁਹਾਡੇ ਸਾਹਮਣੇ ਹਾਜ਼ਰ ਹੈ ਇਸ ਨੂੰ ਨੁਮਾਇਸ਼ ਦੇ ਇਰਾਦੇ ਨਾਲ ਨਹੀਂ ਵੇਖਣਾ ।

ਕੌਨ ਹੈ ਗੁਲਜ਼ਾਰ
ਮੈਂ ਨਹੀਂ ਜਾਨਤਾ …
ਸ਼ਾਇਦ ਕੋਈ ਭੀ ਨਹੀਂ ਜਾਨਤਾ
ਜਿਸਨੇ ਭੀ ਜਾਨਾ ਹੈ ਗੁਲਜ਼ਾਰ ਕੋ
ਸ਼ਾਇਦ…
ਉਸਨੇ ਚੱਲਚਿਤਰੋਂ ਕੀ ਮਾਰਫਤ ਦੇਖਾ ਹੈ
ਉਸਕੀ ਸ਼ਾਇਰੀ ਸੁਨੀ ਹੈ
ਅਲੱਗ ਅਲੱਗ ਆਵਾਜੋਂ ਕੇ ਦਰਦ ਮੇਂ
ਉਸਕੇ ਸੰਵਾਦ ਕੋ ਸੁਨਾ ਹੈ
ਅਦਾਕਾਰੋਂ ਕੀ ਅਦਾਇਗੀ ਸੇ
ਇਤਨਾ ਸਬ ਕੁਛ
ਦੇਖਤੇ ਸੁਨਤੇ
ਔਰ ਪਰਦੇ ਕੇ ਮੰਚ ਉਪਰ
ਘੂਮਤੇ ਹੋਏ ਭੀ
ਕਿਸੀ ਨੇ ਨਹੀਂ ਜਾਨਾ
ਕਿ -ਕੌਨ ਹੈ ਗੁਲਜ਼ਾਰ
ਸ਼ਾਇਦ ਕੋਈ ਭੀ ਨਹੀਂ ਜਾਨਤਾ
ਕਿ – ਬਟਵਾਰੇ ਕੀ ਲਾਲ ਜ਼ਮੀਨ ਪਰ
ਸਿਸਕਤੀ ਨਜ਼ਮੋਂ ਕਾ ਨਸੀਬ
ਪਾਨੀ ਕੇ ਜਿਸਮ ਉਪਰ
ਖੀਚੀ ਗਈ ਲਕੀਰ
ਸਪਨੋਂ ਕੀ ਚਾਲ ਚਲਤੀ ਪਵਨ
ਅਪਨੇ ਹੀ ਦੂਧ ਸੇ
ਅਪਨੇ ਹੀ ਕਿਨਾਰੇ ਕੋ
ਜਲਾ ਦੇਨੇ ਕਾ ਨਾਮ ਹੋ ਸਕਦਾ ਹੈ -ਗੁਲਜਾਰ…
ਸ਼ਾਇਦ ਕੋਈ ਭੀ ਨਹੀਂ ਜਾਨਤਾ
ਪਿਘਲ ਕਰ ਕਾਗਜੋਂ ਪਰ ਫੈਲੀ ਆਗ
ਖੇਤੋਂ ਮੇ ਬੋਏ
ਅਧਨੰਗੇ ਚਿਹਰੇ ਵਾਲੇ ਬੀਜ
ਪਤਝੜ ਮੇਂ ਖੁੰਧਕ ਕਰ ਲੌਟੀ ਆਵਾਜ਼
ਉਚੀ ਪਹਾੜੀ ਪਰ ਫੈਲੀ ਹਰਿਆਵਲ
ਠੰਡਾ ਹਵਾ ਮੇਂ ਸੁਨਾਈ ਦੇਨੇ ਵਾਲੀ
ਸੀਟੀ ਕਾ ਨਾਮ ਹੋ ਸਕਦਾ ਹੈ -ਗੁਲਜ਼ਾਰ
ਹੋ ਸਕਤਾ ਹੈ
ਕਿ ਕੋਈ ਜਾਨਤਾ ਭੀ ਹੋ
ਕਿ ਜਬ ਕਭੀ
ਅੰਧੇਰੀ ਰਾਤ ਮੇਂ ਲਟਕਤੇ ਹੈ ਸੁਪਨੇ
ਚੁੰਨੀ ਕਿ ਸਿਤਾਰੋਂ ਕੀ ਤਰਹ
ਜਾ ਬੈਠਤੇ ਹੈਂ
ਵੋਹ ਸਮੁੰਦਰ ਕੀ ਠੰਡੀ ਛਾਤੀ ਪਰ
ਹੋ ਜਾਤੀ ਹੈ ਵੋਹ ਰਾਤ ਕਿਸੀ ਬੱਚੇ ਕਿ ਬਚਪਨ ਜੈਸੀ
ਔਰ ਸ਼ੋਰ ਮਚਾਤਾ ਹੈ
ਸਮੰਦਰ ਕਾ ਪਾਨੀੰ
ਕਿਸੀ ਕੋ ਮਿਲਨੇਂ ਕੇ ਲੀਏ
ਤੋ ਹੋ ਸਕਤਾ ਹੈ
ਕੋਈ ਜਾਨਤਾ ਹੋ
ਸ਼ਾਮ ਕੇ ਘੁਸਮੁਸੇ ਮੇਂ
ਮਿਲਨੇਂ ਵਾਲਾ ਗੁਲਜ਼ਾਰ ਹੀ ਹੋ ਸਕਤਾ ਹੈ
ਹੋ ਸਕਤਾ ਹੈ
ਕਿ ਕੋਈ ਜਾਨਤਾ ਹੋ
ਜਿਸਕੀ ਆਂਖੋਂ ਮੇਂ
ਉਦਾਸੀਆਂ ਤੈਰਤੀ ਹੈਂ
ਆਵਾਜ਼ ਮੇਂ ਮੁਸਕਾਨ ਖੇਲਤੀ ਹੈ
ਜ਼ਿਹਨ ਕੀ ਮਮਟੀ ਊਪਰ
ਇਬਾਰਤ ਬੈਠਤੀ ਹੈ
ਲਿਬਾਸ ਕੀ ਤਰਹ
ਅਪਨੇ ਊਪਰ ਓੜ੍ਹਤਾ ਹੈ ਵੋ
ਚਾਂਦਨੀਂ
ਉਸ ਮਿੱਟੀ ਕੇ ਬਰਿਕਸ਼ ਕੋ ਲਗੇ
ਫਲ ਕਾ ਨਾਮ
ਸਿਰਫ ਔਰ ਸਿਰਫ
ਗੁਲਜ਼ਾਰ ਹੀ ਹੋ ਸਕਤਾ ਹੈ।

ਹਾਂ ਯੇ ਸਬ ਜਾਨਨੇ ਵਾਲਾ
ਔਰ ਕੋਈ ਨਹੀਂ ਮੈਂ ਹੂੰ .. .. ..
ਸਿਰਫ ਔਰ ਸਿਰਫ ਮੈਂ

ਕਿਉਂਕਿ –
ਕਿਸੀ ਕੋ ਯੇ ਹੱਕ ਨਹੀਂ ਹੈ
ਕਿ ਜੋ ਮੈਂ ਜਾਨੂੰ,
ਉਸੇ ਕੋਈ ਔਰ ਭੀ ਜਾਨੇਂ
ਕਿਉਂਕਿ ਮੈਂ ਜਾਨਤਾ ਹੂੰ.. ..
ਵੋਹ , ਜੋ ਮੇਰਾ ਗੁਲਜ਼ਾਰ ਹੈ
ਹਜ਼ਾਰੋਂ ਨਦੀਓਂ ਕਾ ਵਿਸ਼ ਪੀਆ ਹੈ ਜਿਸਨੇ
ਜਿਸਕੇ ਖੂਨ ਕੀ ਸੌਗੰਧ ਬਨ ਗਈ ਹੈ - ਸਰਸਵਤੀ
ਸ਼ਬਦੋਂ ਕੀ ਰਖਵਾਲੀ ਕੇ ਲੀਏ
ਪੈਦਾ ਹੂਆ ਹੈ ਜੋ
ਆਂਸੂਓਂ ਕੀ ਨਮੀਂ ਸੋਖਨੇ ਵਾਲਾ ਕਾਗਜ਼ ਹੈ ਵੋ
ਸਪਨੋਂ ਕੇ ਜਲ ਉੱਪਰ ਤੈਰ ਕਰ
ਆਸਮਾਨ ਪਰ ਛਿੜਕਤਾ ਹੈ ਰੰਗ
ਅਪਨੇ ਆਪ ਸੇ ਕਰਤਾ ਹੈ
ਘਨੇ ਕੋਹਰੇ ਜੈਸੇ ਸੰਵਾਦ
ਅਪਨੇ ਜਿਸਮ ਕੀ ਆਗ ਸੇ ਸੇਕਤਾ ਹੈ
ਬੀਤ ਗਏ ਸਾਲੋਂ ਮੇਂ ਠਿਠੁਰਤਾ ਹੂਆ ਇਤਿਹਾਸ
ਆਂਸੂ ਸੰਭਾਲਤਾ ਹੈ
ਜ਼ਖਮੋਂ ਕੋ ਸੀਤਾ ਹੈ
ਹਵਾ ਕੋ ਭਿਗੋਤਾ ਹੈ
ਰਾਤੋਂ ਕੋ ਜਾਗਤਾ ਹੈ
ਖੁਆਬੋਂ ਸੇ ਲਿਪਟਤਾ ਹੈ
ਬਾਤੋਂ ਕੋ ਬੁਨਤਾ ਹੈ
ਚੁੰਬਨ ਕੋ ਜਲਾਤਾ ਹੈ
ਦੀਓਂ ਕੋ ਸੁਲਾਤਾ ਹੈ
ਮੇਰਾ ਗੁਲਜ਼ਾਰ ਹੈ ਵੋ ਹਾਂ.. ..
ਸਿਰਫ ਮੇਰਾ ਗੁਲਜ਼ਾਰ
ਐਸਾ ਗੁਲਜ਼ਾਰ ਮੈਂ
ਕਿਸੀ ਕਾ ਹੋਨੇ ਭੀ ਨਹੀਂ ਦੂੰਗਾ
ਐਸਾ ਗੁਲਜ਼ਾਰ ਮੈਂ.. ..
ਕਿਸੀ ਕੋ ਸੋਚਨੇ ਭੀ ਨਹੀਂ ਦੂੰਗਾ
ਇਤਨਾ ਮਿਲ ਚੁਕਾ ਹੂੰ ਉਸਸੇ ਕਿ
ਸ਼ਾਇਦ ਜ਼ਰਾ ਸਾ ਭੀ ਨਹੀਂ ਮਿਲਾ

ਦਿਲ ਕਰਤਾ ਹੈ ਕਿ
ਸਦੈਵ ਉਸਕੇ ਪਾਸ ਰਹੂੰ
ਡਰਤਾ ਹੂੰ
ਫਿਰ ਵੋਹ
ਮੇਰੇ ਪਾਸ ਸ਼ਾਇਦ ਨਹੀਂ ਰਹੇਗਾ
ਯੇਹ ਭੀ ਹੋ ਸਕਤਾ ਹੈ
ਫਿਰ ਵੋਹ ਸਬ ਸੇ ਜ਼ਿਆਦਾ
ਮੇਰੇ ਪਾਸ ਹੀ ਰਹੇ।

ਮੇਰੇ ਭੀ ਤੋ ਸਪਨੇਂ ਹੈਂ
ਉੜ ਸਕਤਾ ਹੂੰ ਮੈਂ ਭੀ
ਏਕ ਹੀ ਸਪਨਾਂ ਹੈ ਮੇਰਾ – ਗੁਲਜ਼ਾਰ
ਏਕ ਹੀ ਉੜਾਨ ਹੈ ਮੇਰੀ - ਗੁਲਜ਼ਾਰ

ਜ਼ਿੰਦਗੀ ਕੀ ਡਾਇਰੀ ਕਾ
ਹਰ ਪੰਨਾ ਹੋ ਗਯਾ ਹੈ
ਸ਼ਾਇਦ ਗੁਲਜ਼ਾਰ ਕੇ ਨਾਮ
ਜਿਸ ਊਪਰ ਲਿਖਤਾ ਹੂੰ ਮੈਂ
ਸਿਰਫ ਕੁਛ………
ਸੁਲਗਤੇ ਸਵਾਲ.. ..
ਮੌਸਮ ਕੀ ਵਫਾਦਾਰੀ.. ..
ਮਨ ਕਾ ਗੁਲਾਬ.. ..
ਆਂਖੋਂ ਕੀ ਜ਼ੁਬਾਨ.. ..
ਅੰਬਰ ਕੇ ਸਿਤਾਰੇ.. ..
ਚਿਹਰੇ ਕਾ ਇੰਤਜ਼ਾਰ.. ..
ਔਰ ਸਿਰਫ ਔਰ ਸਿਰਫ
ਗੁਲਜ਼ਾਰ..
ਗੁਲਜ਼ਾਰ..ਗੁਲਜ਼ਾਰ

ਗੁਲਜ਼ਾਰ ਤੁਮ ਜ਼ਿੰਦਾ ਰਹੋ
ਆਨੇ ਵਾਲੇ ਕਲ ਕੇ ਲੀਏ
ਜਾਤੀ ਹੂਈ ਲਹਿਰ ਕੇ ਲੀਏ
ਸੁਲਗਤੇ ਆਸਮਾਨ ਕੇ ਲੀਏ
ਜਾਗਤੇ ਹੂਏ ਸਪਨੋਂ ਕੇ ਲੀਏ
ਹੰਸਤੀ ਰੌਸ਼ਨੀਂ ਕੇ ਲੀਏ
ਹਵਾ ਕੇ ਹਾਥੋਂ ਮੇਂ ਅਪਨਾ ਚਿਹਰਾ ਦੇਦੋ
ਔਰ ਗੁਲਜ਼ਾਰ ਤੁਮ ਜ਼ਿੰਦਾ ਰਹੋ
ਕਿਉਂਕਿ ਜ਼ਿੰਦਾ ਰਹਿਨਾ ਹੈ
ਔਰ
ਸਿਰਫ ਜ਼ਿੰਦਾ ਰਹਿਨਾਂ ਹੈ.. .. .. !

2 comments:

Satish Bedaag said...

Great piece of writing, truly
in harmony with the great poet-lyricist and writer-director.

-Satish Bedaag

हरकीरत ' हीर' said...

बंटवारे की लाल जमीन पर
सिसकती नज्मों का नसीब
पानी के जिस्म पर
खिंची गयी लकीर
सपनो की चाल चलती पवन
अपने ही दूध से
अपने ही किनारे को
जला देने का नाम हो सकता है _ गुलजार

गुलजार जी को समर्पित आपकी ये नज़्म गुलजार जी के प्रति आपके सम्मान को दर्शाती है ...लाजवाब रचना ......!!